''ਵਿਆਹ ਕੈਂਸਲ ਹੋ ਗਿਆ...'', ਸਮ੍ਰਿਤੀ ਨੇ ਪਲਾਸ਼ ਮੁਛੱਲ ਨਾਲ ਵਿਆਹ ਟੁੱਟਣ ਨੂੰ ਲੈ ਕੇ ਤੋੜੀ ਚੁੱਪੀ

Sunday, Dec 07, 2025 - 02:07 PM (IST)

''ਵਿਆਹ ਕੈਂਸਲ ਹੋ ਗਿਆ...'', ਸਮ੍ਰਿਤੀ ਨੇ ਪਲਾਸ਼ ਮੁਛੱਲ ਨਾਲ ਵਿਆਹ ਟੁੱਟਣ ਨੂੰ ਲੈ ਕੇ ਤੋੜੀ ਚੁੱਪੀ

ਸਪੋਰਟਸ ਡੈਸਕ- ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਖਿਡਾਰਨ ਸਮ੍ਰਿਤੀ ਮੰਧਾਨਾ ਨੇ ਸੰਗੀਤਕਾਰ ਪਲਾਸ਼ ਮੁਛਲ ਨਾਲ ਆਪਣੇ ਵਿਆਹ ਦੀਆਂ ਅਟਕਲਾਂ 'ਤੇ ਆਖਰਕਾਰ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ। ਮੰਧਾਨਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਇੱਕ ਸਟੋਰੀ ਰਾਹੀਂ ਖੁਲਾਸਾ ਕੀਤਾ ਕਿ ਉਨ੍ਹਾਂ ਦਾ ਵਿਆਹ ਰੱਦ ਕਰ ਦਿੱਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫ਼ੀ ਅਟਕਲਾਂ ਲਗਾਈਆਂ ਜਾ ਰਹੀਆਂ ਸਨ, ਜਿਸ ਕਾਰਨ ਉਨ੍ਹਾਂ ਲਈ ਖੁੱਲ੍ਹ ਕੇ ਬੋਲਣਾ ਜ਼ਰੂਰੀ ਹੋ ਗਿਆ ਸੀ। ਮੰਧਾਨਾ ਨੇ ਅਪੀਲ ਕੀਤੀ ਕਿ ਉਹ ਇਸ ਮਾਮਲੇ ਨੂੰ ਇੱਥੇ ਹੀ ਸਮਾਪਤ ਕਰਨਾ ਚਾਹੁੰਦੀ ਹੈ ਅਤੇ ਅੱਗੇ ਵਧਣ ਦਾ ਸਮਾਂ ਚਾਹੁੰਦੀ ਹੈ, ਇਸ ਲਈ ਦੋਵਾਂ ਪਰਿਵਾਰਾਂ ਦੀ ਨਿੱਜਤਾ ਦਾ ਸਨਮਾਨ ਕੀਤਾ ਜਾਵੇ।

PunjabKesari

ਮੰਧਾਨਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਮੁੱਢਲਾ ਉਦੇਸ਼ ਹਮੇਸ਼ਾ ਆਪਣੇ ਦੇਸ਼ ਲਈ ਚੰਗਾ ਪ੍ਰਦਰਸ਼ਨ ਕਰਨਾ ਰਿਹਾ ਹੈ ਅਤੇ ਉਹ ਲੰਬੇ ਸਮੇਂ ਤੱਕ ਭਾਰਤ ਲਈ ਖੇਡਦੀ ਰਹਿਣਾ ਅਤੇ ਟਰਾਫੀਆਂ ਜਿੱਤਣਾ ਚਾਹੁੰਦੀ ਹੈ। ਉਨ੍ਹਾਂ ਨੇ ਸਮਰਥਨ ਲਈ ਸਾਰਿਆਂ ਦਾ ਧੰਨਵਾਦ ਕੀਤਾ।

ਦਰਅਸਲ, ਸਮ੍ਰਿਤੀ ਮਂਧਾਨਾ ਅਤੇ ਪਲਾਸ਼ ਮੁਛਲ ਦਾ ਵਿਆਹ ਪਹਿਲਾਂ 22 ਨਵੰਬਰ ਨੂੰ ਹੋਣਾ ਸੀ, ਪਰ ਸਮ੍ਰਿਤੀ ਦੇ ਪਿਤਾ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਸੀ, ਅਤੇ ਬਾਅਦ ਵਿੱਚ ਪਲਾਸ਼ ਨੂੰ ਵੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿਸ ਕਾਰਨ ਵਿਆਹ ਨਹੀਂ ਹੋ ਸਕਿਆ ਸੀ। ਮੰਧਾਨਾ ਦੀ ਗਿਣਤੀ ਭਾਰਤ ਦੀਆਂ ਬਿਹਤਰੀਨ ਖਿਡਾਰਨਾਂ ਵਿੱਚ ਹੁੰਦੀ ਹੈ। ਉਨ੍ਹਾਂ ਨੇ ਆਪਣੇ ਕਰੀਅਰ ਵਿੱਚ ਵਨਡੇ ਕ੍ਰਿਕਟ ਵਿੱਚ 14 ਸੈਂਕੜਿਆਂ ਸਮੇਤ ਕੁੱਲ 5322 ਦੌੜਾਂ ਬਣਾਈਆਂ ਹਨ।


author

Tarsem Singh

Content Editor

Related News