ਕੇਂਦਰ ਨੇ 23 ਵਿਅਕਤੀਆਂ 'ਤੇ ਲਾਇਆ UAPA ! ਪਾਕਿਸਤਾਨੀ ਨਾਗਰਿਕਾਂ ਨੂੰ ਐਲਾਨਿਆ ਅੱਤਵਾਦੀ
Saturday, Jul 04, 2026 - 12:13 PM (IST)
ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰਾਲਾ ਨੇ ਪਾਕਿਸਤਾਨ 'ਚ ਮੌਜੂਦ 23 ਵਿਅਕਤੀਆਂ ਨੂੰ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, 1967 (ਯੂਏਪੀਏ) ਦੇ ਅਧੀਨ ਸ਼ਨੀਵਾਰ ਨੂੰ 'ਅੱਤਵਾਦੀ' ਐਲਾਨ ਕੀਤਾ। ਇਹ ਲੋਕ ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ, ਲਸ਼ਕਰ-ਏ-ਤੋਇਬਾ ਅਤੇ ਹੋਰ ਅੱਤਵਾਦੀ ਸੰਗਠਨਾਂ ਤੋਂ ਹਨ। ਇਕ ਸਰਕਾਰੀ ਆਦੇਸ਼ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਯੂਏਪੀਏ (Unlawful Activities (Prevention) Act) ਦੇ ਅਧੀਨ ਕੇਂਦਰ ਸਰਕਾਰ ਨੇ ਇਹ ਅਧਿਕਾਰ ਹੈ ਕਿ ਜੇਕਰ ਉਸ ਨੂੰ ਲੱਗਦਾ ਹੈ ਕਿ ਕੋਈ ਵਿਅਕਤੀ ਅੱਤਵਾਦ 'ਚ ਸ਼ਾਮਲ ਹੈ ਤਾਂ ਉਹ ਉਸ ਨੂੰ ਅੱਤਵਾਦੀ ਐਲਾਨ ਕਰ ਸਕਦੀ ਹੈ।
ਇਨ੍ਹਾਂ ਨਾਵਾਂ ਨੂੰ ਸੂਚੀ 'ਚ ਸ਼ਾਮਲ ਕਰਨ ਨਾਲ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੂੰ ਉਨ੍ਹਾਂ ਦੇ ਵਿੱਤੀ ਸਰੋਤਾਂ 'ਤੇ ਰੋਕ ਲਗਾਉਣ, ਹਥਿਆਰਾਂ ਦੀ ਵਿਕਰੀ 'ਤੇ ਪਾਬੰਦੀ ਲਗਾਉਣ ਅਤੇ ਸੰਪਤੀਆਂ ਨੂੰ ਜ਼ਬਤ ਕਰਨ ਵਰਗੀ ਕਾਰਵਾਈ ਕਰਨ 'ਚ ਮਦਦ ਮਿਲਦੀ ਹੈ। ਸਾਲ 2019 'ਚ ਇਸ ਕਾਨੂੰਨ 'ਚ ਸੋਧ ਕਰ ਕੇ ਇਹ ਪ੍ਰਬੰਧ ਜੋੜਿਆ ਗਿਆ ਸੀ ਕਿ ਸਿਰਫ਼ ਸੰਗਠਨ ਹੀ ਨਹੀਂ ਸਗੋਂ ਅੱਤਵਾਦੀਆਂ ਨੂੰ ਵੀ ਸੂਚੀ 'ਚ ਸ਼ਾਮਲ ਕੀਤਾ ਜਾ ਸਕਦਾ ਹੈ।
ਇਸ ਤੋਂ ਪਹਿਲਾਂ ਸੰਗਠਨਾਂ ਨੂੰ ਹੀ ਅੱਤਵਾਦੀ ਸੰਗਠਨ ਐਲਾਨ ਕੀਤਾ ਜਾ ਸਕਦਾ ਸੀ। ਸ਼ਨੀਵਾਰ ਨੂੰ ਸੂਚੀ 'ਚ ਸ਼ਾਮਲ ਕੀਤੇ ਗਏ 23 ਅੱਤਵਾਦੀਆਂ 'ਚੋਂ ਕਈ ਜੰਮੂ ਕਸ਼ਮੀਰ 'ਚ ਸੁਰੱਖਿਆ ਫੋਰਸਾਂ 'ਤੇ ਹਮਲਿਆਂ 'ਚ ਸ਼ਾਮਲ ਰਹੇ ਹਨ। ਇਸ ਤੋਂ ਬਾਅਦ ਇਸ ਸੂਚੀ 'ਚ ਨਾਵਾਂ ਦੀ ਗਿਣਤੀ ਵਧ ਕੇ 80 ਹੋ ਗਈ ਹੈ। ਕੇਂਦਰ ਸਰਕਾਰ ਨੇ ਜਿਹੜੇ ਲੋਕਾਂ ਦੇ ਨਾਂ ਜੋੜੇ ਹਨ, ਉਨ੍ਹਾਂ 'ਚ ਜੈਸ਼-ਏ-ਮੁਹੰਮਦ ਨਾਲ ਜੁੜੇ ਅੱਤਵਾਦੀਆਂ 'ਚ ਮਸੂਦ ਇਲਿਆਸ ਕਸ਼ਮੀਰੀ, ਮੁਹੰਮਦ ਮੁਸਦਿਕ ਉਰਫ਼ ਡਾਕਟਰ, ਮੁਫ਼ਤੀ ਮੁਹੰਮਦ ਅਸਗਰ ਖਾਨ ਉਰਫ਼ ਅਬੂ ਸਾਦ, ਹਾਫਿਜ਼ ਅਬਦੁੱਲ ਉਰਫ਼ ਕਾਰੀ ਜ਼ਰਾਰ, ਅਬਦੁੱਲਾ ਜਿਹਾਦੀ, ਗੁਲਾਮ ਫਰੀਦ, ਮੌਲਾਨਾ ਇਮਦਾਦੁੱਲਾਹ ਮੱਕੀ ਅਤੇ ਵਸੀਮ ਨੂਰ ਜਟ ਸ਼ਾਮਲ ਹਨ।
ਇਸੇ ਤਰ੍ਹਾਂ ਲਸ਼ਕਰ-ਏ-ਤੋਇਬਾ ਨਾਲ ਜੁੜੇ ਅੱਤਵਾਦੀਆਂ 'ਚ ਫਿਰਦੌਸ ਅਹਿਮਦ ਭੱਟ, ਹਾਰੂਨ ਰਾਸ਼ਿਦ ਗਨਈ, ਬਿਲਾਲ ਅਹਿਮਦ ਮੀਰ, ਆਬਿਦ ਕਿਊਮ ਲੋਨ, ਨਜ਼ੀਰ ਅਹਿਮਦ ਗੁੱਜਰ, ਅਬਦੁੱਲ ਰਊਫ ਉਰਫ਼ ਹਾਫਿਜ਼ ਅਬਦੁੱਲ ਰਊਫ, ਅਸ਼ਫਾਕ ਅਹਿਮਦ, ਹਾਫਿਜ਼ ਖਾਲਿਸ ਵਲੀਦ, ਮੌਲਾਨਾ ਸੈਫੁੱਲਾਹ ਖਾਲਿਦ, ਮੁਹੰਮਦ ਯਾਕੂਬ, ਮੌਲਾਨਾ ਯੂਸੁਫ ਤੈਬੀ, ਓਵੈਸ ਫਾਰੂਜ, ਕਾਰੀ ਯਾਕੂਬ ਸ਼ੇਖ, ਰਾਣਾ, ਇਫਤਿਖਾਰ ਅਤੇ ਮੁਹੰਮਦ ਸ਼ਹੀਦ ਫੈਸਲ ਸ਼ਾਮਲ ਹਨ। ਫੈਸਲ ਅਲ-ਕਾਇਦ ਅਤੇ ਆਈਐੱਸਆਈਐੱਸ ਨਾਲ ਵੀ ਜੁੜਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
