ਵੱਡੀ ਖ਼ਬਰ ; ਬੁੱਧਵਾਰ ਨੂੰ ਹੋ ਗਿਆ ਛੁੱਟੀ ਦਾ ਐਲਾਨ
Monday, Jul 21, 2025 - 12:22 PM (IST)

ਨੈਸ਼ਨਲ ਡੈਸਕ- ਸਾਉਣ ਦਾ ਮਹੀਨਾ ਹਿੰਦੂ ਧਰਮ 'ਚ ਖ਼ਾਸ ਮਹੱਤਵ ਰੱਖਦਾ ਹੈ। ਇਸ ਮਹੀਨੇ ਦੇ ਹਰੇਕ ਸੋਮਵਾਰ ਕਈ ਸ਼ਰਧਾਲੂ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਲਈ ਵਰਤ ਵੀ ਰੱਖਦੇ ਹਨ। ਸਾਉਣ ਮਹੀਨੇ ਦੀ ਸ਼ਿਵਰਾਤਰੀ ਵੀ ਹਿੰਦੂ ਧਰਮ 'ਚ ਖ਼ਾਸ ਜਗਾ ਰੱਖਦੀ ਹੈ, ਜਦੋਂ ਭਗਵਾਨ ਸ਼ਿਵ ਦੀ ਪੂਜਾ ਕੀਤੀ ਜਾਂਦੀ ਹੈ। ਇਸ ਮਹੀਨੇ ਦੌਰਾਨ ਕਾਂਵੜ ਯਾਤਰਾ ਵੀ ਕੱਢੀ ਜਾਂਦੀ ਹੈ, ਜਿਸ ਦੌਰਾਨ ਸ਼ਰਧਾਲੂ ਪੈਦਲ ਚੱਲ ਕੇ ਕਾਂਵੜ ਯਾਤਰਾ ਰਾਹੀਂ ਗੰਗਾਜਲ ਭਰ ਕੇ ਲਿਆਉਂਦੇ ਹਨ।
ਇਹ ਵੀ ਪੜ੍ਹੋ- ਮਸ਼ਹੂਰ IT ਕੰਪਨੀ ਦੀ HR Head ਨਾਲ ਵੀਡੀਓ ਵਾਇਰਲ ਹੋਣ ਮਗਰੋਂ CEO ਨੂੰ ਦੇਣਾ ਪਿਆ ਅਸਤੀਫ਼ਾ
ਇਸ ਵਾਰ ਸਾਉਣ ਦੀ ਸ਼ਿਵਰਾਤਰੀ 23 ਜੁਲਾਈ ਨੂੰ ਮਨਾਈ ਜਾ ਰਹੀ ਹੈ ਤੇ ਦੇਸ਼ ਦੇ ਕਈ ਸੂਬਿਆਂ 'ਚ ਇਹ ਤਿਉਹਾਰ ਬੜੀ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਕਈ ਸੂਬਿਆਂ 'ਚ ਸਕੂਲਾਂ ਤੇ ਕਾਲਜਾਂ 'ਚ ਛੁੱਟੀ ਕੀਤੀ ਜਾਂਦੀ ਹੈ। ਕਾਂਵੜ ਯਾਤਰਾ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਕਈ ਜ਼ਿਲ੍ਹਿਆਂ 'ਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਮਹਾਸ਼ਿਵਰਾਤਰੀ ਵਾਲੇ ਦਿਨ 23 ਜੁਲਾਈ, ਦਿਨ ਬੁੱਧਵਾਰ ਨੂੰ ਵੀ ਉੱਥੇ ਛੁੱਟੀ ਰਹੇਗੀ। ਇਸ ਤੋਂ ਇਲਾਵਾ ਹੋਰ ਕਿਸੇ ਸੂਬੇ 'ਚ ਛੁੱਟੀ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e