ਪੋਤਿਆਂ ਨੂੰ ਵਿਆਹ ''ਤੇ ਖਾਣਾ ਖੁਆਉਣ ਲੈ ਗਿਆ ਦਾਦਾ, ਪੋਤਿਆਂ ਨੂੰ ਖੂਹ ''ਚ ਸੁੱਟ ਕੇ ਮਾਰਿਆ, ਖ਼ੁਦ ਟਰਾਂਸਫਾਰਮਰ...
Monday, May 12, 2025 - 02:11 PM (IST)

ਨੈਸ਼ਨਲ ਡੈਸਕ- ਰਾਜਸਥਾਨ ਦੇ ਝੁੰਝੁਨੂੰ ਜ਼ਿਲ੍ਹੇ ਤੋਂ ਇਕ ਬੇਹੱਦ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਵਿਅਕਤੀ ਨੇ ਪਹਿਲਾਂ ਤਾਂ ਆਪਣੇ ਪੋਤਿਆਂ ਨੂੰ ਖੂਹ 'ਚ ਸੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ, ਤੇ ਫ਼ਿਰ ਖ਼ੁਦ ਵੀ ਆਪਣੀ ਜੀਵਨਲੀਲਾ ਸਮਾਪਤ ਕਰ ਲਈ।
ਜਾਣਕਾਰੀ ਅਨੁਸਾਰ ਇਹ ਘਟਨਾ ਜ਼ਿਲ੍ਹੇ ਦੇ ਪਿੰਡ ਲਾਦੂਸਰ ਦੀ ਹੈ, ਜਿੱਥੇ ਰਹਿਣ ਵਾਲੇ ਰਤੀਰਾਮ (50) ਆਪਣੇ ਗੁਆਂਢ 'ਚ ਰਹਿੰਦੇ ਭਾਣਜੇ ਕੈਲਾਸ਼ ਦੇ 2 ਪੁੱਤਰਾਂ ਰਿਤਿਕ (8) ਤੇ ਰਾਜੀਵ (5) ਨੂੰ ਕਿਸੇ ਵਿਆਹ 'ਤੇ ਖਾਣਾ ਖੁਆਉਣ ਦੇ ਬਹਾਨੇ ਨਾਲ ਲੈ ਗਿਆ। ਜਦੋਂ ਕਾਫ਼ੀ ਦੇਰ ਹੋ ਜਾਣ ਮਗਰੋਂ ਵੀ ਉਹ ਵਾਪਸ ਨਾ ਆਏ ਤਾਂ ਕੈਲਾਸ਼ ਨੇ ਰਤੀਰਾਮ ਨੂੰ ਕਈ ਵਾਰ ਫ਼ੋਨ ਕੀਤਾ, ਪਰ ਉਸ ਨੇ ਫ਼ੋਨ ਨਹੀਂ ਚੁੱਕਿਆ।
ਇਹ ਵੀ ਪੜ੍ਹੋ- ਜੰਗਬੰਦੀ ਮਗਰੋਂ ਮੁੜ ਖੁੱਲ੍ਹ ਗਏ ਚੰਡੀਗੜ੍ਹ-ਅੰਮ੍ਰਿਤਸਰ ਸਣੇ 32 ਏਅਰਪੋਰਟ
ਇਸ ਮਗਰੋਂ ਜਦੋਂ ਕੈਲਾਸ਼ ਨੂੰ ਸ਼ੱਕ ਹੋਇਆ ਤਾਂ ਉਹ ਉਨ੍ਹਾਂ ਨੂੰ ਲੱਭਣ ਲਈ ਨਿਕਲਿਆ ਤਾਂ ਉਹ ਉਨ੍ਹਾਂ ਨੂੰ ਕਿਤੇ ਨਹੀਂ ਲੱਭੇ। ਅੰਤ ਸਵੇਰੇ ਸੂਚਨਾ ਮਿਲੀ ਕਿ ਪਿੰਡ ਦੇ ਖੇਤਾਂ 'ਚ ਸਥਿਤ ਇਕ ਟਰਾਂਸਫਾਰਮਰ ਨਾਲ ਲਾਸ਼ ਲਟਕਦੀ ਹੋਈ ਮਿਲੀ ਹੈ। ਜਦੋਂ ਕੈਲਾਸ਼ ਨੇ ਜਾ ਕੇ ਦੇਖਿਆ ਤਾਂ ਪਤਾ ਲੱਗਾ ਕਿ ਉਹ ਰਤੀਰਾਮ ਦੀ ਲਾਸ਼ ਹੈ, ਜਿਸ ਨੇ ਹਾਈਵੋਲਟੇਜ ਤਾਰ ਨੂੰ ਫੜ ਕੇ ਦਰਦਨਾਕ ਤਰੀਕੇ ਨਾਲ ਮੌਤ ਨੂੰ ਗਲ਼ੇ ਲਗਾਇਆ।
ਉੱਥੇ ਹੀ ਜਦੋਂ ਉਸ ਨੇ ਆਪਣੇ ਬੱਚਿਆਂ ਨੂੰ ਲੱਭਿਆ ਤਾਂ ਉਨ੍ਹਾਂ ਦੀਆਂ ਲਾਸ਼ਾਂ ਵੀ ਨਜ਼ਦੀਕ ਹੀ ਇਕ ਖੂਹ 'ਚੋਂ ਮਿਲੀਆਂ। ਇਹ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਇਨ੍ਹਾਂ ਮੌਤਾਂ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਲਾਸ਼ਾਂ ਨੂੰ ਹਸਪਤਾਲ ਪਹੁੰਚਾ ਕੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ''ਇਹ ਬੇਹੱਦ ਸ਼ਰਮਨਾਕ ਹੈ...'', ਜੰਗਬੰਦੀ ਮਗਰੋਂ ਟ੍ਰੋਲਿੰਗ ਦੇ ਸ਼ਿਕਾਰ ਹੋਏ ਮਿਸਰੀ ਦੇ ਹੱਕ 'ਚ ਆਏ ਕਈ ਆਗੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e