ਘਰ ਦੇ ਬਾਹਰ ਖੇਡ ਰਹੇ 4 ਸਾਲਾ ਬੱਚੇ ''ਤੇ ਆਵਾਰਾ ਕੁੱਤੇ ਨੇ ਕੀਤਾ ਹਮਲਾ, ਇਲਾਜ ਦੌਰਾਨ ਤੋੜਿਆ ਦਮ
Sunday, Nov 01, 2026 - 04:57 PM (IST)
ਬੈਂਗਲੁਰੂ (ਏਜੰਸੀ)- ਕਰਨਾਟਕ ਦੇ ਕਲਬੁਰਗੀ ਸ਼ਹਿਰ ’ਚ ਆਪਣੇ ਘਰ ਦੇ ਬਾਹਰ ਖੇਡ ਰਹੇ 4 ਸਾਲ ਦੇ ਇਕ ਬੱਚੇ ਨੂੰ ਇਕ ਆਵਾਰਾ ਕੁੱਤੇ ਨੇ ਜਾਨੋਂ ਮਾਰ ਦਿੱਤਾ। ਮ੍ਰਿਤਕ ਬੱਚੇ ਦੀ ਪਛਾਣ ਮਨੋਜ ਪੁਜਾਰੀ ਵਜੋਂ ਹੋਈ ਹੈ, ਜੋ ਕਲਬੁਰਗੀ ਦੇ ਜੰਬਾਗਾ ਪਿੰਡ ਦੇ ਰਹਿਣ ਵਾਲੇ ਸ਼ਰਨਬਾਸੱਪਾ ਪੁਜਾਰੀ ਦਾ ਪੁੱਤਰ ਸੀ।
ਇਹ ਘਟਨਾ ਦਰਿਆਪੁਰ ਇਲਾਕੇ ਦੇ ਗਣਦੇਵਤਾ ਮੰਦਰ ਨੇੜੇ ਇਕ ਸੜਕ ’ਤੇ ਵਾਪਰੀ। ਬੱਚਾ ਉੱਥੇ ਖੇਡ ਰਿਹਾ ਸੀ ਕਿ ਇਕ ਆਵਾਰਾ ਕੁੱਤੇ ਨੇ ਅਚਾਨਕ ਉਸ ’ਤੇ ਹਮਲਾ ਕਰ ਦਿੱਤਾ। ਬੱਚਾ ਜੋ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਸੀ, ਨੂੰ ਪਰਿਵਾਰ ਨੇ ਤੁਰੰਤ ਹਸਪਤਾਲ ਪਹੁੰਚਾਇਆ। ਇਲਾਜ ਦੌਰਾਨ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਬੱਚੇ ਨੇ ਦਮ ਤੋੜ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
