ਦਾਦੀ ਦੀ ਗੋਦ ’ਚ ਖੇਡ ਰਹੇ 2 ਸਾਲਾ ਬੱਚੇ ਦੇ ਸਿਰ ’ਚ ਮਾਰੀ ਗੋਲੀ, ਪੁਲਸ ਨਹੀਂ ਲੱਭ ਸਕੀ ਸੁਰਾਗ

Monday, May 31, 2021 - 05:01 PM (IST)

ਦਾਦੀ ਦੀ ਗੋਦ ’ਚ ਖੇਡ ਰਹੇ 2 ਸਾਲਾ ਬੱਚੇ ਦੇ ਸਿਰ ’ਚ ਮਾਰੀ ਗੋਲੀ, ਪੁਲਸ ਨਹੀਂ ਲੱਭ ਸਕੀ ਸੁਰਾਗ

ਹੋਸ਼ੰਗਾਬਾਦ— ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਜ਼ਿਲ੍ਹੇ ਦੇ ਪਿਪਰੀਆ ਦੇ ਬਨਖੇੜੀ ਦੇ ਪਿੰਡ ਤਿੰਦਵਾੜਾ ’ਚ 2 ਸਾਲਾ ਬੱਚੇ ਦੇ ਸਿਰ ’ਚ ਗੋਲੀ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀ ਕਿਸ ਨੇ ਅਤੇ ਕਿਉਂ ਮਾਰੀ ਫ਼ਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਕੁਝ ਦਿਨ ਪਹਿਲਾਂ ਵਾਪਰੀ ਹੈ। ਬੱਚੇ ਨੂੰ ਗੋਲੀ ਲੱਗਣ ’ਤੇ ਬਨਖੇੜੀ ਪੁਲਸ ਦੇ ਹੱਥ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ ਹੈ। ਹਾਲਾਂਕਿ ਬਨਖੇੜੀ ਥਾਣੇ ਦੇ ਜਾਂਚ ਅਧਿਕਾਰੀ ਤਿੰਦਵਾੜਾ ਵੀ ਗਏ ਪਰ ਮੌਕੇ ’ਤੇ ਉਨ੍ਹਾਂ ਨੂੰ ਸਮਝ ਹੀ ਨਹੀਂ ਆਈ ਕਿ ਗੋਲੀ ਆਖ਼ਰਕਾਰ ਕਿੱਥੋਂ ਚਲੀ। ਪੁਲਸ ਨੂੰ ਗੋਲੀ ਚੱਲਣ ਨਾਲ ਸਬੰਧਤ ਕੋਈ ਸੁਰਾਗ ਹੱਥ ਨਹੀਂ ਲੱਗ ਸਕਿਆ ਹੈ।

PunjabKesari

ਓਧਰ ਤਿੰਦਵਾੜਾ ਵਾਸੀ ਹਰਗੋਵਿੰਦ ਸਿੰਘ ਗੁੱਜਰ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਾ ਵੰਸ਼ ਘਰ ’ਚ ਦਾਦੀ ਦੀ ਗੋਦ ’ਚ ਬੈਠ ਕੇ ਖੇਡ ਰਿਹਾ ਸੀ, ਜਦੋਂ ਇਹ ਘਟਨਾ ਵਾਪਰੀ। ਬੱਚੇ ਦੇ ਸਿਰ ’ਚੋਂ ਖੂਨ ਵਹਿਣ ਲੱਗਾ ਤਾਂ ਉਸ ਨੂੰ ਤੁਰੰਤ ਨੂੰ ਹਸਪਤਾਲ ਲੈ ਕੇ ਪੁੱਜੇ। ਐਕਸ-ਰੇਅ ਕਰਨ ਤੋਂ ਬਾਅਦ ਗੋਲੀ ਲੱਗਣ ਦੀ ਪੁਸ਼ਟੀ ਹੋਈ। ਜਬਲਪੁਰ ਦੇ ਇਕ ਹਸਪਤਾਲ ’ਚ ਬੱਚੇ ਦਾ ਸਫ਼ਲ ਆਪਰੇਸ਼ਨ ਕੀਤਾ ਗਿਆ ਅਤੇ ਸਿਰ ’ਚੋਂ ਗੋਲੀ ਕੱਢ ਲਈ ਗਈ। ਓਧਰ ਬੱਚੇ ਦੇ ਪਿਤਾ ਹਰਗੋਵਿੰਦ ਦਾ ਕਹਿਣਾ ਹੈ ਕਿ ਘਰ ਦੀ ਦਹਿਲੀਜ਼ ਦੇ ਸਾਹਮਣੇ ਟਿਨ ਵਿਚ ਵੀ ਗੋਲੀ ਲੱਗਣ ਨਾਲ ਛੇਕ ਹੋ ਗਿਆ ਹੈ।

ਓਧਰ ਜਦੋਂ ਮਾਮਲੇ ਵਿਚ ਕੁਝ ਵੀ ਸਾਹਮਣੇ ਨਹੀਂ ਆਇਆ ਤਾਂ 4 ਦਿਨ ਬਾਅਦ ਦੋ ਸਾਲਾ ਵੰਸ਼ ਦੀ ਦਾਦੀ ਥਾਣੇ ਪੁੱਜ ਗਈ। ਨਾਲ ਹੀ ਪਿੰਡ ਦੇ ਲੋਕ ਲੋਕ ਵੀ ਆ ਗਏ, ਉਨ੍ਹਾਂ ਨੇ ਕਿਹਾ ਕਿ ਗੋਲੀ ਕਿੱਥੋਂ ਚੱਲੀ, ਕਿਸ ਨੇ ਮਾਰੀ, ਪੁਲਸ ਅੱਜ ਤੱਕ ਸੁਰਾਗ ਨਹੀਂ ਲੱਭ ਸਕੀ। ਮਾਸੂਮ ਬੱਚੇ ਨੇ ਕਿਸੇ ਦੀ ਕੀ ਵਿਗਾੜਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲਸ ਨੂੰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਗੋਲੀ ਚਲੀ ਕਿੱਥੋਂ ਅਤੇ ਨਾ ਹੀ ਪੁਲਸ ਦੋਸ਼ੀ ਤੱਕ ਪਹੁੰਚ ਸਕੀ ਹੈ।


 


author

Tanu

Content Editor

Related News