ਬਰਫ਼ਬਾਰੀ ਨਾਲ ਜੰਮਿਆ ਹਿਮਾਚਲ, 6 ਜ਼ਿਲੇ ਪ੍ਰਭਾਵਿਤ, 300 ਸੜਕਾਂ ਬੰਦ

02/19/2019 1:25:44 PM

ਸ਼ਿਮਲਾ— ਹਿਮਾਚਲ 'ਚ ਹੋਈ ਤਾਜ਼ਾ ਬਰਫ਼ਬਾਰੀ ਕਾਰਨ ਲੋਕਾਂ ਦੀਆਂ ਪਰੇਸ਼ਾਨੀਆਂ ਫਿਰ ਵਧ ਗਈਆਂ ਹਨ। ਰਾਜ ਦੇ ਐੱਨ.ਐੱਚ. ਸਮੇਤ ਬਰਫ਼ਬਾਰੀ ਨਾਲ ਕਰੀਬ 300 ਸੜਕਾਂ ਆਵਾਜਾਈ ਲਈ ਬੰਦ ਹੋ ਗਈਆਂ ਹਨ। ਰਾਜ ਦੇ 6 ਜ਼ਿਲਿਆਂ 'ਚ ਉੱਚਾਈ ਵਾਲੇ ਇਲਾਕਿਆਂ 'ਚ ਲਗਾਤਾਰ ਜਾਰੀ ਬਰਫ਼ਬਾਰੀ ਨਾਲ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਸ਼ਿਮਲਾ ਦੇ ਨਾਰਕੰਡਾ, ਕੁਫਰੀ ਸਮੇਤ ਹੋਰ ਉੱਚਾਈ ਵਾਲੇ ਇਲਾਕਿਆਂ 'ਚ ਭਾਰੀ ਬਰਫ਼ਬਾਰੀ ਹੋਈ। ਇਸ ਕਾਰਨ ਉੱਪਰੀ ਸ਼ਿਮਲਾ ਲਈ ਆਵਾਜਾਈ ਠੱਪ ਹੋ ਗਈ ਹੈ। ਬਰਫ਼ਬਾਰੀ ਲਗਾਤਾਰ ਜਾਰੀ ਹੈ। ਐੱਨ.ਐੱਚ.-5 (ਨੈਸ਼ਨਲ ਹਾਈਵੇਅ) 'ਤੇ ਨਾਰਕੰਡਾ 'ਚ ਕਰੀਬ ਇਕ ਫੁੱਟ ਤੱਕ ਬਰਫ਼ਬਾਰੀ ਦੀ ਸੂਚਨਾ ਹੈ।

PunjabKesariਬਰਫ਼ਬਾਰੀ ਨਾਲ ਕੁੱਲੂ-ਲਾਹੌਲ 'ਚ ਵੀ ਜਨਜੀਵਨ ਪ੍ਰਭਾਵਿਤ ਹੋਇਆ ਹੈ। ਜ਼ਿਲਾ ਕੁੱਲੂ 'ਚ 30 ਤੋਂ ਵਧ ਸੜਕਾਂ ਬੰਦ ਹਨ। ਸਿਰਮੌਰ ਦੇ ਉੱਚਾਈ ਵਾਲੇ ਇਲਾਕਿਆਂ 'ਚ ਵੀ ਭਾਰੀ ਬਰਫ਼ਬਾਰੀ ਹੋ ਰਹੀ ਹੈ। ਇਸ ਨਾਲ ਆਵਾਜਾਈ ਪ੍ਰਭਾਵਿਤ ਹੈ। ਭਾਰੀ ਬਰਫ਼ਬਾਰੀ ਕਾਰਨ ਬੱਸਾਂ ਸਮੇਤ ਹੋਰ ਵਾਹਨ ਜਗ੍ਹਾ-ਜਗ੍ਹਾ ਫਸ ਗਏ ਹਨ। ਜਨਜਾਤੀ ਇਲਾਕਿਆਂ 'ਚ ਬਰਫ਼ਬਾਰੀ ਨਾਲ ਪਰੇਸ਼ਾਨੀ ਵਧ ਗਈ ਹੈ। ਉੱਥੇ ਹੀ ਮੰਡੀ ਜ਼ਿਲੇ ਦੇ ਥਾਚਾਧਾਰ, ਸਰਾਜ ਘਾਟੀ 'ਚ ਵੀ ਬਰਫ਼ਬਾਰੀ ਦਾ ਦੌਰ ਜਾਰੀ ਹੈ। ਜ਼ਿਲੇ 'ਚ ਕਰੀਬ 18 ਸੜਕਾਂ ਬੰਦ ਹਨ। ਕਈ ਇਲਾਕਿਆਂ 'ਚ ਬਿਜਲੀ ਗੁੱਲ ਹੈ, ਪਾਣੀ ਦੀਆਂ ਪਾਈਪਾਂ ਜੰਮ ਗਈਆਂ ਹਨ।

PunjabKesari


DIsha

Content Editor

Related News