9 ਦਿਨਾਂ ਦੇ ਪੁਲਸ ਰਿਮਾਂਡ ਤੋਂ ਬਾਅਦ ਨਿਆਇਕ ਹਿਰਾਸਤ 'ਚ ਹਨੀਪ੍ਰੀਤ

Friday, Oct 13, 2017 - 05:55 PM (IST)

9 ਦਿਨਾਂ ਦੇ ਪੁਲਸ ਰਿਮਾਂਡ ਤੋਂ ਬਾਅਦ ਨਿਆਇਕ ਹਿਰਾਸਤ 'ਚ ਹਨੀਪ੍ਰੀਤ

ਪੰਚੂਕਲਾ (ਉਮੰਗ ਸ਼ਯੋਰਾਣ)— ਬਾਬਾ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਨੂੰ ਅੱਜ ਯਾਨੀ ਸ਼ੁੱਕਰਵਾਰ ਨੂੰ 3 ਦਿਨਾਂ ਦੇ ਪੁਲਸ ਰਿਮਾਂਡ ਤੋਂ ਬਾਅਦ ਪੰਚਕੂਲਾ ਕੋਰਟ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 23 ਅਕਤੂਬਰ ਤੱਕ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਹਨੀਪ੍ਰੀਤ ਨੂੰ ਅੰਬਾਲਾ ਜੇਲ 'ਚ ਭੇਜਿਆ ਗਿਆ ਹੈ। ਹਨੀਪ੍ਰੀਤ ਨਾਲ ਉਸ ਦੀ ਸਾਥੀ ਸੁਖਦੀਪ ਕੌਰ ਨੂੰ ਵੀ ਕੋਰਟ 'ਚ ਪੇਸ਼ ਕੀਤਾ ਗਿਆ। ਉਸ ਨੂੰ ਵੀ ਨਿਆਇਕ ਹਿਰਾਸਤ 'ਚ ਭੇਜਿਆ ਗਿਆ ਹੈ। ਅੱਜ ਯਾਨੀ ਸ਼ੁੱਕਰਵਾਰ ਨੂੰ ਹਨੀਪ੍ਰੀਤ ਦਾ 3 ਦਿਨਾਂ ਦਾ ਪੁਲਸ ਰਿਮਾਂਡ ਖਤਮ ਹੋ ਗਿਆ ਸੀ। ਇਸ ਤੋਂ ਪਹਿਲਾਂ ਵੀ ਹਨੀਪ੍ਰੀਤ ਨੂੰ 6 ਦਿਨਾਂ ਦੇ ਪੁਲਸ ਰਿਮਾਂਡ 'ਤੇ ਲਿਆ ਗਿਆ ਸੀ। ਜਿਸ ਦੌਰਾਨ ਹਨੀਪ੍ਰੀਤ ਨੇ ਪੁਲਸ ਦੇ ਸਵਾਲਾਂ ਦੇਜ ਵਾਬ ਨਾ ਦੇ ਕੇ ਉਨ੍ਹਾਂ ਨੂੰ ਗੁੰਮਰਾਹ ਕੀਤਾ ਸੀ। ਜਿਸ ਤੋਂ ਬਾਅਦ 3 ਦਿਨਾਂ ਦੇ ਰਿਮਾਂਡ 'ਚ ਹਨੀਪ੍ਰੀਤ ਨੇ ਕਈ ਅਹਿਮ ਖੁਲਾਸੇ ਕੀਤੇ ਹਨ।
ਹਨੀਪ੍ਰੀਤ ਨੇ ਐੱਸ.ਆਈ.ਟੀ. ਨੂੰ ਦੱਸਿਆ ਕਿ ਉਸ ਕੋਲ ਇਕ ਮੋਬਾਇਲ ਅਤੇ ਲੈਪਟਾਪ ਸੀ, ਜਿਸ ਨੂੰ ਪੰਚਕੂਲਾ ਦੀ ਘਟਨਾ ਤੋਂ ਬਾਅਦ ਡੇਰਾ ਚੇਅਰਮੈਨ ਵਿਪਾਸਨਾ ਇੰਸਾ ਨੂੰ ਸੌਂਪ ਦਿੱਤਾ ਸੀ। ਇਸ ਤੋਂ ਇਲਾਵਾ ਵਿਪਾਸਨਾ ਕੋਲ ਹਨੀਪ੍ਰੀਤ ਦੀ ਡਾਇਰੀ ਮੌਜੂਦ ਹੈ, ਜਿਸ 'ਚ ਡੇਰੇ ਨਾਲ ਜੁੜੀਆਂ ਘਟਨਾਵਾਂ ਅਤੇ ਲੈਣ-ਦੇਣ ਦਾ ਵੇਰਵਾ ਮੌਜੂਦ ਹੈ।
ਪੰਚਕੂਲਾ ਪੁਲਸ ਅਨੁਸਾਰ ਹਨੀਪ੍ਰੀਤ ਨੇ ਕਬੂਲਿਆ ਹੈ ਕਿ 17 ਅਗਸਤ ਨੂੰ ਸਿਰਸਾ ਡੇਰੇ 'ਚ ਹੋਈ ਮੀਟਿੰਗ ਦੀ ਪ੍ਰਧਾਨਗੀ ਉਸੇ ਨੇ ਕੀਤੀ। ਇਸੇ ਮੀਟਿੰਗ ਤੋਂ ਪੰਚਕੂਲਾ 'ਚ ਦੰਗੇ ਕਰਵਾਉਮ ਦੀ ਸਾਜਿਸ਼ ਸ਼ੁਰੂ ਹੋਈ। ਹਨੀਪ੍ਰੀਤ ਨੇ ਮੈਪ 'ਤੇ ਮਾਰਕਿੰਗ ਕਰਨ, ਬਲੈਕਮਨੀ ਨਾਲ ਫੰਡਿੰਗ ਕਰਵਾਉਣ, ਦੇਸ਼ ਦੇ ਖਿਲਾਫ ਵੀਡੀਓ ਵਾਇਰਲ ਕਰਨ ਦੇ ਨਾਲ ਹੀ ਕਈ ਜ਼ੁਰਮ ਕਬੂਲੇ ਹਨ।


Related News