ਗ੍ਰਹਿ ਮੰਤਰਾਲਾ ਨੇ 21 IAS ਤੇ 40 IPS ਅਧਿਕਾਰੀਆਂ ਦਾ ਕੀਤਾ ਤਬਾਦਲਾ

Friday, Jul 10, 2026 - 12:16 PM (IST)

ਗ੍ਰਹਿ ਮੰਤਰਾਲਾ ਨੇ 21 IAS ਤੇ 40 IPS ਅਧਿਕਾਰੀਆਂ ਦਾ ਕੀਤਾ ਤਬਾਦਲਾ

ਨਵੀਂ ਦਿੱਲੀ- ਗ੍ਰਹਿ ਮੰਤਰਾਲਾ ਨੇ ਵੀਰਵਾਰ ਨੂੰ ਵੱਡੇ ਪ੍ਰਸ਼ਾਸਕੀ ਫੇਰਬਦਲ ਦੇ ਅਧੀਨ ਅਰੁਣਾਚਲ ਪ੍ਰਦੇਸ਼-ਗੋਆ-ਮਿਜ਼ੋਰਮ ਅਤੇ ਕੇਂਦਰ ਸ਼ਾਸਿਤ ਪ੍ਰਧੇਸ਼ (ਏਜੀਐੱਮਯੂਟੀ) ਕੈਡਰ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐੱਸ) ਦੇ 21 ਅਤੇ ਭਾਰਤੀ ਪੁਲਸ ਸੇਵਾ (ਆਈਪੀਐੱਸ) ਦੇ 40 ਅਧਿਕਾਰੀਆਂ ਦਾ ਤੁਰੰਤ ਪ੍ਰਭਾਵ ਤੋਂ ਵੱਖ-ਵੱਖ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਉੱਤਰ-ਪੂਰਬੀ ਸੂਬਿਆਂ 'ਚ ਤਬਾਦਲਾ ਕਰ ਦਿੱਤਾ। 

ਇਨ੍ਹਾਂ ਤਬਾਦਲਿਆਂ 'ਚ 2009 ਬੈਚ ਦੇ ਆਈਏਐੱਸ ਅਧਿਕਾਰੀ ਸ਼ਾਹਿਦ ਇਕਬਾਲ ਚੌਧਰੀ ਨੂੰ ਜੰਮੂ-ਕਸ਼ਮੀਰ ਤੋਂ ਅਰੁਣਾਚਲ ਪ੍ਰਦੇਸ਼ ਭੇਜਿਆ ਗਿਆ ਹੈ, ਜਦੋਂ ਕਿ 2017 ਬੈਚ ਦੀ ਆਈਪੀਐੱਸ ਅਧਿਕਾਰੀ ਤਨੁਸ਼੍ਰੀ ਦਾ ਤਬਾਦਲਾ ਜੰਮੂ ਕਸ਼ਮੀਰ ਤੋਂ ਦਿੱਲੀ ਕੀਤਾ ਗਿਆ ਹੈ। ਸਮਰੱਥ ਅਧਿਕਾਰੀ ਦੀ ਮਨਜ਼ੂਰੀ ਨਾਲ ਜਾਰੀ ਆਦੇਸ਼ ਅਨੁਸਾਰ, 2006 ਬੈਚ ਦੇ ਆਈਏਐੱਸ ਅਧਿਕਾਰੀ ਸੌਗਤ ਬਿਸਵਾਸ ਨੂੰ ਅਰੁਣਾਚਲ ਪ੍ਰਦੇਸ਼ ਤੋਂ ਜੰਮੂ ਕਸ਼ਮੀਰ ਭੇਜਿਆ ਗਿਆ ਹੈ। ਉੱਥੇ ਹੀ 2023 ਬੈਚ ਦੀ ਆਈਏਐੱਸ ਅਧਿਕਾਰੀ ਸਵਾਤੀ ਸ਼ੀਮਰ ਦਾ ਤਬਾਦਲਾ ਜੰਮੂ ਕਸ਼ਮੀਰ ਤੋਂ ਦਿੱਲੀ ਅਤੇ 2021 ਬੈਚ ਦੀ ਆਈਏਐੱਸ ਅਧਿਕਾਰੀ ਮਮਤਾ ਯਾਦਵ ਦਾ ਤਬਾਦਲਾ ਦਿੱਲੀ ਤੋਂ ਜੰਮੂ ਕਸ਼ਮੀਰ ਕੀਤਾ ਗਿਆ ਹੈ।

ਆਈਪੀਐੱਸ ਅਧਿਕਾਰੀਆਂ 'ਚ 2018 ਬੈਚ ਦੀ ਦੀਪਿਕਾ ਦਾ ਤਬਾਦਲਾ ਜੰਮੂ ਕਸ਼ਮੀਰ ਤੋਂ ਪੁਡੂਚੇਰੀ, 2019 ਬੈਚ ਦੇ ਗੌਰ ਸਿਕਰਵਾਰ ਦਾ ਜੰਮ ਕਸ਼ਮੀਰ ਤੋਂ ਗੋਆ, ਵਿਸ਼ਨੂੰ ਕੁਮਾਰ (2019 ਬੈਚ) ਦਾ ਦਿੱਲੀ ਤੋਂ ਜੰਮੂ ਕਸ਼ਮੀਰ, ਕੇ.ਐੱਮ. ਪ੍ਰਿਯੰਕਾ (2021 ਬੈਚ) ਦਾ ਚੰਡੀਗੜ੍ਹ ਦਾ ਜੰਮੂ ਕਸ਼ਮੀਰ ਅਤੇ ਆਨੰਦ ਕੁਮਾਰ ਮਿਸ਼ਰਾ ਅਤੇ ਸਤੀਸ਼ ਕੁਮਾਰ ਦਾ ਤਬਾਦਲਾ ਦਿੱਲੀ ਤੋਂ ਜੰਮੂ ਕਸ਼ਮੀਰ ਕੀਤਾ ਗਿਆ ਹੈ। ਇਸ ਫੇਰਬਦਲ ਦੇ ਅਧੀਨ ਵੱਡੀ ਗਿਣਤੀ 'ਚ ਏਜੀਐੱਮਯੂਟੀ ਕੈਡਰ ਦੇ ਅਧਿਕਾਰੀਆਂ ਦੀ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਵੀ ਤਾਇਨਾਤੀ ਕੀਤੀ ਗਈ ਹੈ। 

ਦਿੱਲੀ ਟਰਾਂਸਫਰ ਕੀਤੇ ਗਏ ਆਈਏਐੱਸ ਅਧਿਕਾਰੀਆਂ 'ਚ ਅਰੁਣਾਚਲ ਪ੍ਰਦੇਸ਼ ਤੋਂ ਵਿਵੇਕ ਪਾਂਡੇ (2003 ਬੈਚ), ਮਿਜ਼ੋਰਮ ਤੋਂ ਗਰਿਮਾ ਗੁਪਤਾ (2004 ਬੈਚ), ਅਰੁਣਾਚਲ ਪ੍ਰਦੇਸ਼ ਤੋਂ ਪਵਨ ਕੁਮਾਰ ਸੈਨਾ (2005 ਬੈਚ) ਅਤੇ ਅਮਜਦ ਟਾਕ (2005 ਬੈਚ), ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦੀਵ (ਡੀਐੱਨਐੱਚਡੀਡੀ) ਤੋਂ ਅਜੇ ਕੁਮਾਰ ਗੁਪਤਾ (2010 ਬੈਚ), ਲਕਸ਼ਦੀਪ ਤੋਂ ਅਵਨੀਸ਼ ਕੁਮਾਰ (2014 ਬੈਚ) ਅਤੇ ਅਰੁਣਾਚਲ ਪ੍ਰਦੇਸ਼ ਤੋਂ ਸ਼ਵੇਤਾ ਨਾਗਰਕੋਟੀ (2020 ਬੈਚ) ਨੂੰ ਦਿੱਲੀ ਭੇਜਿਆ ਗਿਆ ਹੈ।

ਦਿੱਲੀ ਟਰਾਂਸਫਰ ਕੀਤੇ ਗਏ ਆਈਪੀਐੱਸ ਅਧਿਕਾਰੀਆਂ 'ਚ ਅਰੁਣਾਚਲ ਪ੍ਰਦੇਸ਼ ਤੋਂ ਵਿਵੇਕ ਕਿਸ਼ੋਰ (1999 ਬੈਚ), ਅੰਡੇਮਾਨ ਅਤੇ ਨਿਕੋਬਾਰ ਟਾਪੂ ਤੋਂ ਸਿੰਧੂ ਪਿੱਲਈ ਏ. (2001 ਬੈਚ), ਅਰੁਣਾਚਲ ਪ੍ਰਦੇਸ਼ ਤੋਂ ਚਿਨਮਯ ਬਿਸਵਾਲ (2008 ਬੈਚ), ਅੰਡੇਮਾਨ ਅਤੇ ਨਿਕੋਬਾਰ ਟਾਪੂ ਤੋਂ ਏ. ਕੋਆਨ (2009 ਬੈਚ) ਅਤੇ ਜਿਤੇਂਦਰ ਕੁਮਾਰ ਮੀਨਾ (2012 ਬੈਚ), ਗੋਆ ਤੋਂ ਵਰਸ਼ਾ ਸ਼ਰਮਾ (2010 ਬੈਚ), ਪੁਡੂਚੇਰੀ ਤੋਂ ਅਨਿਲ ਕੁਮਾਰ ਲਾਲ (2013 ਬੈਚ), ਚੰਡੀਗੜ੍ਹ ਤੋਂ ਮਨਜੀਤ (2015 ਬੈਚ) ਅਤੇ ਗੀਤਾਂਜਲੀ ਖੰਡੇਲਵਾਲ (2015 ਬੈਚ) ਅਤੇ ਅਰੁਣਾਚਲ ਪ੍ਰਦੇਸ਼ ਸੱਤਿਆਵਾਨ ਗੌਤਮ (2016 ਬੈਚ) ਨੂੰ ਦਿੱਲੀ ਭੇਜਿਆ ਗਿਆ ਹੈ। 

ਆਦੇਸ਼ ਅਨੁਸਾਰ, ਮਿਜ਼ੋਰਮ ਤੋਂ ਪੁਖਰਾਜ ਕਮਲ (2018 ਬੈਚ), ਲੋਕੇਸ਼ਵਰਨ ਆਰ. (2018 ਬੈਚ) ਅਤੇ ਗੌਰਵ ਤਿਆਗੀ (2019 ਬੈਚ), ਅਰੁਣਾਚਲ ਪ੍ਰਦੇਸ਼ ਤੋਂ ਅੰਗਦ ਮਹਿਤਾ (2020 ਬੈਚ), ਲਕਸ਼ਦੀਪ ਤੋਂ ਉਤਕਰਸ਼ਾ (2021 ਬੈਚ) ਅਤੇ ਪੁਡੂਚੇਰੀ ਤੋਂ ਆਰ. ਸੁਭਾਸ਼ ਨੂੰ ਦਿੱਲੀ ਟਰਾਂਸਫਰ ਕੀਤਾ ਗਿਆ ਹੈ। ਇਸ ਪ੍ਰਸ਼ਾਸਕੀ ਫੇਰਬਦਲ ਦੇ ਤਹਿਤ AGMUT ਕੈਡਰ ਦੇ ਅਧਿਕਾਰੀਆਂ ਦਾ ਅਰੁਣਾਚਲ ਪ੍ਰਦੇਸ਼, ਮਿਜ਼ੋਰਮ, ਗੋਆ, ਪੁਡੂਚੇਰੀ, ਚੰਡੀਗੜ੍ਹ, ਲਕਸ਼ਦੀਪ, ਅੰਡੇਮਾਨ ਅਤੇ ਨਿਕੋਬਾਰ ਟਾਪੂ ਅਤੇ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ ਸਮੇਤ ਹੋਰ ਖੇਤਰਾਂ 'ਚ ਵੀ ਤਬਾਦਲਾ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

DIsha

Content Editor

Related News