ਹਸਪਤਾਲਾਂ ''ਚ ਸੁਰੱਖਿਆ ਕਰਮਚਾਰੀਆਂ ਦੇ ਤਾਇਨਾਤੀ ਦੀ ਮੰਗ, SC ''ਚ ਦਾਇਰ PIL

06/14/2019 7:40:26 PM

ਨਵੀਂ ਦਿੱਲੀ: ਪੱਛਮੀ ਬੰਗਾਲ ਤੋਂ ਸ਼ੁਰੂ ਹੋਈ ਜੂਨੀਅਰ ਡਾਕਟਰਾਂ ਦੀ ਹੜਤਾਲ ਨੂੰ ਹੁਣ ਦੇਸ਼ ਭਰ ਦੇ ਡਾਕਟਰਾਂ ਦਾ ਸਮਰਥਨ ਮਿਲ ਰਿਹਾ ਹੈ। ਬੰਗਾਲ 'ਚ ਜੂਨੀਅਰ ਡਾਕਟਰਾਂ ਨਾਲ ਹੋਈ ਕੁੱਟ ਮਾਰ ਦੀ ਘਟਨਾ ਕਾਰਨ ਮੈਡੀਕਲ ਐਸੋਸੀਏਸ਼ਨ 'ਚ ਗੁੱਸਾ ਹੈ। ਪੱਛਮੀ ਬੰਗਾਲ ਦੇ ਡਾਕਟਰਾਂ ਦਾ ਸਮਰਥਨ ਕਰਦੇ ਹੋਏ ਰਾਜਧਾਨੀ 'ਚ ਦਿੱਲੀ ਮੈਡੀਕਲ ਐਸੋਸੀਏਸ਼ਨ (ਡੀ. ਐਮ. ਏ.) ਨੇ ਹੜਤਾਲ ਬੁਲਾਈ, ਜਿਸ ਦਾ ਸਭ ਤੋਂ ਜ਼ਿਆਦਾ ਅਸਰ ਏਮਜ਼ ਜਿਹੇ ਵੱਡੇ ਹਸਪਤਾਲਾਂ 'ਤੇ ਦੇਖਣ ਨੂੰ ਮਿਲ ਰਿਹਾ ਹੈ। ਜਿਥੇ ਓ. ਪੀ. ਡੀ. 'ਚ ਨਵੇਂ ਮਰੀਜਾਂ ਦਾ ਇਲਾਜ ਨਹੀਂ ਕੀਤਾ ਜਾ ਰਿਹਾ ਹੈ। ਉਥੇ ਮਹਾਰਾਸ਼ਟਰ 'ਚ ਵੀ ਡਾਕਟਰਾਂ ਨੇ ਕੰਮ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਸਾਈਲੈਂਟ ਪ੍ਰੋਟੈਸਟ ਕਰਨਗੇ। ਖਬਰਾਂ ਮੁਤਾਬਕ ਦਿੱਲੀ ਤੇ ਮਹਾਰਾਸ਼ਟਰ ਤੋਂ ਇਲਾਵਾ ਪੰਜਾਬ, ਕੇਰਲ, ਰਾਜਸਥਾਨ, ਬਿਹਾਰ ਤੇ ਮੱਧ ਪ੍ਰਦੇਸ਼ 'ਚ ਵੀ ਡਾਕਟਰਾਂ ਨੇ ਕੰਮ ਕਰਨ ਤੋਂ ਮਨਾ ਕਰ ਦਿੱਤਾ ਹੈ। ਇਸ ਦੌਰਾਨ ਵਕੀਲ ਅਲੋਕ ਸ਼੍ਰੀਵਾਸਤਵ ਨੇ ਦੇਸ਼ ਭਰ 'ਚ ਡਾਕਟਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਸੁਪਰੀਮ ਕੋਰਟ 'ਚ ਪੀ. ਆਈ. ਐਲ. ਦਾਇਰ ਕੀਤੀ ਹੈ। ਜਿਸ 'ਚ ਹਰ ਸਰਕਾਰੀ ਹਸਪਤਾਲ 'ਚ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਤੇ ਸਖ਼ਤ ਗਾਈਡਲਾਈਨ ਬਣਾਉਣ ਦੀ ਮੰਗ ਹੈ।

ਐਨ. ਆਰ. ਐਸ. ਮੈਡੀਕਲ ਕਾਲਜ ਤੇ ਹਸਪਤਾਲ 'ਚ ਜੂਨੀਅਰ ਡਾਕਟਰਾਂ ਦੀ ਹੜਤਾਲ ਤੋਂ ਬਾਅਦ ਮਾਮਲਾ ਹੋਰ ਗੰਭੀਰ ਹੋ ਗਿਆ ਹੈ। ਤਾਜ਼ਾ ਆਂਕੜਿਆਂ ਮੁਤਾਬਕ ਬੰਗਾਲ ਦੇ 250 ਤੋਂ ਜ਼ਿਆਦਾ ਡਾਕਟਰਾਂ ਨੇ ਸਮੂਹਿਕ ਅਸਤੀਫਾ ਦਿੱਤਾ ਹੈ। ਐਨ. ਆਰ. ਐਸ. ਮੈਡੀਕਲ ਕਾਲਜ ਤੇ ਹਸਪਤਾਲ 'ਚ ਜੂਨੀਅਰ ਡਾਕਟਰਾਂ ਦੀ ਹੜਤਾਲ ਤੋਂ ਬਾਅਦ ਮਾਮਲਾ ਹੋਰ ਗੰਭੀਰ ਹੋ ਗਿਆ ਹੈ। ਤਾਜ਼ਾ ਆਂਕੜੇ ਮੁਤਾਬਕ ਬੰਗਾਲ ਦੇ 250 ਤੋਂ ਜ਼ਿਆਦਾ ਡਾਕਟਰਾਂ ਨੇ ਸਮੂਹਿਕ ਅਸਤੀਫਾ ਦਿੱਤਾ ਹੈ। ਮੈਡੀਕਲ ਕਾਲਜ ਦੇ ਪ੍ਰਿੰਸੀਪਲ ਤੋਂ ਇਲਾਵਾ ਆਰ ਜੀ ਕਰ ਮੈਡੀਕਲ ਕਾਲਜ ਦੇ 96 ਡਾਕਟਰ, ਐਸ. ਐਸ. ਕੇ. ਐਮ. ਹਸਪਤਾਲ ਦੇ 110 ਡਾਕਟਰ, ਚਿਤਰੰਜਨ ਨੈਸ਼ਨਲ ਮੈਡੀਕਲ ਕਾਲਜ ਦੇ 58 ਡਾਕਟਰ ਤੇ ਉਤਰ ਬੰਗਾਲ ਮੈਡੀਕਲ ਕਾਲਜ ਦੇ 14 ਡਾਕਟਰਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ। ਐਸ. ਐਸ. ਕੇ. ਐਸ. ਹਸਪਤਾਲ 'ਚ ਅਸਤੀਫਾ ਦੇਣ ਵਾਲੇ ਜ਼ਿਆਦਤਰ ਡਾਕਟਰਾਂ 'ਚ ਚਮੜੀ ਤੇ ਮੈਡੀਸਨ ਵਿਭਾਗ ਦੇ ਡਾਕਟਰ ਸ਼ਾਮਲ ਹਨ। ਉਥੇ ਸਥਾਨਕ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਤਰ ਬੰਗਾਲ ਮੈਡੀਕਲ ਕਾਲਜ 'ਚ ਅਸਤੀਫਾ ਦੇਣ ਵਾਲਿਆਂ 'ਚ ਚਾਰ ਡਾਕਟਰ ਮਨੋਰੋਗ ਵਿਭਾਗ ਦੇ ਹਨ।


Related News