ਬੇਸਹਾਰਾ ਹਿੰਦੂ ਲੜਕੀ ਦਾ ਵਿਆਹ ਕਰਵਾ ਕੇ ਸਿੱਖ ਪਰਿਵਾਰ ਨੇ ਪੇਸ਼ ਕੀਤੀ ਮਿਸਾਲ

Thursday, Feb 15, 2018 - 01:58 AM (IST)

ਦੇਹਰਾਦੂਨ (ਇੰਟ.) - ਦੇਹਰਾਦੂਨ ਦੇ ਇਕ ਸਿੱਖ ਪਰਿਵਾਰ ਨੇ ਉਨ੍ਹਾਂ ਦੇ ਘਰ ਵਿਚ ਕੰਮ ਕਰਨ ਵਾਲੀ ਬੇਸਹਾਰਾ ਲੜਕੀ ਦਾ ਹਿੰਦੂ ਰੀਤੀ-ਰਿਵਾਜਾਂ ਨਾਲ ਧੂਮਧਾਮ ਨਾਲ ਵਿਆਹ ਕਰਵਾ ਕੇ ਸਦਭਾਵਨਾ ਅਤੇ ਏਕਤਾ ਦੀ ਮਿਸਾਲ ਪੇਸ਼ ਕੀਤੀ ਹੈ। ਇਸ ਵਿਆਹ ਵਿਚ ਘਰ ਦੇ ਮਾਲਕ ਐੱਨ. ਆਰ. ਆਈ. ਪ੍ਰਿਤਪਾਲ ਸਿੰਘ ਨੇ ਕੰਨਿਆ ਦਾਨ ਕਰ ਕੇ ਪਿਤਾ ਦੀ ਭੂਮਿਕਾ ਨਿਭਾਈ। ਪ੍ਰਿਤਪਾਲ ਸਿੰਘ 38 ਸਾਲਾਂ ਤੋਂ ਇੰਗਲੈਂਡ ਦੇ ਬਰਮਿੰਘਮ ਵਿਚ ਰਹਿੰਦੇ ਹਨ। ਇਸ ਵਿਆਹ ਲਈ ਉਹ ਵਿਸ਼ੇਸ਼ ਤੌਰ 'ਤੇ ਦੇਹਰਾਦੂਨ ਆਏ ਸਨ। ਦੇਹਰਾਦੂਨ ਨੇ ਨਿਊ ਕੈਂਟ ਰੋਡ ਨਿਵਾਸੀ ਪ੍ਰਿਤਪਾਲ ਸਿੰਘ ਭੱਲਾ ਮੁਤਾਬਕ ਦੂਨ ਸਥਿਤ ਉਨ੍ਹਾਂ ਦੇ ਘਰ ਵਿਚ ਉਨ੍ਹਾਂ ਦੀ ਮਾਂ ਰਾਜਿੰਦਰ ਕੌਰ ਤੇ ਭੈਣ ਕੰਵਲਜੀਤ ਕੌਰ ਰਹਿੰਦੀਆਂ ਹਨ। 8 ਸਾਲ ਪਹਿਲਾਂ ਦੇਹਰਾਦੂਨ ਦੇ ਸਾਲਾਵਾਲਾ ਦੀ ਇਕ ਬਸਤੀ ਵਿਚ ਰਹਿਣ ਵਾਲੀ ਚਾਂਦਨੀ ਉਨ੍ਹਾਂ ਦੇ ਘਰ ਵਿਚ ਕੰਮ ਮੰਗਣ ਆਈ। ਉਹ ਉਨ੍ਹਾਂ ਦੇ ਘਰ ਵਿਚ ਕੰਮ ਕਰਨ ਦੇ ਨਾਲ ਮਾਂ ਅਤੇ ਭੈਣ ਦੀ ਵੀ ਪੂਰੀ ਦੇਖਭਾਲ ਕਰਦੀ ਸੀ। ਕੰਮ ਕਰਦੀ-ਕਰਦੀ ਚਾਂਦਨੀ ਉਨ੍ਹਾਂ ਦੇ ਘਰ ਦੀ ਬੇਟੀ ਬਣ ਗਈ। ਉਸਦੇ ਮਾਂ-ਪਿਓ ਦਾ ਦਿਹਾਂਤ ਹੋ ਚੁੱਕਾ ਹੈ। ਪ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਇਕ ਮੁੰਡਾ ਲੱਭ ਕੇ, ਜੋ ਸੇਲਜ਼ ਐਗਜ਼ੀਕਿਊਟਿਵ ਦਾ ਕੰਮ ਕਰਦਾ ਹੈ, ਦੇ ਨਾਲ ਚਾਂਦਨੀ ਦਾ ਵਿਆਹ ਕਰਵਾ ਦਿੱਤਾ।


Related News