ਬਲੈਕ ਲਿਸਟ 'ਚੋਂ ਹਟਾਏ ਗਏ 312 ਵਿਦੇਸ਼ੀ ਸਿੱਖ ਨਾਗਰਿਕਾਂ ਦੇ ਨਾਮ

Friday, Sep 13, 2019 - 11:37 AM (IST)

ਬਲੈਕ ਲਿਸਟ 'ਚੋਂ ਹਟਾਏ ਗਏ 312 ਵਿਦੇਸ਼ੀ ਸਿੱਖ ਨਾਗਰਿਕਾਂ ਦੇ ਨਾਮ

ਨਵੀਂ ਦਿੱਲੀ— ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਭਾਰਤ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਰਹੇ 312 ਵਿਦੇਸ਼ੀ ਸਿੱਖਾਂ ਦੇ ਨਾਮ ਕਾਲੀ ਸੂਚੀ 'ਚੋਂ ਹਟਾ ਦਿੱਤੇ ਹਨ। ਹੁਣ ਇਸ ਸੂਚੀ 'ਚ ਸਿਰਫ 2 ਨਾਮ ਬਚੇ ਹਨ। ਵੱਖ-ਵੱਖ ਸੁਰੱਖਿਆ ਏਜੰਸੀਆਂ ਨੇ ਕਾਲੀ ਸੂਚੀ 'ਚ ਦਰਜ ਵਿਦੇਸ਼ੀ ਸਿੱਖ ਨਾਗਰਿਕਾਂ ਦੇ ਨਾਂਮਾਂ ਦੀ ਸਮੀਖਿਆ ਕੀਤੀ ਅਤੇ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਅਧਿਕਾਰੀ ਨੇ ਦੱਸਿਆ,''ਭਾਰਤ ਸਰਕਾਰ ਨੇ ਕਾਲੀ ਸੂਚੀ 'ਚ ਸਿੱਖ ਭਾਈਚਾਰੇ ਨਾਲ ਤਾਲੁਕ ਰੱਖਣ ਵਾਲੇ 314 ਵਿਦੇਸ਼ੀ ਨਾਗਰਿਕਾਂ ਦੇ ਨਾਂਵਾਂ ਦੀ ਸਮੀਖਿਆ ਕੀਤੀ ਅਤੇ ਹੁਣ ਇਸ ਸੂਚੀ 'ਚ ਸਿਰਫ਼ 2 ਨਾਮ ਹਨ।'' ਇਸ ਕਾਲੀ ਸੂਚੀ ਤੋਂ ਜਿਨ੍ਹਾਂ ਲੋਕਾਂ ਦੇ ਨਾਂ ਹਟਾਏ ਗਏ ਹਨ, ਉਹ ਹੁਣ ਭਾਰਤ 'ਚ ਆਪਣੇ ਪਰਿਵਾਰਾਂ ਨੂੰ ਮਿਲਣ ਆ ਸਕਦੇ ਹਨ ਅਤੇ ਆਪਣੀ ਜ਼ਮੀਨ ਨਾਲ ਮੁੜ ਜੁੜ ਸਕਦੇ ਹਨ। ਭਾਰਤ ਸਰਕਾਰ ਨੇ ਸਾਰੇ ਭਾਰਤੀ ਮਿਸ਼ਨਾਂ (ਦੂਤਘਰਾਂ) ਨੂੰ ਸਲਾਹ ਦਿੱਤੀ ਹੈ ਕਿ ਉਹ ਉਨ੍ਹਾਂ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਉੱਚਿਤ ਵੀਜ਼ਾ ਜਾਰੀ ਕਰਨ, ਜਿਨ੍ਹਾਂ ਦਾ ਨਾਂ ਕੇਂਦਰ ਦੀ ਕਾਲੀ ਸੂਚੀ (ਬਲੈਕ ਲਿਸਟ) 'ਚ ਸ਼ਾਮਲ ਨਹੀਂ ਹੈ।

ਦਰਅਸਲ 1980 'ਚ ਭਾਰਤ ਦੇ ਕਈ ਸਿੱਖ ਨਾਗਰਿਕ ਅਤੇ ਸਿੱਖ ਭਾਈਚਾਰੇ ਨਾਲ ਤਾਲੁਕ ਰੱਖਣ ਵਾਲੇ ਕਈ ਵਿਦੇਸ਼ੀ ਨਾਗਰਿਕ ਭਾਰਤ ਵਿਰੋਧੀ ਗਲਤ ਪ੍ਰਚਾਰ 'ਚ ਕਥਿਤ ਤੌਰ 'ਤੇ ਸ਼ਾਮਲ ਸਨ। ਭਾਰਤ ਦੇ ਕੁਝ ਸਿੱਖ ਨਾਗਰਿਕ ਇੱਥੇ ਸਜ਼ਾ ਤੋਂ ਬਚਣ ਲਈ ਬਾਹਰ ਚੱਲੇ ਗਏ ਅਤੇ ਵਿਦੇਸ਼ਾਂ ਦੇ ਨਾਗਰਿਕ ਬਣੇ ਗਏ ਤੇ ਉੱਥੇ ਸ਼ਰਨ ਲੈ ਲਈ। ਅਜਿਹੇ ਲੋਕਾਂ ਨੂੰ 2016 ਤੱਕ ਕਾਲੀ ਸੂਚੀ 'ਚ ਰੱਖਿਆ ਗਿਆ ਸੀ, ਜਿਸ ਤੋਂ ਬਾਅਦ ਉਹ ਭਾਰਤੀ ਵੀਜ਼ਾ ਹਾਸਲ ਕਰਨ ਦੇ ਪਾਤਰ ਨਹੀਂ ਸਨ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਹੁਣ ਇਹ ਪ੍ਰਕਿਰਿਆ ਹੀ ਬੰਦ ਕਰ ਦਿੱਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਵਿਦੇਸ਼ 'ਚ ਸਾਰੇ ਭਾਰਤੀ ਦੂਤਘਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜੋ ਇਸ ਸੂਚੀ 'ਚ ਸ਼ਾਮਲ ਨਹੀਂ ਹਨ, ਅਜਿਹੇ ਸਾਰੇ ਵਰਗ ਦੇ ਲੋਕੰ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਵੀਜ਼ਾ ਮੁਹੱਈਆ ਕਰਵਾਇਆ ਜਾਵੇ, ਜਿਨ੍ਹਾਂ ਨੇ ਵਿਦੇਸ਼ਾਂ 'ਚ ਸ਼ਰਨ ਲਈ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ਰਨ ਲੈਣ ਵਾਲੇ ਸਾਰੇ ਵਰਗਾਂ ਦੇ ਲੋਕ ਜੋ ਲੰਬੀ ਮਿਆਦ ਲਈ ਵੀਜ਼ਾ ਲੈਣ ਦੇ ਪਾਤਰ ਹੋਣਗੇ, ਉਹ ਓਵਰਸੀਜ਼ ਸਿਟੀਜਨ ਆਫ ਇੰਡੀਆ ਕਾਰਡ ਲਈ ਰਜਿਸਟਰੇਸ਼ਨ ਕਰਵਾ ਸਕਦੇ ਹਨ। ਇਹ ਪ੍ਰਕਿਰਿਆ 2 ਸਾਲ ਦੇ ਵੀਜ਼ੇ ਲਈ ਅਪਲਾਈ ਕਰਨ ਅਤੇ ਉਸ ਨੂੰ ਹਾਸਲ ਕਰਨ ਲਈ ਹੀ ਕੀਤੀ ਜਾ ਸਕਦੀ ਹੈ।


author

DIsha

Content Editor

Related News