ਸੈਲਾਨੀਆਂ ਲਈ ਖ਼ਾਸ ਖ਼ਬਰ, ਸਿਰਫ਼ 50 ਰੁਪਏ 'ਚ ਕਰੋ ਸ਼ਿਮਲਾ-ਕਾਲਕਾ ਹਾਲੀਡੇਅ ਸਪੈਸ਼ਲ ਟ੍ਰੇਨ ਦਾ ਸਫ਼ਰ

Monday, Apr 24, 2023 - 02:17 PM (IST)

ਸ਼ਿਮਲਾ- ਗਰਮੀਆਂ ਦੀਆਂ ਛੁੱਟੀਆਂ 'ਚ ਸੈਲਾਨੀਆਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਰੇਲਵੇ ਨੇ ਸ਼ਿਮਲਾ ਤੋਂ ਕਾਲਕਾ ਲਈ ਹੈਰੀਟੇਜ ਰੇਲਵੇ ਟ੍ਰੈਕ 'ਤੇ ਹਾਲੀਡੇਅ ਸਪੈਸ਼ਲ ਟ੍ਰੇਨ ਸ਼ੁਰੂ ਕਰ ਦਿੱਤੀ ਹੈ। ਐਤਵਾਰ ਨੂੰ ਇਹ ਟ੍ਰੇਨ ਕਾਲਕਾ ਤੋਂ ਸ਼ਿਮਲਾ ਯਾਤਰੀਆਂ ਨੂੰ ਲੈ ਕੇ ਗਈ। ਰੇਲਵੇ ਤੋਂ ਮਿਲੀ ਜਾਣਕਾਰੀ ਮੁਤਾਬਕ, ਪਹਿਲੇ ਦਿਨ ਇਸ ਟ੍ਰੇਨ 'ਚ 80 ਫ਼ੀਸਦੀ ਯਾਤਰੀਆਂ ਨੇ ਯਾਤਰਾ ਕੀਤੀ। ਐਤਵਾਰ ਨੂੰ ਸ਼ਿਮਲਾ ਤੋਂ ਇਹ ਟ੍ਰੇਨ ਸਵੇਰੇ 9:20 'ਤੇ ਰਵਾਨਾ ਹੋਈ। ਦੁਪਹਿਰ 3:50 'ਤੇ ਕਾਲਕਾ ਪਹੁੰਚੀ।

ਇਹ ਵੀ ਪੜ੍ਹੋ– ਸਿਰਫ਼ 22 ਰੁਪਏ 'ਚ ਪਾਓ 90 ਦਿਨਾਂ ਦੀ ਵੈਲੀਡਿਟੀ, ਸਿਮ ਚਾਲੂ ਰੱਖਣ ਲਈ ਕੰਪਨੀ ਦਾ ਬੈਸਟ ਪਲਾਨ

ਸੋਮਵਾਰ ਨੂੰ ਕਾਲਕਾ ਤੋਂ ਦੁਪਹਿਰ 1:05 'ਤੇ ਚੱਲ ਕੇ ਸ਼ਾਮ ਨੂੰ 7:30 ਵਜੇ ਸ਼ਿਮਲਾ ਪਹੁੰਚੇਗੀ। ਸੈਕਿੰਡ ਕਲਾਸ 'ਚ ਘੱਟੋ-ਘੱਟ 50 ਰੁਪਏ ਕਿਰਾਇਆ ਲਿਆ ਜਾ ਰਿਹਾ ਹੈ। ਸੈਲਾਨੀਆਂ ਨੂੰ ਆਉਣ-ਜਾਣ 'ਚ ਕੋਈ ਪਰੇਸ਼ਾਨੀ ਨਾ ਹੋਵੇ ਇਸ ਲਈ ਰੇਲਵੇ ਨੇ 1 ਜੁਲਾਈ ਤਕ ਇਹ ਟ੍ਰੇਨ ਚਲਾਉਣ ਦਾ ਫੈਸਲਾ ਲਿਆ ਹੈ। ਸ਼ਿਮਲਾ ਸਟੇਸ਼ਨ ਦੇ ਰੇਲਵੇ ਅਧਿਕਾਰੀ ਸੰਜੇ ਗੇਰਾ ਦਾ ਕਹਿਣਾ ਹੈ ਕਿ ਸੈਲਾਨੀਆਂ ਦੀ ਮੰਗ 'ਤੇ ਰੇਲਵੇ ਨੇ ਇਹ ਫੈਸਲਾ ਲਿਆ ਹੈ। ਟ੍ਰੇਨਾਂ ਦੀ ਗਿਣਤੀ ਵਧਾਈ ਵੀ ਜਾ ਸਕਦੀ ਹੈ। ਵੀਕੈਂਡ 'ਤੇ ਜ਼ਿਆਦਾ ਸੈਲਾਨੀ ਆ ਰਹੇ ਹਨ ਜਿਸ ਕਾਰਨ ਇਹ ਸਪੈਸ਼ਲ ਟ੍ਰੇਨ ਚਲਾਈ ਗਈ ਹੈ।

ਇਹ ਵੀ ਪੜ੍ਹੋ– ਚੋਰਾਂ ਨੇ ਐਪਲ ਸਟੋਰ 'ਚੋਂ ਫ਼ਿਲਮੀ ਅੰਦਾਜ਼ 'ਚ ਉਡਾਏ 4 ਕਰੋੜ ਦੇ ਆਈਫੋਨ, ਪੁਲਸ ਵੀ ਹੈਰਾਨ


Rakesh

Content Editor

Related News