ਲਾਹੌਰ ''ਚ ਵਿਦੇਸ਼ੀ ਮਹਿਲਾਵਾਂ ਨਾਲ ਦਰਿੰਦਗੀ! ਡਿਪਟੀ PM ਦਾ ਰਿਸ਼ਤੇਦਾਰ ਨਿਕਲਿਆ ਮੁੱਖ ਮੁਲਜ਼ਮ; 4 ਗ੍ਰਿਫ਼ਤਾਰ

Friday, Jul 03, 2026 - 05:17 PM (IST)

ਲਾਹੌਰ ''ਚ ਵਿਦੇਸ਼ੀ ਮਹਿਲਾਵਾਂ ਨਾਲ ਦਰਿੰਦਗੀ! ਡਿਪਟੀ PM ਦਾ ਰਿਸ਼ਤੇਦਾਰ ਨਿਕਲਿਆ ਮੁੱਖ ਮੁਲਜ਼ਮ; 4 ਗ੍ਰਿਫ਼ਤਾਰ

ਲਾਹੌਰ (ਭਾਸ਼ਾ): ਪਾਕਿਸਤਾਨ ਦੇ ਲਾਹੌਰ ਤੋਂ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨੀਦਰਲੈਂਡ ਅਤੇ ਵੈਨੇਜ਼ੁਏਲਾ ਦੀਆਂ ਦੋ ਮਹਿਲਾਵਾਂ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਇਸ ਮਾਮਲੇ ਨੇ ਪਾਕਿਸਤਾਨੀ ਸਿਆਸਤ ਵਿੱਚ ਵੀ ਭੂਚਾਲ ਲਿਆ ਦਿੱਤਾ ਹੈ ਕਿਉਂਕਿ ਗ੍ਰਿਫ਼ਤਾਰ ਕੀਤੇ ਗਏ ਚਾਰ ਮੁਲਜ਼ਮਾਂ ਵਿੱਚੋਂ ਮੁੱਖ ਮੁਲਜ਼ਮ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਦਾ ਨਜ਼ਦੀਕੀ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ।
 
ਪੀੜਤ ਮਹਿਲਾਵਾਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੀ ਮੁਲਾਕਾਤ ਮੁੱਖ ਮੁਲਜ਼ਮ ਮੁਹੰਮਦ ਰਜ਼ਾ ਡਾਰ ਨਾਲ ਅਕਤੂਬਰ 2025 ਵਿੱਚ ਸਿੰਗਾਪੁਰ ਵਿੱਚ ਹੋਈ ਸੀ। ਉਹ ਇੱਕ ਕ੍ਰਿਪਟੋਕਰੰਸੀ ਕਾਰੋਬਾਰ ਵਿੱਚ ਹਿੱਸੇਦਾਰ ਸਨ। ਰਜ਼ਾ ਡਾਰ ਨੇ ਉਨ੍ਹਾਂ ਨੂੰ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ ਅਤੇ ਉਨ੍ਹਾਂ ਦੇ 'ਬਿਜ਼ਨੈੱਸ ਵੀਜ਼ਾ' ਦਾ ਪ੍ਰਬੰਧ ਵੀ ਕੀਤਾ। ਜਦੋਂ ਉਹ 29 ਜੂਨ ਨੂੰ ਲਾਹੌਰ ਪਹੁੰਚੀਆਂ, ਤਾਂ ਉਨ੍ਹਾਂ ਨੂੰ ਅਗਵਾ ਕਰਕੇ ਇੱਕ ਘਰ ਵਿੱਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨਾਲ ਗੈਂਗਰੇਪ ਕੀਤਾ ਗਿਆ ਅਤੇ ਰਿਹਾਈ ਬਦਲੇ ਫਿਰੌਤੀ ਦੀ ਮੰਗ ਕੀਤੀ ਗਈ।

ਪੜ੍ਹੋ ਇਹ ਅਹਿਮ ਖ਼ਬਰ-  Big Breaking :  ਖੱਡ 'ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ, 40 ਲੋਕਾਂ ਦੀ ਮੌਤ, KP 'ਚ ਸੋਗ ਦੀ ਲਹਿਰ

ਇਸ ਘਿਨੌਣੀ ਵਾਰਦਾਤ ਦਾ ਪਰਦਾਫਾਸ਼ ਉਦੋਂ ਹੋਇਆ, ਜਦੋਂ ਪੀੜਤਾਂ ਵਿੱਚੋਂ ਇੱਕ ਦੇ ਪਿਤਾ ਨੇ ਸਪੇਨ ਤੋਂ ਲਾਹੌਰ ਪੁਲਿਸ ਨੂੰ ਫ਼ੋਨ ਕਰਕੇ ਸੂਚਨਾ ਦਿੱਤੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮਹਿਲਾਵਾਂ ਨੂੰ ਮੁਲਜ਼ਮਾਂ ਦੇ ਚੁੰਗਲ ਵਿੱਚੋਂ ਛੁਡਵਾਇਆ। ਵੀਰਵਾਰ ਨੂੰ ਪੁਲਿਸ ਨੇ ਪੰਜ ਮੁਲਜ਼ਮਾਂ ਖਿਲਾਫ਼ ਅਗਵਾ ਅਤੇ ਗੈਂਗਰੇਪ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਚਾਰ ਨੂੰ ਪਾਕਿਸਤਾਨ ਪੀਨਲ ਕੋਡ ਦੀਆਂ ਧਾਰਾਵਾਂ 365A (ਅਗਵਾ) ਅਤੇ 375A (ਸਮੂਹਿਕ ਬਲਾਤਕਾਰ) ਦੇ ਤਹਿਤ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮੁਹੰਮਦ ਰਜ਼ਾ ਡਾਰ, ਹਸਨ ਰਜ਼ਾ, ਸਿਕੰਦਰ ਖ਼ਾਨ ਅਤੇ ਸਾਜਿਦ ਅਲੀ ਵਜੋਂ ਹੋਈ ਹੈ। ਲਾਹੌਰ ਦੀ ਇੱਕ ਅਦਾਲਤ ਨੇ ਸ਼ੁੱਕਰਵਾਰ ਨੂੰ ਇਨ੍ਹਾਂ ਚਾਰਾਂ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਪੀੜਤ ਮਹਿਲਾਵਾਂ ਨੇ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ੀ ਦੌਰਾਨ ਰਜ਼ਾ ਡਾਰ ਦੀ ਪਛਾਣ 'ਮੁੱਖ ਮੁਲਜ਼ਮ' ਵਜੋਂ ਕੀਤੀ ਹੈ। 

ਪੁਲਿਸ ਅਧਿਕਾਰੀਆਂ ਅਨੁਸਾਰ ਕਿਉਂਕਿ ਇਸ ਮਾਮਲੇ ਵਿੱਚ ਡਿਪਟੀ ਪੀ. ਐੱਮ. ਇਸਹਾਕ ਡਾਰ ਦਾ ਨਜ਼ਦੀਕੀ ਰਿਸ਼ਤੇਦਾਰ ਸ਼ਾਮਲ ਹੈ, ਇਸ ਲਈ ਜਾਂਚ ਬਹੁਤ ਹੀ ਬਾਰੀਕੀ ਅਤੇ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ। ਵਾਰਦਾਤ ਵਿੱਚ ਸ਼ਾਮਲ ਪੰਜਵਾਂ ਮੁਲਜ਼ਮ ਅਜੇ ਫਰਾਰ ਹੈ, ਜਿਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਘਟਨਾ ਨੇ ਪਾਕਿਸਤਾਨ ਵਿੱਚ ਵਿਦੇਸ਼ੀ ਮਹਿਲਾਵਾਂ ਦੀ ਸੁਰੱਖਿਆ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News