ਇਸ ਬੱਚੇ ਦੇ ਢਿੱਡ ''ਚ ਮੌਜੂਦ ਕੀੜੇ 2 ਸਾਲਾਂ ''ਚ ਪੀ ਗਏ 22 ਲੀਟਰ ਖੂਨ

01/09/2018 11:34:46 PM

ਹਲਦਵਾਨੀ— ਬੱਚਿਆਂ ਦੇ ਢਿੱਡ 'ਚ ਕੀੜੇ ਦੀ ਖਬਰ ਅਕਸਰ ਸਾਹਮਣੇ ਆਉਂਦੀ ਹੈ ਪਰ ਕੀ ਕਦੇਂ ਤੁਸੀਂ ਸੁਣਿਆ ਹੈ ਕਿ ਕੀੜੇ ਨੇ 2 ਸਾਲ ਦੇ ਬੱਚੇ ਦਾ ਕਰੀਬ 50 ਯੂਨਿਟ (22 ਲੀਟਰ) ਖੂਨ ਪੀ ਗਿਆ ਹੋਵੇ। ਜੀ ਹਾਂ ਅਜਿਹਾ ਹੀ ਉੱਤਰਾਖੰਡ ਦੇ ਹਲਦਵਾਨੀ 'ਚ ਹੋਇਆ ਹੈ। ਇਥੇ ਦੇ ਇਕ 14 ਸਾਲਾਂ ਲੜਕੇ ਦੇ ਢਿੱਡ 'ਚ ਮੌਜੂਦ 'ਹੁਕਵਾਰਮ' ਨਾਂ ਦਾ ਕੀੜਾ ਮਿਲਿਆ ਹੈ। ਇਸ ਨੇ 2 ਸਾਲ 'ਚ 22 ਲੀਟਰ ਖੂਨ ਚੂਸ ਲਿਆ ਸੀ। ਸ਼ੁਰੂਆਤੀ ਜਾਂਚ 'ਚ ਤਾਂ ਡਾਰਕਟਰਾਂ ਨੂੰ ਲੱਗਾ ਕਿ ਬੱਚਾ ਖੂਨ ਦੀ ਘਾਟ ਕਾਰਨ ਬੀਮਾਰ ਰਹਿੰਦਾ ਹੈ ਪਰ ਉਸ ਨਾਲ ਸੰਬੰਧ ਦਵਾਈਆਂ ਨਾਲ ਕੋਈ ਫਰਕ ਨਹੀਂ ਪਿਆ ਤਾਂ ਉਸ ਨੂੰ ਵਾਰ-ਵਾਰ ਖੂਨ ਚੜ੍ਹਾਇਆ ਗਿਆ ਪਰ ਫਿਰ ਵੀ ਖੂਨ ਦੀ ਘਾਟ ਦੀ ਸ਼ਿਕਾਇਤ ਦੂਰ ਨਹੀਂ ਹੋਈ। 
ਉਸ ਲੜਕੇ ਦਾ ਇਲਾਜ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ 'ਚ ਕਰਵਾਇਆ ਗਿਆ ਜਿਥੇ ਪਤਾ ਲੱਗਾ ਕਿ ਉਸ ਦੇ ਢਿੱਡ 'ਚ ਕੀੜੇ ਹਨ, ਜੋ ਉਸ ਦਾ ਖੂਨ ਪੀ ਜਾਂਦੇ ਹਨ। ਤੁਹਾਨੂੰ ਦੱਸ ਦਈਏ ਕਿ 14 ਸਾਲ ਦੇ ਬੱਚੇ 'ਚ ਕਰੀਬ 4 ਲੀਟਰ ਖੂਨ ਹੁੰਦਾ ਹੈ। ਬੱਚਾ 2 ਸਾਲ ਤੋਂ ਇਸ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਸੀ ਤੇ ਉਸ ਦੇ ਟਾਇਲਟ 'ਚ ਵੀ ਖੂਨ ਆਉਂਦਾ ਸੀ। ਜਿਸ ਕਾਰਨ ਸ਼ਰੀਰ 'ਚ ਆਇਰਨ ਦੀ ਘਾਟ ਰਹਿਣ ਲੱਗੀ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਗਿਆ। ਡਾਕਟਰਾਂ ਨੇ ਕੈਪਸੂਲ ਐਡੋਸਕੋਪੀ ਦੇ ਜ਼ਰੀਏ ਇਸ ਭਿਆਨਕ ਬਿਮਾਰੀ ਦਾ ਪਤਾ ਲਗਾਇਆ ਫਿਰ ਉਸ ਦਾ ਇਲਾਜ ਕੀਤਾ ਗਿਆ।
ਕੈਪਸੂਲ ਐਂਡੋਸਕੋਪੀ ਇਕ ਅਜਿਹੀ ਤਕਨੀਕ ਹੈ ਜਿਸ 'ਚ ਕੈਪਸੂਲ ਦੇ ਆਕਾਰ ਦਾ ਇਕ ਵਾਇਰਲੈਸ ਕੈਮਰਾ ਮੁੰਹ ਦੇ ਜ਼ਰੀਏ ਢਿੱਡ 'ਚ ਪਹੁੰਚਾਇਆ ਜਾਂਦਾ ਹੈ। ਇਹ ਕੈਪਸੂਲ ਕੈਮਰਾ ਛੋਟੀ ਆਂਤ 'ਚ ਜਾ ਕੇ ਹਰ ਸਕਿੰਡ 12 ਤਸਵੀਰਾਂ ਭੇਜਦਾ ਹੈ। ਇੰਝ 12 ਘੰਟੇ 'ਚ 70 ਹਜ਼ਾਰ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਹਨ। ਇਸ ਨੂੰ ਸਕਰੀਨ 'ਤੇ ਲਾਈਵ ਵੀ ਦੇਖਿਆ ਜਾ ਸਕਦੀ ਹੈ। ਇਸ ਕੈਮਰੇ ਦੇ ਪਹਿਲੇ ਹਾਫ 'ਚ ਪਤਾ ਲੱਗਾ ਕਿ ਆਂਤ ਸਮਾਨ ਦਿੱਖ ਰਹੀ ਸੀ ਪਰ ਬਾਅਦ 'ਚ ਉਥੇ ਖੂਨ ਨਜ਼ਰ ਆਊਣ ਲੱਗਾ। ਇਸ ਤੋਂ ਬਾਅਦ ਜਾਂਚ ਕਰਨ 'ਤੇ ਪਤਾ ਲੱਗਾ ਕਿ ਢਿੱਡ 'ਚ ਹੁਕਵਾਰਮ ਵਾਲਾ ਕੀੜਾ ਹੈ ਤੇ ਉਸ ਖੂਨ ਪੀ ਰਿਹਾ ਹੈ।


Related News