ਹਿੰਦੂ ਨਾਂ, ਇੰਡੀਅਨ ਪਾਸਪੋਰਟ... ਏਜੰਸੀ ਦੇ ਫੁੱਲੇ ਸਾਹ, 6 ਸਾਲਾਂ ਤੋਂ ਬੈਂਗਲੁਰੂ ''ਚ ਕੀ ਕਰ ਰਹੇ ਸਨ 4 ਪਾਕਿਸਤਾਨੀ
Monday, Sep 30, 2024 - 11:59 PM (IST)
ਬੈਂਗਲੁਰੂ : ਰਾਸ਼ਿਦ ਅਲੀ ਸਿੱਦੀਕੀ, ਆਇਸ਼ਾ, ਹਨੀਫ ਮੁਹੰਮਦ ਅਤੇ ਰੁਬੀਨਾ ਪਾਕਿਸਤਾਨ ਤੋਂ ਭਾਰਤ ਆਉਂਦੇ ਹਨ ਅਤੇ ਫਿਰ ਆਪਣੇ ਆਪ ਨੂੰ ਹਿੰਦੂ ਕਹਿਣ ਲੱਗਦੇ ਹਨ। ਕੁਝ ਸਮੇਂ ਬਾਅਦ ਇਨ੍ਹਾਂ ਚਾਰਾਂ ਨੇ ਜਾਅਲੀ ਪਛਾਣ ਦੀ ਵਰਤੋਂ ਕਰਕੇ ਨਾ ਸਿਰਫ਼ ਭਾਰਤੀ ਪਾਸਪੋਰਟ ਬਣਵਾ ਲਏ, ਸਗੋਂ ਧਰਮ ਪ੍ਰਚਾਰ ਦਾ ਕੰਮ ਵੀ ਕਰਨਾ ਸ਼ੁਰੂ ਕਰ ਦਿੱਤਾ। ਹੁਣ ਜਿਗਨੀ ਪੁਲਸ ਨੇ ਸੋਮਵਾਰ ਨੂੰ ਇਕ ਆਪਰੇਸ਼ਨ ਕਰਕੇ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਕਥਿਤ ਤੌਰ 'ਤੇ ਜਾਅਲੀ ਪਛਾਣ ਨਾਲ ਪਿਛਲੇ 6 ਸਾਲਾਂ ਤੋਂ ਬੈਂਗਲੁਰੂ ਦੇ ਬਾਹਰੀ ਇਲਾਕੇ 'ਚ ਰਹਿ ਰਹੇ ਸਨ। ਇਹ ਗ੍ਰਿਫ਼ਤਾਰੀ ਐੱਨਆਈਏ ਵੱਲੋਂ ਅਸਾਮ ਉਲਫ਼ਾ ਆਈਈਡੀ ਕੇਸ ਦੇ ਇਕ ਭਗੌੜੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਹੋਈ ਹੈ, ਜੋ ਸੁਰੱਖਿਆ ਗਾਰਡ ਵਜੋਂ ਜਿਗਨੀ ਵਿਚ ਲੁਕਿਆ ਹੋਇਆ ਸੀ।
ਇਹ ਵੀ ਪੜ੍ਹੋ : ਤਿੰਨ ਸੰਨਿਆਸੀਆਂ ਨੇ 6 ਸਾਲ ਦੀ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ, Osho ਆਸ਼ਰਮ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ
ਇਕ ਅਧਿਕਾਰੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਚਾਰ ਲੋਕਾਂ ਵਿਚ ਦੋ ਔਰਤਾਂ ਵੀ ਸ਼ਾਮਲ ਹਨ। ਚਾਰੋਂ ਪਾਕਿਸਤਾਨ ਦੇ ਕਰਾਚੀ ਅਤੇ ਲਾਹੌਰ ਦੇ ਰਹਿਣ ਵਾਲੇ ਹਨ। ਅਧਿਕਾਰੀ ਨੇ ਕਿਹਾ, ''ਚਾਰੇ ਪਾਕਿਸਤਾਨੀ ਨਾਗਰਿਕਾਂ ਨੇ ਫਰਜ਼ੀ ਪਛਾਣ ਦੇ ਕੇ ਭਾਰਤੀ ਪਾਸਪੋਰਟ ਹਾਸਲ ਕੀਤੇ ਸਨ ਅਤੇ ਇੱਥੇ ਧਾਰਮਿਕ ਪ੍ਰਚਾਰ 'ਚ ਸ਼ਾਮਲ ਹੋ ਗਏ ਸਨ। ਸਾਰੇ ਮੁਲਜ਼ਮਾਂ ਨੇ ਆਪਣੇ ਆਪ ਨੂੰ ਹਿੰਦੂ ਦੱਸਿਆ ਸੀ। ਪੁਲਸ ਮੁਤਾਬਕ ਫੜੇ ਗਏ ਵਿਅਕਤੀਆਂ ਦੀ ਪਛਾਣ ਰਸ਼ੀਦ ਅਲੀ ਸਿੱਦੀਕੀ ਉਰਫ਼ ਸ਼ੰਕਰ ਸ਼ਰਮਾ ਵਾਸੀ ਕਰਾਚੀ, ਪਾਕਿਸਤਾਨ, ਆਇਸ਼ਾ ਉਰਫ਼ ਆਸ਼ਾ ਰਾਣੀ ਵਾਸੀ ਲਾਹੌਰ (ਪਾਕਿਸਤਾਨ), ਹਨੀਫ਼ ਮੁਹੰਮਦ ਉਰਫ਼ ਰਾਮਬਾਬੂ ਸ਼ਰਮਾ ਵਾਸੀ ਲਾਹੌਰ ਅਤੇ ਰੁਬੀਨਾ ਉਰਫ਼ ਸ਼ਰਮਾ ਵਾਸੀ ਕਰਾਚੀ ਵਜੋਂ ਹੋਈ ਹੈ।
ਬੈਂਗਲੁਰੂ ਪੁਲਸ ਨੇ ਸਾਰੇ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਉਨ੍ਹਾਂ ਨੂੰ 10 ਦਿਨਾਂ ਲਈ ਪੁਲਸ ਰਿਮਾਂਡ 'ਤੇ ਭੇਜ ਦਿੱਤਾ। ਇਸ ਦੇ ਨਾਲ ਹੀ ਪੁਲਸ ਨੇ ਮੁਲਜ਼ਮਾਂ ਦੇ ਹੋਰ ਸਾਥੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪਾਕਿਸਤਾਨੀ ਨਾਗਰਿਕਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਇੰਟੈਲੀਜੈਂਸ ਬਿਊਰੋ (ਆਈਬੀ) ਦੇ ਅਧਿਕਾਰੀਆਂ ਨੇ ਜਿਗਨੀ ਥਾਣੇ ਦਾ ਦੌਰਾ ਕਰਕੇ ਮੁਲਜ਼ਮਾਂ ਬਾਰੇ ਜਾਣਕਾਰੀ ਹਾਸਲ ਕੀਤੀ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਕਈ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਪਾਸਪੋਰਟ ਐਕਟ, 1967 ਦੀ ਧਾਰਾ 12 (1) (ਬੀ), 12,1ਏ (ਬੀ), 12 (2) ਤਹਿਤ ਵੀ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ 29 ਸਤੰਬਰ ਨੂੰ ਬੈਂਗਲੁਰੂ ਦੀ ਜਿਗਨੀ ਪੁਲਸ ਨੂੰ ਪਿੰਡ ਰਾਜਾਪੁਰਾ 'ਚ ਪਾਕਿਸਤਾਨੀ ਨਾਗਰਿਕਾਂ ਦੇ ਰਹਿਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦੇ ਹੋਏ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਪਹਿਲਾਂ ਚੇਨਈ ਪੁਲਸ ਨੇ ਉਸ ਦੇ ਦੋ ਰਿਸ਼ਤੇਦਾਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਰਸ਼ੀਦ ਅਲੀ ਸਿੱਦੀਕੀ ਉਰਫ਼ ਸ਼ੰਕਰ ਸ਼ਰਮਾ ਅਤੇ ਉਸ ਦੇ ਪਰਿਵਾਰਕ ਮੈਂਬਰ ਘਰ ਖਾਲੀ ਕਰ ਰਹੇ ਸਨ।
ਇਹ ਵੀ ਪੜ੍ਹੋ : ਕੱਲ੍ਹ ਤੋਂ ਬਦਲ ਜਾਣਗੇ Toll Tax ਦੇ ਨਿਯਮ, ਇਸ ਰਸਤੇ 'ਤੇ ਜਾਣਾ ਹੋਇਆ ਮਹਿੰਗਾ
ਪੁਲਸ ਪੁੱਛਗਿੱਛ ਦੌਰਾਨ ਰਾਸ਼ਿਦ ਨੇ ਦਾਅਵਾ ਕੀਤਾ ਕਿ ਉਹ ਨਵੀਂ ਦਿੱਲੀ ਦਾ ਵਸਨੀਕ ਹੈ ਅਤੇ ਪਿਛਲੇ ਛੇ ਸਾਲਾਂ ਤੋਂ ਇੱਥੇ ਰਹਿ ਰਿਹਾ ਹੈ। ਜਦੋਂ ਪੁਲਸ ਨੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਸਾਹਮਣੇ ਆਇਆ ਕਿ ਸਾਰੇ ਮੁਲਜ਼ਮਾਂ ਕੋਲ ਹਿੰਦੂ ਨਾਵਾਂ ਦੇ ਪਾਸਪੋਰਟ ਵੀ ਸਨ। ਹਾਲਾਂਕਿ ਪੁਲਸ ਨੂੰ ਘਰ ਦੀ ਕੰਧ 'ਤੇ ਲਿਖਿਆ 'ਮਹਿੰਦੀ ਫਾਊਂਡੇਸ਼ਨ ਇੰਟਰਨੈਸ਼ਨਲ-ਜਸ਼ਨ-ਏ-ਯੂਨੁਸ' ਮਿਲਿਆ ਹੈ। ਇਸ ਤੋਂ ਇਲਾਵਾ ਪੁਲਸ ਨੂੰ ਉਸ ਦੇ ਘਰੋਂ ਇਕ ਮੁਸਲਿਮ ਧਾਰਮਿਕ ਆਗੂ ਦੀ ਫੋਟੋ ਵੀ ਮਿਲੀ ਹੈ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਪਾਕਿਸਤਾਨ ਦਾ ਰਹਿਣ ਵਾਲਾ ਹੈ ਅਤੇ ਚੇਨਈ ਤੋਂ ਫੜੇ ਗਏ ਲੋਕ ਉਸ ਦੇ ਰਿਸ਼ਤੇਦਾਰ ਹਨ।
ਦੋਸ਼ੀ ਰਸ਼ੀਦ ਅਲੀ ਸਿੱਦੀਕੀ ਨੇ ਦੱਸਿਆ ਕਿ ਉਹ ਕਰਾਚੀ ਨੇੜੇ ਲਿਆਕਤਾਬਾਦ ਦਾ ਰਹਿਣ ਵਾਲਾ ਹੈ ਅਤੇ ਆਪਣੀ ਪਤਨੀ ਅਤੇ ਮਾਤਾ-ਪਿਤਾ ਨਾਲ ਹਿੰਦੂ ਬਣ ਕੇ ਰਹਿ ਰਿਹਾ ਹੈ। ਰਾਸ਼ਿਦ ਨੇ ਇਹ ਵੀ ਦੱਸਿਆ ਕਿ ਉਹ ਆਇਸ਼ਾ ਨੂੰ 2011 ਵਿਚ ਸੋਸ਼ਲ ਮੀਡੀਆ ਪਲੇਟਫਾਰਮ ਦੇ ਜ਼ਰੀਏ ਮਿਲਿਆ ਸੀ ਅਤੇ ਵਿਆਹ ਦੇ ਸਮੇਂ ਉਸਦਾ ਪਰਿਵਾਰ ਬੰਗਲਾਦੇਸ਼ ਵਿਚ ਰਹਿੰਦਾ ਸੀ। ਉਸ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਪਾਕਿਸਤਾਨ ਵਿਚ ਧਾਰਮਿਕ ਆਗੂਆਂ ਤੋਂ ਦੁਖੀ ਹੋ ਕੇ ਆਪਣੀ ਪਤਨੀ ਨਾਲ ਬੰਗਲਾਦੇਸ਼ ਵਿਚ ਰਹਿਣ ਲਈ ਚਲਾ ਗਿਆ ਸੀ। ਮੁਲਜ਼ਮ ਆਪਣੇ ਖਰਚੇ ਲਈ ਮਹਿੰਦੀ ਫਾਊਂਡੇਸ਼ਨ ਤੋਂ ਪੈਸੇ ਲੈਂਦਾ ਸੀ। ਫਾਊਂਡੇਸ਼ਨ ਦੇ ਮੈਂਬਰ ਭਾਰਤ ਸਮੇਤ ਪੂਰੀ ਦੁਨੀਆ ਨਾਲ ਸਬੰਧਤ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8