Diwali ''ਤੇ ਇਨ੍ਹਾਂ 4 ਰਾਸ਼ੀਆਂ ''ਤੇ ਹੋਵੇਗੀ ਨੋਟਾਂ ਦੀ ਬਾਰਿਸ਼ ! ''ਬੁਧਾਦਿੱਤਿਆ ਰਾਜਯੋਗ'' ਕਰੇਗਾ ਮਾਲਾਮਾਲ

10/30/2026 7:05:20 PM

ਵੈੱਬ ਡੈਸਕ : ਸਾਲ 2026 ਦੀ ਦੀਵਾਲੀ ਦੇ ਸ਼ੁਭ ਮੌਕੇ 'ਤੇ ਜੋਤਿਸ਼ੀ ਗਣਨਾਵਾਂ ਅਨੁਸਾਰ ਇੱਕ ਵਿਸ਼ੇਸ਼ ਸੰਯੋਗ ਬਣਨ ਜਾ ਰਿਹਾ ਹੈ। 8 ਨਵੰਬਰ 2026 ਨੂੰ ਦੀਵਾਲੀ ਵਾਲੇ ਦਿਨ ਤੁਲਾ ਰਾਸ਼ੀ ਵਿੱਚ ਸੂਰਜ ਤੇ ਬੁੱਧ ਦੇ ਸੁਮੇਲ ਨਾਲ 'ਬੁਧਾਦਿੱਤਿਆ ਰਾਜਯੋਗ' ਦਾ ਪ੍ਰਭਾਵ ਰਹੇਗਾ। ਜੋਤਿਸ਼ ਵਿੱਚ ਇਸ ਯੋਗ ਨੂੰ ਬੁੱਧੀ, ਵਪਾਰ, ਗੱਲਬਾਤ ਦੀ ਕਲਾ ਤੇ ਮਾਨ-ਸਨਮਾਨ ਨਾਲ ਜੋੜ ਕੇ ਦੇਖਿਆ ਜਾਂਦਾ ਹੈ। 17 ਅਕਤੂਬਰ ਤੋਂ ਸੂਰਜ ਤੁਲਾ ਰਾਸ਼ੀ ਵਿੱਚ ਪ੍ਰਵੇਸ਼ ਕਰ ਚੁੱਕੇ ਹਨ ਅਤੇ ਉਹ 16 ਨਵੰਬਰ ਤੱਕ ਇਸ ਰਾਸ਼ੀ ਵਿੱਚ ਹੀ ਰਹਿਣਗੇ।
ਜੋਤਿਸ਼ ਸ਼ਾਸਤਰ ਵਿੱਚ ਸੂਰਜ ਅਤੇ ਬੁੱਧ ਦੇ ਇੱਕੋ ਰਾਸ਼ੀ ਵਿੱਚ ਇਕੱਠੇ ਆਉਣ ਨੂੰ ਬੁਧਾਦਿੱਤਿਆ ਰਾਜਯੋਗ ਕਿਹਾ ਜਾਂਦਾ ਹੈ। ਇਸ ਵਿੱਚ ਸੂਰਜ ਆਤਮ-ਵਿਸ਼ਵਾਸ, ਅਗਵਾਈ ਅਤੇ ਪ੍ਰਤਿਸ਼ਠਾ ਦਾ ਕਾਰਕ ਹੈ, ਜਦਕਿ ਬੁੱਧ ਬੁੱਧੀ, ਵਾਣੀ, ਹਿਸਾਬ-ਕਿਤਾਬ ਅਤੇ ਸੰਚਾਰ ਕਲਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

ਇਨ੍ਹਾਂ 4 ਰਾਸ਼ੀਆਂ 'ਤੇ ਹੋਵੇਗਾ ਵਿਸ਼ੇਸ਼ ਪ੍ਰਭਾਵ:
ਤੁਲਾ ਰਾਸ਼ੀ :
ਨੌਕਰੀ ਅਤੇ ਕਾਰੋਬਾਰ ਵਿੱਚ ਨਵੇਂ ਮੌਕੇ ਮਿਲ ਸਕਦੇ ਹਨ। ਨੌਕਰੀਪੇਸ਼ਾ ਲੋਕਾਂ ਨੂੰ ਨਵੀਂ ਜ਼ਿੰਮੇਵਾਰੀ ਮਿਲ ਸਕਦੀ ਹੈ ਤੇ ਵਪਾਰੀਆਂ ਨੂੰ ਨਵੇਂ ਗਾਹਕਾਂ ਨਾਲ ਜੁੜਨ ਦਾ ਫਾਇਦਾ ਹੋ ਸਕਦਾ ਹੈ।

ਕੰਨਿਆ ਰਾਸ਼ੀ : ਕਮਾਈ ਵਧਣ ਅਤੇ ਮਿਹਨਤ ਦਾ ਫਲ ਮਿਲਣ ਦੀ ਸੰਭਾਵਨਾ ਹੈ। ਨੌਕਰੀ ਵਿੱਚ ਆਪਣੀ ਯੋਗਤਾ ਸਾਬਤ ਕਰਨ ਅਤੇ ਤਰੱਕੀ ਨਾਲ ਜੁੜੇ ਮੌਕੇ ਮਿਲ ਸਕਦੇ ਹਨ।

ਮੇਖ ਰਾਸ਼ੀ : ਕਰੀਅਰ ਵਿੱਚ ਬਦਲਾਅ ਅਤੇ ਨਵੀਂ ਨੌਕਰੀ ਦੇ ਮੌਕੇ ਤਲਾਸ਼ ਰਹੇ ਲੋਕਾਂ ਲਈ ਇਹ ਸਮਾਂ ਮਦਦਗਾਰ ਹੋ ਸਕਦਾ ਹੈ। ਵਪਾਰੀਆਂ ਨੂੰ ਕੰਮ ਦੇ ਵਿਸਥਾਰ ਅਤੇ ਨਵੇਂ ਸੌਦੇ ਕਰਨ ਦੇ ਮੌਕੇ ਮਿਲ ਸਕਦੇ ਹਨ।

ਕੁੰਭ ਰਾਸ਼ੀ : ਨਵੇਂ ਲੋਕਾਂ ਨਾਲ ਜੁੜਨ ਤੇ ਕੰਮ ਵਿੱਚ ਨਵੇਂ ਤਰੀਕੇ ਅਪਣਾਉਣ ਲਈ ਇਹ ਸਮਾਂ ਲਾਹੇਵੰਦ ਰਹੇਗਾ। ਮੀਡੀਆ, ਮਾਰਕੀਟਿੰਗ, ਤਕਨਾਲੋਜੀ ਅਤੇ ਵਪਾਰ ਨਾਲ ਜੁੜੇ ਲੋਕਾਂ ਨੂੰ ਨਵੇਂ ਪ੍ਰਾਜੈਕਟਾਂ ਤੋਂ ਲਾਭ ਹੋ ਸਕਦਾ ਹੈ।

ਨੋਟ :- ਇਹ ਜਾਣਕਾਰੀ ਧਾਰਮਿਕ ਮਾਨਤਾਵਾਂ ਅਤੇ ਜੋਤਿਸ਼ ਵਿਗਿਆਨ 'ਤੇ ਅਧਾਰਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 

 


 


Shubam Kumar

Content Editor Shubam Kumar