ਆਸ ਹੈ ਕਿ ਮੋਦੀ ਅਗਲੇ 3 ਸਾਲਾਂ ''ਚ ਕੁਝ ਕੰਮ ਕਰਨਗੇ- ਨਿਤੀਸ਼

05/25/2016 5:05:14 PM

ਪਟਨਾ— ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ''ਤੇ ਪਿਛਲੇ 2 ਸਾਲਾਂ ''ਚ ਕੁਝ ਨਾ ਕਰਨ ਦਾ ਦੋਸ਼ ਲਾਉਂਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਆਸ ਹੈ ਕਿ ਉਹ ਆਪਣੇ ਕਾਰਜਕਾਲ ਦੇ ਬਾਕੀ ਤਿੰਨ ਸਾਲਾਂ ''ਚ ਕੁਝ ਕੰਮ ਕਰਨ ਦੀ ਕੋਸ਼ਿਸ਼ ਕਰਨਗੇ। ਸ਼੍ਰੀ ਕੁਮਾਰ ਨੇ ਕਿਹਾ ਕਿ ਸ਼੍ਰੀ ਮੋਦੀ ਨੂੰ ਜਨਤਾ ਨੇ 5 ਸਾਲਾਂ ਲਈ ਦੇਸ਼ ਦੀ ਵਾਗਡੋਰ ਸੌਂਪੀ ਹੈ ਪਰ 2 ਸਾਲਾਂ ''ਚ ਉਨ੍ਹਾਂ ਨੇ ਕੁਝ ਨਹੀਂ ਕੀਤਾ।
ਆਸ ਹੈ ਕਿ ਉਹ ਆਪਣੇ ਬਾਕੀ ਕਾਰਜਕਾਲ ''ਚ ਕੁਝ ਕੰਮ ਕਰਨ ਦੀ ਕੋਸ਼ਿਸ਼ ਕਰਨਗੇ। ਹਾਲਾਂਕਿ ਉਨ੍ਹਾਂ ਨੇ ਸ਼੍ਰੀ ਮੋਦੀ ਨੂੰ 2 ਸਾਲਾਂ ਦਾ ਕਾਰਜਕਾਲ ਪੂਰਾ ਕਰਨ ''ਤੇ ਵਧਾਈ ਵੀ ਦਿੱਤੀ। ਜ਼ਿਕਰਯੋਗ ਹੈ ਕਿ ਸ਼੍ਰੀ ਨਰਿੰਦਰ ਮੋਦੀ ਨੇ 26 ਮਈ 2014 ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ।


Disha

News Editor

Related News