ਜੀ.ਕੇ ਦੀ ਚਿੱਠੀ 'ਤੇ ਗ੍ਰਹਿ ਮੰਤਰਾਲਾ ਦਾ ਜਵਾਬ, 29 ਜਨਵਰੀ ਨੂੰ ਹੋਏ ਘਟਨਾਕ੍ਰਮ ਦੀ ਹੋਵੇਗੀ ਨਿਰਪੱਖ ਜਾਂਚ
Thursday, Feb 25, 2021 - 10:32 PM (IST)
ਨਵੀਂ ਦਿੱਲੀ- ਜਾਗੋ ਪਾਰਟੀ ਦੇ ਪ੍ਰਦਾਨ ਮਨਜੀਤ ਸਿੰਘ ਜੀ.ਕੇ. ਵੱਲੋਂ 26 ਅਤੇ 29 ਜਨਵਰੀ ਦੇ ਵਿਚ ਹੋਣ ਵਾਲੀਆਂ ਵਾਰਦਾਤਾਂ 'ਤੇ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਇਕ ਚਿੱਠੀ ਲਿਖੀ ਗਈ ਸੀ। ਜਿਸ 'ਚ ਗੁਰੂਦੁਆਰਾ ਸ਼ੀਸ਼ਗੰਜ ਸਾਹਿਬ ਚਾਂਦਨੀ ਚੌਕ ਅਤੇ ਗੁਰੂ ਤੇਗ ਬਹਾਦਰ ਮੈਮੋਰੀਅਲ, ਸਿੰਘੂ ਬਾਰਡਰ ਦੇ ਬਾਹਰ ਪ੍ਰਦਰਸ਼ਨ ਕਰਨ ਵਾਲੇ ਸ਼ਰਾਰਤੀ ਲੋਕਾਂ ਬਾਰੇ ਅਤੇ ਦਿੱਲੀ ਪੁਲਸ ਜਵਾਨਾਂ ਵੱਲੋਂ 29 ਜਨਵਰੀ ਨੂੰ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੀਤੇ ਪਥਰਾਅ 'ਚ ਸੈਲਫ ਡਿਫੈਂਸ ਕਰ ਰਹੇ ਰਣਜੀਤ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਵਤੀਰੇ ਨੂੰ ਮਾੜਾ ਦੱਸਿਆ ਸੀ, ਜਿਸ ਦਾ ਜਵਾਬ ਕੇਂਦਰ ਮੰਤਰਾਲਾ ਵੱਲੋਂ ਇਕ ਪੱਤਰ ਰਾਹੀਂ ਦਿੱਤਾ ਗਿਆ ਹੈ ਇਸ ਪੱਤਰ 'ਚ ਕੇਂਦਰੀ ਗ੍ਰਹਿ ਮੰਤਰਾਲਾ ਨੇ ਦਿੱਲੀ ਸਰਕਾਰ ਦੇ ਮੁੱਖ ਸਕੱਤਰ ਅਤੇ ਪੁਲਸ ਕਮਿਸ਼ਨਰ ਨੂੰ ਉਸ ਘਟਨਾ ਦੀ ਨਿਰਪੱਖ ਜਾਂਚ ਕਰਨ ਦੇ ਹੁੱਕਮ ਦਿੱਤੇ ਹਨ।
ਇਹ ਜਾਣਕਾਰੀ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ 'ਤੇ ਲਾਈਵ ਹੋ ਕੇ ਦਿੱਤੀ। ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੈਂ 26 ਅਤੇ 29 ਜਨਵਰੀ ਦੇ ਵਿਚ ਹੋਣ ਵਾਲੀਆਂ ਵਾਰਦਾਤਾਂ 'ਤੇ ਕੇਂਦਰ ਸਰਕਾਰ ਗ੍ਰਹਿ ਮੰਤਰਾਲਾ, ਦਿੱਲੀ ਦੇ ਸੀ.ਐੱਮ. ਕੇਜਰੀਵਾਲ, ਮੁੱਖ ਸਕੱਤਰ ਦਿੱਲੀ ਅਤੇ ਦਿੱਲੀ ਪੁਲਸ਼ ਕਮਿਸ਼ਨਰ ਨੂੰ ਇਕ ਚਿੱਠੀ ਲਿਖੀ ਸੀ ਜਿਸ ਵਿਚੋਂ ਗ੍ਰਹਿ ਮੰਤਰਾਲਾ ਦਾ ਇਕ ਪਾਜ਼ੇਟਿਵ ਰਿਪਲਾਈ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਚਿੱਠੀ 'ਚ ਉਨ੍ਹਾਂ ਨੇ ਕੁੱਝ ਮੁੱਦੇ ਚੁੱਕੇ ਸਨ, ਜਿਸ 'ਚ ਇਕ ਮੁੱਦਾ ਸਿੰਘੂ ਬਾਰਡਰ 'ਤੇ ਹੋਏ 29 ਜਨਵਰੀ ਦੇ ਪਥਰਾਵ 'ਚ ਇਕ ਵਿਅਕਤੀ ਰਣਜੀਤ ਸਿੰਘ ਜੋ ਕਿ ਸੈਲਫ ਡਿਫੈਂਸ ਕਰ ਰਿਹਾ ਸੀ ਉਸ ਨੂੰ ਹਮਲਾਵਾਰ ਦਿਖਾ ਕੇ ਪੁਲਸ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕਰਨ ਅਤੇ ਇਸ ਦੇ ਨਾਲ ਹਜ਼ਾਰਾਂ ਲੋਕਾਂ 'ਤੇ ਪੁਲਸ ਵੱਲੋਂ 307 ਦੇ ਪਰਚੇ ਵੀ ਦਰਜ ਕੀਤੇ ਗਏ ਸਨ। ਦੂਜੇ ਪਾਸੇ ਪਥਰਾਅ ਕਰ ਰਹੇ ਸ਼ਰਾਰਤੀ ਅਨਸਰਾਂ 'ਤੇ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜਾਗੋ ਪਾਰਟੀ ਹਮੇਸ਼ਾ ਹੀ ਇਨ੍ਹਾਂ ਬੇਕਸੂਰ ਲੋਕਾਂ ਲਈ ਲੜਦੀ ਰਹੀ ਹੈ ਅਤੇ ਲੜਦੀ ਰਹੇਗੀ। ਪਾਰਟੀ ਨੂੰ ਭਾਵੇਂ ਸਰਕਾਰਾਂ ਦੇ ਖਿਲਾਫ ਜਾ ਕੇ ਉਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਸਜਾ ਦਿਵਾਉਣੀ ਪਵੇ ਅਸੀਂ ਜਾਵਾਂਗੇ ਪਰ ਦੇਸ ਦਾ ਮਾਹੌਲ ਖਰਾਬ ਕਰ ਰਹੇ ਇਨ੍ਹਾਂ ਲੋਕਾਂ ਨੂੰ ਛੱਡਾਂਗੇ ਨਹੀਂ।
ਇਹ ਵੀ ਪੜ੍ਹੋ:- ਸਰਦੂਲ ਸਿਕੰਦਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਕੀਤਾ ਗਿਆ ਸਪੁਰਦ-ਏ-ਖ਼ਾਕ