ਹਨੀ ਟ੍ਰੈਪ ਮਾਮਲਾ : ਮੁੱਧ ਪ੍ਰਦੇਸ਼ ਪੁਲਸ ਨੇ ਬਣਾਈ SIT, CID ਦੇ ਆਈ.ਜੀ. ਸੰਭਾਲਣਗੇ ਕਮਾਨ

Monday, Sep 23, 2019 - 07:25 PM (IST)

ਹਨੀ ਟ੍ਰੈਪ ਮਾਮਲਾ : ਮੁੱਧ ਪ੍ਰਦੇਸ਼ ਪੁਲਸ ਨੇ ਬਣਾਈ SIT, CID ਦੇ ਆਈ.ਜੀ. ਸੰਭਾਲਣਗੇ ਕਮਾਨ

ਭੋਪਾਲ — ਮੱਧ ਪ੍ਰਦੇਸ਼ 'ਚ ਸਾਹਮਣੇ ਆਈ ਹਾਈ ਪ੍ਰੋਫਾਇਲ ਹਨੀ ਟ੍ਰੈਪ ਮਾਮਲੇ ਦੀ ਜਾਂਚ ਲਈ ਪੁਲਸ ਮੁੱਖ ਦਫਤਰ ਨੇ ਇਕ ਵਿਸ਼ੇਸ਼ ਜਾਂਚ ਟੀਮ ਬਣਾਉਣ ਦਾ ਐਲਾਨ ਕੀਤਾ ਹੈ। ਸੀ.ਆਈ.ਡੀ. ਦੇ ਆਈ.ਜੀ. ਡੀ. ਸ਼੍ਰੀਨਿਵਾਸ ਵਰਮਾ ਇਸ ਦੀ ਕਮਾਨ ਸੰਭਾਲਣਗੇ।
ਹਾਲ ਹੀ 'ਚ ਲੋਕਾਂ ਨੂੰ ਆਪਣੇ ਪ੍ਰਪੋਜ਼ਲ 'ਚ ਫਸਾ ਕੇ ਬਲੈਕਮੇਲ ਕਰਨ ਵਾਲੇ ਵੱਡੇ ਗਿਰੋਹ ਦਾ ਪ੍ਰਦਾਫਾਸ਼ ਕਰਦੇ ਹੋਏ ਪੰਜ ਔਰਤਾਂ ਸਣੇ ਇਕ ਪੁਰਸ਼ ਨੂੰ ਹਿਰਾਸਤ 'ਚ ਲਿਆ ਸੀ। ਤਿੰਨ ਔਰਤਾਂ ਅਤੇ ਇਕ ਪੁਰਸ਼ ਭੋਪਾਲ ਅਤੇ ਦੋ ਔਰਤਾਂ ਇੰਦੌਰ ਤੋਂ ਹਿਰਾਸਤ 'ਚ ਲਈਆਂ ਗਈਆਂ ਸਨ।
ਇਸ ਸੀਨੀਅਰ ਇੰਜੀਨੀਅਰ ਦੀ ਸ਼ਿਕਾਇਤ 'ਤੇ ਇੰਦੌਰ ਦੇ ਪਲਾਸਿਆ ਪੁਲਸ ਥਾਣੇ 'ਚ ਬਲੈਕਮੇਲਿੰਗ ਦਾ ਮਾਮਲਾ ਦਰਜ ਕੀਤਾ ਗਿਆ ਇਸ 'ਚ ਦੋਸ਼ ਲਗਾਇਆ ਗਿਆ ਸੀ ਕਿ ਇਕ ਔਰਤ ਉਸ ਨੂੰ ਦੋਸਤੀ ਕਰਨ ਦੀ ਥਾਂ ਉਸ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੋਸ਼ ਮੁਤਾਬਕ ਔਰਤਾਂ ਨੇ ਕੁਝ ਰਿਕਾਰਡਿੰਗ ਵੀ ਕਰ ਲਈ ਸੀ। ਮੁਢੱਲੀ ਜਾਂਚ ਤੋਂ ਬਾਅਦ ਮਾਮਲਾ ਇੰਦੌਰ ਕ੍ਰਾਇਮ ਬ੍ਰਾਂਚ ਨੂੰ ਸੌਂਪ ਦਿੱਤਾ ਗਿਆ, ਜਿਸ ਨੇ ਸੂਬਾ ਏ.ਟੀ.ਐੱਸ. ਨੂੰ ਇਕ ਵੱਡੇ ਰੈਕੇਟ ਬਾਰੇ ਦੱਸਿਆ।


author

Inder Prajapati

Content Editor

Related News