''''ਇਹ ਇੰਡੀਆ ਨਹੀਂ..!'''' ਨੇਪਾਲ ''ਚ ਗੁਟਕਾ ਸੁੱਟਣ ''ਤੇ ਭਾਰਤੀ ਨੌਜਵਾਨ ਦੀ ਲੱਗੀ ਕਲਾਸ, ਵੀਡੀਓ ਵਾਇਰਲ

Thursday, Apr 09, 2026 - 05:31 PM (IST)

''''ਇਹ ਇੰਡੀਆ ਨਹੀਂ..!'''' ਨੇਪਾਲ ''ਚ ਗੁਟਕਾ ਸੁੱਟਣ ''ਤੇ ਭਾਰਤੀ ਨੌਜਵਾਨ ਦੀ ਲੱਗੀ ਕਲਾਸ, ਵੀਡੀਓ ਵਾਇਰਲ

ਇੰਟਰਨੈਸ਼ਨਲ ਡੈਸਕ- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਨੇਪਾਲ ਦੇ ਇੱਕ ਸਥਾਨਕ ਨਾਗਰਿਕ ਨੇ ਸੜਕ 'ਤੇ ਗੁਟਖਾ ਥੁੱਕਣ ਵਾਲੇ ਭਾਰਤੀ ਸੈਲਾਨੀਆਂ ਦੀ ਰੱਜ ਕੇ ਕਲਾਸ ਲਗਾਈ। ਇੰਨਾ ਹੀ ਨਹੀਂ, ਉਸ ਨੇ ਸੈਲਾਨੀਆਂ ਨੂੰ ਮੌਕੇ 'ਤੇ ਹੀ ਰੋਕ ਕੇ ਉਨ੍ਹਾਂ ਤੋਂ ਸੜਕ ਸਾਫ਼ ਵੀ ਕਰਵਾਈ। ਇਸ ਘਟਨਾ ਨੇ ਸੋਸ਼ਲ ਮੀਡੀਆ 'ਤੇ 'ਸਿਵਿਕ ਸੈਂਸ' ਨੂੰ ਲੈ ਕੇ ਵੱਡੀ ਬਹਿਸ ਛੇੜ ਦਿੱਤੀ ਹੈ।

ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਇੱਕ ਭਾਰਤੀ ਸੈਲਾਨੀ ਨੇ ਚਲਦੀ ਗੱਡੀ ਵਿੱਚੋਂ ਸੜਕ 'ਤੇ ਗੁਟਖਾ ਥੁੱਕਿਆ, ਤਾਂ ਰਾਜੂ ਲਾਮੀਛਾਨੇ ਨਾਂ ਦੇ ਇੱਕ ਨੇਪਾਲੀ ਨੌਜਵਾਨ ਨੇ ਉਨ੍ਹਾਂ ਨੂੰ ਰੋਕ ਲਿਆ। ਉਸ ਨੇ ਸਖ਼ਤ ਲਹਿਜੇ ਵਿੱਚ ਕਿਹਾ, "ਇਹ ਭਾਰਤ ਨਹੀਂ ਹੈ ਭਾਈ, ਨੇਪਾਲ ਹੈ। ਇੱਥੇ ਗੰਦਗੀ ਨਾ ਫੈਲਾਓ।"

Even Nepalese are now scolding Indians for poor civic sense.

An Indian went to Nepal for tourism.
There, he spat gutka on the road from a moving car.

Some Nepalese stopped his car and made him clean the gutka from the road.

Even Nepalese are improving now… when will Indians ?… pic.twitter.com/bVe53ybX2w

— Oppressor (@TyrantOppressor) April 8, 2026

ਇਹ ਵੀ ਪੜ੍ਹੋ- ਹੁਣ ਬਣੇਗੀ ਗੱਲ ! ਜੰਗਬੰਦੀ 'ਤੇ ਚਰਚਾ ਲਈ ਅੱਜ ਇਸਲਾਮਾਬਾਦ ਪਹੁੰਚੇਗਾ ਇਰਾਨੀ ਵਫ਼ਦ

ਜਦੋਂ ਸੈਲਾਨੀਆਂ ਨੇ 'ਸੌਰੀ' ਕਹਿ ਕੇ ਪੱਲਾ ਛੁਡਾਉਣ ਦੀ ਕੋਸ਼ਿਸ਼ ਕੀਤੀ, ਤਾਂ ਨੇਪਾਲੀ ਨੌਜਵਾਨ ਨੇ ਕਿਹਾ ਕਿ ਸਿਰਫ਼ ਸੌਰੀ ਨਾਲ ਕੰਮ ਨਹੀਂ ਚੱਲੇਗਾ। ਉਸ ਨੇ ਉਨ੍ਹਾਂ ਨੂੰ ਪਾਣੀ ਦੀ ਬੋਤਲ ਫੜਾਈ ਅਤੇ ਜਿਸ ਜਗ੍ਹਾ 'ਤੇ ਗੁਟਖਾ ਥੁੱਕਿਆ ਸੀ, ਉਸ ਨੂੰ ਚੰਗੀ ਤਰ੍ਹਾਂ ਧੋਣ ਲਈ ਮਜਬੂਰ ਕੀਤਾ। ਨੌਜਵਾਨ ਨੇ ਕਿਹਾ, "ਤੁਸੀਂ ਇੰਨੇ ਵੱਡੇ ਦੇਸ਼ ਤੋਂ ਆਉਂਦੇ ਹੋ ਅਤੇ ਇੱਥੇ ਆ ਕੇ ਗੰਦਗੀ ਫੈਲਾ ਰਹੇ ਹੋ। ਸੌਰੀ ਕਹਿਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ।"

ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ। ਜ਼ਿਆਦਾਤਰ ਲੋਕਾਂ ਨੇ ਨੇਪਾਲੀ ਨੌਜਵਾਨ ਦੀ ਸ਼ਲਾਘਾ ਕੀਤੀ ਹੈ ਕਿ ਉਸ ਨੇ ਸਫਾਈ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਈ। ਦੂਜੇ ਪਾਸੇ, ਕੁਝ ਲੋਕਾਂ ਨੇ ਇਸ ਗੱਲ 'ਤੇ ਇਤਰਾਜ਼ ਜਤਾਇਆ ਹੈ ਕਿ ਕਿਸੇ ਇੱਕ ਵਿਅਕਤੀ ਦੀ ਗਲਤੀ ਲਈ ਪੂਰੇ ਦੇਸ਼ ਦਾ ਨਾਂ ਲੈ ਕੇ ਨਿਸ਼ਾਨਾ ਬਣਾਉਣਾ ਗਲਤ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News