ਕੋਰੋਨਾ ਵਾਇਰਸ ਦੇ ਚਲਦਿਆਂ ਗ੍ਰਹਿ ਮੰਤਰਾਲੇ ਨੇ ਕੀਤੀ 4 ਦੇਸ਼ਾਂ ਵਿਚਾਲੇ ਆਵਾਜਾਈ ਬੰਦ
Saturday, Mar 14, 2020 - 11:48 PM (IST)
ਨਵੀਂ ਦਿੱਲੀ— ਭਾਰਤ ਨੇ ਨੇਪਾਲ, ਭੂਟਾਨ, ਬੰਗਲਾਦੇਸ਼ ਤੇ ਮਿਆਂਮਾਰ ਦੀਆਂ ਸਰਹੱਦਾਂ ਨਾਲ ਲੱਗਦੇ ਜ਼ਿਆਦਾਤਰ ਜ਼ਮੀਨੀ ਰਾਸਤਿਆਂ ਨੂੰ ਕੋਰੋਨਾ ਵਾਇਰਸ ਦੇ ਮੱਦੇਨਜ਼ਰ 15 ਮਾਰਚ ਦੀ ਅੱਧੀ ਰਾਤ ਤੋਂ ਬੰਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰਾਲੇ ਨੇ ਭਾਰਤ ਤੇ ਪਾਕਿਸਤਾਨ ਨਾਲ ਲੱਗਦੀ ਸਰੱਹਦ 'ਤੇ ਸਥਿਤ ਸਾਰੇ ਜ਼ਮੀਨੀ ਰਾਸਤਿਆਂ ਨੂੰ 16 ਮਾਰਚ ਦੀ ਅੱਧੀ ਰਾਤ ਤੋਂ ਹਮੇਸ਼ਾ ਲਈ ਬੰਦ ਕਰ ਦਿੱਤੀ ਹੈ।
ਉਥੇ ਹੀ ਮੌਜੂਦਾ ਭਾਰਤ-ਬੰਗਲਾਦੇਸ਼ ਕ੍ਰਾਸ-ਬਾਰਡਰ ਯਾਤਰੀ ਟਰੇਨ ਅਤੇ ਯਾਤਰੀ ਬੱਸਾਂ ਦਾ ਸੰਚਾਲਨ 15 ਮਾਰਚ ਤੋਂ 15 ਅਪ੍ਰੈਲ ਤਕ ਮੁਅੱਤਲ ਰਹੇਗਾ।