ਸ਼ੋਏਬ ਅਖ਼ਤਰ ਦੇ ਭਰਾ ਦੇ ਜਨਾਜ਼ੇ ’ਚ ਦਿਖਾਈ ਦਿੱਤਾ ਲਸ਼ਕਰ ਅੱਤਵਾਦੀ ਕਸੂਰੀ, ਵੀਡੀਓ ਸੋਸ਼ਲ ਮੀਡੀਆ ''ਤੇ ਵਾਇਰਲ
Sunday, Jun 28, 2026 - 09:27 AM (IST)
ਇੰਟਰਨੈਸ਼ਨਲ ਡੈਸਕ- ਇਸਲਾਮਾਬਾਦ ’ਚ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ ਦੇ ਵੱਡੇ ਭਰਾ ਸ਼ਾਹਿਦ ਅਖ਼ਤਰ ਦੇ ਜਨਾਜ਼ੇ ’ਤੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਜਨਾਜ਼ੇ ’ਚ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਉਪ-ਮੁਖੀ ਸੈਫੁੱਲਾ ਕਸੂਰੀ ਸਮੇਤ ਸੰਗਠਨ ਦੇ ਕਈ ਸੀਨੀਅਰ ਮੈਂਬਰਾਂ ਦੀ ਮੌਜੂਦਗੀ ਸਾਹਮਣੇ ਆਉਣ ਤੋਂ ਬਾਅਦ ਇਹ ਮਾਮਲਾ ਚਰਚਾ ’ਚ ਆ ਗਿਆ ਹੈ। ਸ਼ਾਹਿਦ ਅਖ਼ਤਰ ਦਾ 24 ਜੂਨ ਨੂੰ ਦਿਹਾਂਤ ਹੋ ਗਿਆ ਸੀ ਅਤੇ ਉਨ੍ਹਾਂ ਨੂੰ ਇਸਲਾਮਾਬਾਦ ਦੇ ਐੱਚ-8 ਕਬਰਿਸਤਾਨ ’ਚ ਸਪੁਰਦ-ਏ-ਖ਼ਾਕ ਕੀਤਾ ਗਿਆ।
ਇਸ ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ’ਚ ਸੈਫੁੱਲਾ ਕਸੂਰੀ ਅਤੇ ਲਸ਼ਕਰ-ਏ-ਤੋਇਬਾ ਨਾਲ ਜੁੜੇ ਕਈ ਹੋਰ ਲੋਕ ਜਨਾਜ਼ੇ ਦੀ ਨਮਾਜ਼ ’ਚ ਮੌਜੂਦ ਦਿਖਾਈ ਦਿੱਤੇ। ਇਸ ਮੌਕੇ ਦੇਖੇ ਗਏ ਲੋਕਾਂ ’ਚ ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ (ਪੀ.ਐੱਮ.ਐੱਮ.ਐੱਲ.) ਦੇ ਪ੍ਰਧਾਨ ਇਨਾਮ ਉਰ ਰਹਿਮਾਨ ਵੀ ਸਨ, ਜਿਸ ਨੂੰ ਵੱਡੇ ਪੱਧਰ ’ਤੇ ਲਸ਼ਕਰ-ਏ-ਤੋਇਬਾ ਦਾ ਸਿਆਸੀ ਫਰੰਟ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ- ਹੁਣ ਹਫ਼ਤੇ 'ਚ ਸਿਰਫ਼ 4 ਦਿਨ ਕਰਨਾ ਪਵੇਗਾ ਕੰਮ, 3 ਦਿਨ ਛੁੱਟੀ ! ਦੁਬਈ 'ਚ ਕਰਮਚਾਰੀਆਂ ਦੀਆਂ ਲੱਗੀਆਂ ਮੌਜਾਂ
ਪੀ.ਐੱਮ.ਐੱਮ.ਐੱਲ. ਨੂੰ ਸੰਯੁਕਤ ਰਾਸ਼ਟਰ ਵੱਲੋਂ ਅੱਤਵਾਦੀ ਐਲਾਨੇ ਗਏ ਹਾਫ਼ਿਜ਼ ਸਈਦ ਨੇ ਉਦੋਂ ਬਣਾਇਆ ਸੀ, ਜਦੋਂ ਉਸ ਦੇ ਪਹਿਲੇ ਸੰਗਠਨਾਂ ’ਤੇ ਅੰਤਰਰਾਸ਼ਟਰੀ ਅਤੇ ਘਰੇਲੂ ਪਾਬੰਦੀਆਂ ਲੱਗੀਆਂ ਸਨ। ਇਨ੍ਹਾਂ ਸੰਗਠਨਾਂ ਵਿਚ ਜਮਾਤ-ਉਦ-ਦਾਵਾ (ਜੇ.ਯੂ.ਡੀ.) ਅਤੇ ਮਿੱਲੀ ਮੁਸਲਿਮ ਲੀਗ (ਐੱਮ.ਐੱਮ.ਐੱਲ.) ਸ਼ਾਮਲ ਸਨ।
ਇਹ ਵੀ ਪੜ੍ਹੋ- ਫ਼ੌਜੀਆਂ ਦੀ ਤਨਖਾਹ 'ਚ 25 ਫ਼ੀਸਦੀ ਵਾਧਾ ! ਆਪਰੇਸ਼ਨ ਸਿੰਦੂਰ 'ਚ ਮਿਲੀ ਹਾਰ ਮਗਰੋਂ ਆਸਿਮ ਮੁਨੀਰ ਦਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
