ਕਰੋਲ ਬਾਗ ਹੋਟਲ ਅੱਗ : ਹੋਟਲ ਮਾਲਕ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

02/17/2019 5:37:06 PM

ਨਵੀਂ ਦਿੱਲੀ— ਹਾਲ ਹੀ 'ਚ ਦਿੱਲੀ ਦੇ ਕਰੋਲ ਬਾਗ ਇਲਾਕੇ 'ਚ ਸਥਿਤ ਅਰਪਿਤ ਹੋਟਲ ਵਿਚ ਭਿਆਨਕ ਅੱਗ ਲੱਗ ਗਈ ਸੀ, ਜਿਸ ਕਾਰਨ 17 ਲੋਕਾਂ ਨੂੰ ਜਾਨ ਗਵਾਉਣੀ ਪਈ। ਐਤਵਾਰ ਦੀ ਸਵੇਰ ਨੂੰ ਆਖਰਕਾਰ ਹੋਟਲ ਦੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦਿੱਲੀ ਪੁਲਸ ਕ੍ਰਾਈਮ ਬਰਾਂਚ ਦੇ ਡੀ. ਸੀ. ਪੀ. ਰਾਜੇਸ਼ ਦੇਵ ਨੇ ਅਰਪਿਤ ਹੋਟਲ ਮਾਲਕ ਰਾਕੇਸ਼ ਗੋਇਲ ਨੂੰ ਗ੍ਰਿਫਤਾਰ ਕੀਤਾ। ਕ੍ਰਾਈਮ ਬਰਾਂਚ ਦੇ ਡੀ. ਸੀ. ਪੀ. ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਹੋਟਲ ਮਾਲਕ ਕਤਰ ਤੋਂ ਪਰਤ ਰਿਹਾ ਹੈ। ਇੰਡੀਗੋ ਦੀ ਫਲਾਈਟ 6ਈ-1702 ਤੋਂ ਪਰਤਣ ਦੀ ਜਾਣਕਾਰੀ ਕਸਟਮ ਅਧਿਕਾਰੀਆਂ ਨੂੰ ਦਿੱਤੀ ਗਈ ਸੀ। ਕਸਮਟ ਅਧਿਕਾਰੀਆਂ ਨੇ ਰਾਕੇਸ਼ ਗੋਇਲ ਨੂੰ ਹਿਰਾਸਤ ਵਿਚ ਲਿਆ ਅਤੇ ਫਿਰ ਕ੍ਰਾਈਮ ਬਰਾਂਚ ਨੂੰ ਕਸਟੱਡੀ ਸੌਂਪ ਦਿੱਤੀ ਗਈ। ਅੱਜ ਦੋਸ਼ੀ ਨੂੰ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।

PunjabKesari

ਦੱਸਣਯੋਗ ਹੈ ਕਿ ਹੋਟਲ ਮਾਲਕ 'ਤੇ ਦੋਸ਼ ਹੈ ਕਿ ਹੋਟਲ 'ਚ ਪਹਿਲਾਂ ਵੀ ਕਈ ਵਾਰ ਕਾਰਵਾਈ ਹੋਈ ਪਰ ਇਸ ਦੇ ਬਾਵਜੂਦ ਨਵਾਂ ਫਲੋਰ ਬਣ ਗਿਆ। ਮਾਲਕ 'ਤੇ ਹੋਟਲ 'ਚ ਅੱਗ ਦੀ ਸੂਚਨਾ ਮਿਲਣ ਤੋਂ ਬਾਅਦ ਵੀ ਪੁਲਸ ਅਤੇ ਫਾਇਰ ਵਿਭਾਗ ਨੂੰ ਸੂਚਿਤ ਕਰਨ ਦਾ ਦੋਸ਼ ਹੈ। ਅਰਪਿਤ ਹੋਟਲ ਦੀ ਅੱਗ 'ਚ 17 ਲੋਕਾਂ ਦੀ ਮੌਤ ਤੋਂ ਬਾਅਦ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਸਾਰੇ ਹੋਟਲਾਂ ਅਤੇ ਗੈਸਟਹਾਊਸ ਦੀ ਜਾਂਚ ਦੇ ਹੁਕਮ ਦਿੱਤੇ।


Tanu

Content Editor

Related News