ਸ਼੍ਰੀਨਗਰ ''ਚ 25 ਸਾਲ ਬਾਅਦ ਖੁੱਲ੍ਹਿਆ ਮੰਦਰ, ਬੇਘਰ ਹੋਏ ਕਸ਼ਮੀਰੀ ਪੰਡਤਾਂ ਨੇ ਕੀਤੇ ਦਰਸ਼ਨ

04/29/2016 2:29:16 PM

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਦੇ ਪੁਰਾਣੇ ਇਲਾਕੇ ''ਚ 200 ਸਾਲ ਪੁਰਾਣੇ ਇਕ ਮੰਦਰ ਦੇ 25 ਸਾਲ ਤੋਂ ਜ਼ਿਆਦਾ ਸਮੇਂ ਬਾਅਦ ਫਿਰ ਤੋਂ ਖੁੱਲਣ ''ਤੇ ਬੇਘਰ ਕਸ਼ਮੀਰੀ ਪੰਡਤਾਂ ਅਤੇ ਮੁਸਲਮਾਨਾਂ ਵਿਚਾਲੇ ਮੇਲ-ਮਿਲਾਪ ਦੇ ਭਾਵੁਕ ਦ੍ਰਿਸ਼ ਦੇਖਣ ਨੂੰ ਮਿਲੇ। ਕਸ਼ਮੀਰ ਤੋਂ ਬੇਘਰ ਹੋਏ ਪੰਡਤ ਰੈਨਵਾਰੀ ''ਚ ਵੈਠਲ ਭੈਰਵ ਮੰਦਰ ''ਚ ਪੂਜਾ ''ਚ ਸ਼ਾਮਲ ਹੋਏ, ਜਿੱਥੇ ਉਹ ਸਥਾਨਕ ਮੁਸਲਮਾਨਾਂ ਨੂੰ ਵੀ ਮਿਲੇ। 
ਪੰਡਤਾਂ ਨੇ ਕਿਹਾ, ''''ਸਥਾਨਕ ਮੁਸਲਿਮਾਂ ਦੀ ਮਦਦ ਨਾਲ ਅਸੀਂ ਇਸ ਮੰਦਰ ਦੀ ਮੁਰੰਮਤ ਕਰਵਾ ਸਕੇ। ਕਸ਼ਮੀਰ ਘਾਟੀ ਵਿਚ ਆਪਣੀ ਜਨਮ ਭੂਮੀ ''ਚ ਆ ਕੇ ਬੇਹੱਦ ਖੁਸ਼ੀ ਮਹਿਸੂਸ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਭਾਈਚਾਰੇ ਦੇ ਕਈ ਬਜ਼ੁਰਗਾਂ ਨੂੰ ਆਪਣੀ ਜਨਮ ਭੂਮੀ ''ਚ ਵਾਪਸ ਪਰਤਣ ਦਾ ਮੌਕਾ ਮਿਲਿਆ ਪਰ ਸਥਾਨਕ ਮੁਸਲਮਾਨਾਂ ਦੀ ਮਦਦ ਨਾਲ ਉਹ ਇੱਥੇ ਆਉਣ ''ਚ ਸਫਲ ਹੋਏ। ਜੰਮੂ ਤੋਂ ਹਵਨ ''ਚ ਹਿੱਸਾ ਲੈਣ ਆਈਆਂ ਮਹਿਲਾ ਸ਼ਰਧਾਲੂਆਂ ਦੇ ਇਕ ਸਮੂਹ ਨੇ ਕਿਹਾ ਕਿ ਕੁਝ ਵੀ ਨਹੀਂ ਬਦਲਿਆ। ਔਰਤਾਂ ਸਮੇਤ ਮੁਸਲਮਾਨ ਬਹੁਤ ਮਦਦਗਾਰ ਹਨ। ਅਸੀਂ ਘਾਟੀ ''ਚ ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੇ ਹਾਂ, ਤਾਂ ਕਿ ਅਸੀਂ ਧਰਤੀ ਦੇ ਇਸ ਸਵਰਗ ਪਰਤ ਸਕੀਏ। ਇਸ ਮੌਕੇ ''ਤੇ ਆਪਣੇ ਗੁਆਂਢੀਆਂ ਨਾਲ ਦੋ ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ ਬਾਅਦ ਮਿਲ ਕੇ ਮੁਸਲਮਾਨ ਵੀ ਕਾਫੀ ਭਾਵੁਕ ਨਜ਼ਰ ਆਏ। 90 ਦੇ ਦਹਾਕੇ ਵਿਚ ਕਸ਼ਮੀਰੀ ਪੰਡਤਾਂ ਦੇ ਘਾਟੀ ਤੋਂ ਬੇਘਰ ਹੋਣ ਤੋਂ ਬਾਅਦ ਇਹ ਮੰਦਰ ਬੰਦ ਸੀ।


Tanu

News Editor

Related News