ਹਸਪਤਾਲ ਨੇ ਜਿਸ ਨੂੰ ਮ੍ਰਿਤਕ ਐਲਾਨ ਕੀਤਾ, ਉਹ ਕੋਰੋਨਾ ਮਰੀਜ਼ ਸ਼ਰਾਧ ਵਾਲੇ ਦਿਨ ਪਰਤਿਆ ਘਰ

11/23/2020 4:28:58 PM

ਪੱਛਮੀ ਬੰਗਾਲ- ਦੇਸ਼ 'ਚ ਅੱਜ ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਲੱਖਾਂ ਲੋਕਾਂ ਦੀ ਇਨਫੈਕਸ਼ਨ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਚੁਕੀ ਹੈ ਪਰ ਕਈ ਅਜਿਹਾ ਸੰਭਵ ਹੈ ਕਿ ਕਿਸੇ ਮਰੀਜ਼ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਵੇ ਅਤੇ ਇਕ ਹਫ਼ਤੇ ਬਾਅਦ ਉਹ ਜਿਊਂਦਾ ਵਾਪਸ ਘਰ ਆ ਜਾਵੇ। ਅਜਿਹੀ ਹੀ ਹੈਰਾਨੀਜਨਕ ਘਟਨਾ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ। ਇੱਥੇ ਹਸਪਤਾਲ 'ਚ ਇਕ ਬਜ਼ੁਰਗ ਕੋਰੋਨਾ ਪੀੜਤ ਨੂੰ ਮ੍ਰਿਤਕ ਐਲਾਨ ਕੀਤੇ ਜਾਣ ਦੇ ਸਿਰਫ਼ ਇਕ ਹਫ਼ਤਿਆਂ ਬਾਅਦ ਹੀ ਉਹ ਵਾਪਸ ਘਰ ਵਾਪਸ ਆ ਗਿਆ। ਜਦੋਂ ਉਹ ਘਰ ਆਇਆ ਤਾਂ ਉਨ੍ਹਾਂ ਨੇ ਦੇਖਿਆ ਕਿ ਉੱਥੇ ਸ਼ਰਾਧ ਦੀ ਤਿਆਰੀ ਚੱਲ ਰਹੀ ਸੀ। ਦਰਅਸਲ ਬਿਰਾਟੀ ਦੇ ਵਾਸੀ ਸ਼ਿਬਦਾਸ ਬੈਨਰਜੀ ਨੂੰ 4 ਨਵੰਬਰ ਨੂੰ ਖੜਾਹ ਦੇ ਬਲਰਾਮਪੁਰ ਬਸੂ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ 13 ਨਵੰਬਰ ਨੂੰ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਕੋਰੋਨਾ ਪ੍ਰੋਟੋਕਾਲ ਦੇ ਅਧੀਨ ਦੂਰ ਤੋਂ ਲਾਸ਼ ਦਿਖਾ ਦਿੱਤੀ ਗਈ। ਦਰਅਸਲ ਮ੍ਰਿਤਕ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦਰਮਿਆਨ ਵੱਧ ਦੂਰੀ ਕਾਰਨ ਉਹ ਲੋਕਾਂ ਲਾਸ਼ ਨੂੰ ਠੀਕ ਤਰ੍ਹਾਂ ਨਹੀਂ ਦੇਖ ਸਕੇ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ ਅਤੇ ਸ਼ਰਾਧ ਦੀ ਤਿਆਰੀ 'ਚ ਜੁਟ ਗਏ। ਉਦੋਂ ਹਸਪਤਾਲ ਤੋਂ ਇਕ ਫੋਨ ਆਉਂਦਾ ਹੈ। ਮੀਡੀਆ ਰਿਪੋਰਟ ਅਨੁਸਾਰ ਇਸ ਤੋਂ ਬਾਅਦ ਪਰਿਵਾਰ ਨੂੰ ਦੱਸਿਆ ਗਿਆ ਕਿ ਉਨ੍ਹਾਂ ਦਾ ਕੋਰੋਨਾ ਨਾਲ ਪ੍ਰਭਾਵਿਤ ਰਿਸ਼ਤੇਦਾਰ ਪੂਰੀ ਤਰ੍ਹਾਂ ਠੀਕ ਹੈ। ਉਹ ਹਸਪਤਾਲ ਵਿਚ ਹੈ। ਤੁਸੀਂ ਕਿਸੇ ਹੋਰ ਵਿਅਕਤੀ ਦਾ ਸਸਕਾਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਦਾਜ ਲਈ ਪੈਸੇ ਨਹੀਂ ਜੁਟਾ ਸਕਿਆ ਪਿਤਾ, ਵਿਆਹ ਵਾਲੇ ਕਾਰਡ 'ਤੇ ਸੁਸਾਈਡ ਨੋਟ ਲਿਖ ਦਿੱਤੀ ਜਾਨ

ਇਸ ਮਾਮਲੇ ਵਿਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ, ਉਸ ਦਾ ਨਾਮ ਮੋਹਿਨੀ ਮੋਹਨ ਮੁਖਰਜੀ ਸੀ। ਉਹ 75 ਸਾਲਾਂ ਦਾ ਸੀ। 4 ਨਵੰਬਰ ਨੂੰ ਉਸ ਨੂੰ ਵੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ। 7 ਨਵੰਬਰ ਨੂੰ ਉਸ ਨੂੰ ਬਾਰਾਸਾਤ ਦੇ ਕੋਵਿਡ ਹਸਪਤਾਲ ਭੇਜਿਆ ਗਿਆ। ਇਹ ਕੰਮ ਬਲਰਾਮਪੁਰ ਬਾਸੂ ਹਸਪਤਾਲ ਦੀ ਤਰਫੋਂ ਕੀਤਾ ਗਿਆ। ਹੁਣ ਮੁਖਰਜੀ ਉਨ੍ਹਾਂ ਦੋਵਾਂ ਦੇ ਨਾਮ ਤੋਂ ਬਾਅਦ ਉਪਨਾਮ ਸੀ, ਅਜਿਹੀ ਸਥਿਤੀ ਵਿੱਚ ਹਸਪਤਾਲ ਪ੍ਰਸ਼ਾਸਨ ਦੀ ਤਰਫੋਂ ਗਲਤੀ ਹੋ ਗਈ। ਮੌਤ ਤੋਂ ਬਾਅਦ ਕੋਰੋਨਾ ਕੇਸ ਹੋਣ ਕਾਰਨ ਲਾਸ਼ ਨੂੰ ਇੱਕ ਸੁਰੱਖਿਆ ਪਰਤ ਵਿੱਚ ਲਪੇਟ ਕੇ ਰੱਖਿਆ ਗਿਆ ਸੀ। ਪਰਿਵਾਰ ਨੇ ਮ੍ਰਿਤਕ ਦੇਹ ਨੂੰ ਕੋਰੋਨਾ ਕਾਰਨ ਦੂਰੋਂ ਵੇਖਿਆ। ਇਸ ਕਾਰਨ ਕਿਸੇ ਨੂੰ ਵੀ ਗਲਤਫਹਿਮੀ ਬਾਰੇ ਪਤਾ ਨਹੀਂ ਸੀ। ਹੁਣ ਇਸ ਮਾਮਲੇ ਦੀ ਜਾਂਚ ਲਈ ਚਾਰ ਮੈਂਬਰੀ ਕਮੇਟੀ ਬਣਾਈ ਗਈ ਹੈ। ਜ਼ਿਲ੍ਹਾ ਸਿਹਤ ਵਿਭਾਗ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀ.ਐਮ.ਐਚ.ਓ (ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ) ਤਪਸ ਰਾਏ ਦੇ ਅਨੁਸਾਰ ਜਾਂਚ ਕਮੇਟੀ ਦੀ ਰਿਪੋਰਟ ਸਿਹਤ ਵਿਭਾਗ ਨੂੰ ਭੇਜ ਦਿੱਤੀ ਗਈ ਹੈ। ਹੁਣ ਇਸ ਦਿਸ਼ਾ ਵਿਚ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਮਰੀਜ਼ਾਂ ਦਾ ਇਲਾਜ ਕਰਦੇ-ਕਰਦੇ ਕੋਰੋਨਾ ਦੀ ਲਪੇਟ 'ਚ ਆਈ ਡਾਕਟਰ, ਇਲਾਜ ਦੌਰਾਨ ਤੋੜਿਆ ਦਮ


DIsha

Content Editor

Related News