ਤੀਜੀ ਤੋਂ ਸਿੱਧਾ 8ਵੀਂ ਜਮਾਤ ’ਚ ਬੈਠੇਗੀ ਹਿਮਾਚਲ ਦੀ ‘ਗੂਗਲ ਗਰਲ’ ਕਾਸ਼ਵੀ, ਹਾਈ ਕੋਰਟ ਨੇ ਦਿੱਤੀ ਇਜਾਜ਼ਤ

Thursday, Mar 24, 2022 - 10:38 AM (IST)

ਤੀਜੀ ਤੋਂ ਸਿੱਧਾ 8ਵੀਂ ਜਮਾਤ ’ਚ ਬੈਠੇਗੀ ਹਿਮਾਚਲ ਦੀ ‘ਗੂਗਲ ਗਰਲ’ ਕਾਸ਼ਵੀ, ਹਾਈ ਕੋਰਟ ਨੇ ਦਿੱਤੀ ਇਜਾਜ਼ਤ

ਸ਼ਿਮਲਾ- ਹਿਮਾਚਲ ਪ੍ਰਦੇਸ਼ ’ਚ ਹੁਨਰ ਦੀ ਕੋਈ ਕਮੀ ਨਹੀਂ ਹੈ। ਇਸ ਗੱਲ ਨੂੰ ਪੂਰੀ ਤਰ੍ਹਾਂ ਸਹੀ ਸਾਬਤ ਕਰਦੀ ਸੂਬੇ ਦੇ ਕਾਂਗੜਾ ਜ਼ਿਲ੍ਹੇ ’ਚ ਰਹਿਣ ਵਾਲੀ 8 ਸਾਲਾ ਬੱਚੀ, ਜਿਸ ਦਾ ਨਾਂ ਕਾਸ਼ਵੀ ਹੈ ਪਰ ਉਸ ਨੂੰ ਹਿਮਾਚਲੀ ਗੂਗਲ ਗਰਲ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ। 8 ਸਾਲ ਦੀ ਇਹ ਬੱਚੀ ਜੋ ਹੁਣ ਤਕ ਤੀਜੀ ਜਮਾਤ ਦੀ ਵਿਦਿਆਰਥਣ ਸੀ, ਹੁਣ ਤੋਂ 8ਵੀਂ ਜਮਾਤ ’ਚ ਬੈਠਿਆ ਕਰੇਗੀ। ਅਜਿਹਾ ਹੋਵੇਗਾ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਹੁਕਮ ਮੁਤਾਬਕ। 

ਇਹ ਵੀ ਪੜ੍ਹੋ: BJP ਦਿੱਲੀ ’ਚ ਸਮੇਂ ’ਤੇ MCD ਚੋਣਾਂ ਕਰਵਾ ਜਿੱਤ ਕੇ ਵਿਖਾਵੇ, ਸਿਆਸਤ ਕਰਨਾ ਛੱਡ ਦੇਵਾਂਗੇ: ਕੇਜਰੀਵਾਲ

ਪਿਤਾ ਨੇ ਪਟੀਸ਼ਨ ਕੀਤੀ ਦਾਇਰ-
ਦਰਅਸਲ ਅਸਾਧਾਰਣ ਅਤੇ ਬੌਧਿਕ ਰੂਪ ਨਾਲ ਖ਼ਾਸ ਹੁਨਰ ਸੰਪੰਨ ਇਸ ਬੱਚੀ ਨੂੰ ਮੁੱਖ ਜਸਟਿਸ ਮੁਹੰਮਦ ਰਫੀਕ ਅਤੇ ਜਸਟਿਸ ਜਿਓਤਸਨਾ ਰਿਵਾਲ ਦੁਆ ਦੀ ਬੈਂਚ ਨੇ 8ਵੀਂ ਜਮਾਤ ’ਚ ਬੈਠਣ ਦੀ ਆਗਿਆ ਦੇ ਦਿੱਤੀ ਹੈ। ਅਜਿਹਾ ਕੀਤੇ ਜਾਣ ਲਈ ਕਾਸ਼ਵੀ ਦੇ ਪਿਤਾ ਸੰਤੋਸ਼ ਕੁਮਾਰ ਨੇ ਹਾਈ ਕੋਰਟ ’ਚ ਇਕ ਪਟੀਸ਼ਨ ਦਾਇਰ ਕੀਤੀ ਸੀ, ਜਿਸ ’ਤੇ ਕੋਰਟ ਵਲੋਂ ਇਹ ਹੁਕਮ ਪਾਸ ਕੀਤਾ ਗਿਆ ਹੈ। ਕਾਸ਼ਵੀ ਦੇ ਪਿਤਾ ਵਲੋਂ ਕੋਰਟ ’ਚ ਦਾਇਰ ਪਟੀਸ਼ਨ ’ਚ ਦੱਸਿਆ ਗਿਆ ਸੀ ਕਿ ਕਾਸ਼ਵੀ ਦਾ ਜਨਮ 12 ਮਾਰਚ 2014 ਨੂੰ ਹੋਇਆ ਅਤੇ ਮੌਜੂਦਾ ਸਮੇਂ ਵਿਚ ਉਹ ਰੇਨਬੋ ਪਲਬਿਕ ਸੀਨੀਅਰ ਸੈਕੰਡਰੀ ਸਕੂਲ, ਧਰਮਨ ਪਾਲਮਪੁਰ ’ਚ ਤੀਜੀ ਜਮਾਤ ’ਚ ਪੜ੍ਹ ਰਹੀ ਹੈ। 

ਇਹ ਵੀ ਪੜ੍ਹੋ: ਰਾਕੇਸ਼ ਟਿਕੈਤ ਦੀ ਸਰਕਾਰ ਨੂੰ ਧਮਕੀ, ...ਤਾਂ ਵੱਡਾ ਕਿਸਾਨ ਅੰਦੋਲਨ ਖੜ੍ਹੇ ਹੁੰਦੇ ਦੇਰ ਨਹੀਂ ਲੱਗੇਗੀ

3 ਸਾਲ ਦੀ ਉਮਰ ’ਚ ਹੀ ਸੀ ਇੰਨਾ ਗਿਆਨ-
ਪਿਤਾ ਵਲੋਂ ਦਾਇਰ ਪਟੀਸ਼ਨ ਮੁਤਾਬਕ ਕਾਸ਼ਵੀ ਨੂੰ 3 ਸਾਲ ਦੀ ਉਮਰ ਤੋਂ ਹੀ ਭਾਰਤੀ ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਗੁਆਂਢੀ ਦੇਸ਼ਾਂ ਦੀ ਰਾਜਧਾਨੀ, ਸੌਰਮੰਡਲ ਅਤੇ ਰਾਸ਼ਟਰੀ ਝੰਡਿਆਂ, ਮਹੱਤਵਪੂਰਨ ਦਿਨਾਂ, ਭਾਰਤ ਦੇ ਰਾਸ਼ਟਰੀ ਬਾਗਾਂ, ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਿਆਂ, ਭਾਰਤ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਲੰਬੇ ਸਮੇਂ ਤੱਕ ਦਾ ਗਿਆਨ ਹੈ। ਕਾਸ਼ਵੀ ਦੇ ਆਮ ਗਿਆਨ ਅਤੇ ਹੋਰ ਵਿਸ਼ਿਆਂ ਦੀਆਂ ਕਈ ਵੀਡੀਓ ਯੂ-ਟਿਊਬ ’ਤੇ ਉਪਲੱਬਧ ਹੈ। ਕਈ ਲੋਕਾਂ ਨੇ ਉਸ ਨੂੰ ਵੇਖਿਆ ਅਤੇ ਪਸੰਦ ਕੀਤਾ ਹੈ।

ਇਹ ਵੀ ਪੜ੍ਹੋ: Novavax ਦੀ ਕੋਰੋਨਾ ਵੈਕਸੀਨ ਨੂੰ ਮਿਲੀ ਮਨਜ਼ੂਰੀ, ਇਸ ਉਮਰ ਦੇ ਬੱਚਿਆਂ ਨੂੰ ਲੱਗੇਗਾ ਇਹ ਟੀਕਾ

ਪਿਤਾ ਨੇ ਕਰਵਾਇਆ ਸੀ ਆਈ. ਕਿਊ ਟੈਸਟ-
ਕਾਸ਼ਵੀ ਦੇ ਪਿਤਾ ਨੇ ਦੱਸਿਆ ਕਿ 16-10-2021 ਨੂੰ ਜ਼ੋਨਲ ਹਸਪਤਾਲ ਧਰਮਸ਼ਾਲਾ ਵਿਖੇ ਆਈ ਕਿਊ ਟੈਸਟ ਕਰਵਾਇਆ, ਜਿਸ ’ਚ ਉਸ ਦਾ ਆਈ.ਕਿਊ. 154 ਆਂਕਿਆ ਗਿਆ ਅਤੇ ਉਸ ਦੀ ਜਾਂਚ ਕਰਨ ਵਾਲੇ ਡਾਕਟਰ ਨੇ ਕਿਹਾ ਕਿ ਉਹ ਇਕ ਅਸਾਧਾਰਨ ਅਤੇ ਬੌਧਿਕ ਤੌਰ ’ਤੇ ਬਹੁਤ ਪ੍ਰਤਿਭਾਸ਼ਾਲੀ ਬੱਚੀ ਹੈ।ਕਾਸ਼ਵੀ ਦੇ ਆਈ.ਕਿਊ. ਪ੍ਰੀਖਿਆ ਨਤੀਜੇ ਦੇ ਆਧਾਰ ’ਤੇ ਪਿਤਾ ਨੇ ਸੂਬੇ ਦੇ ਸਿੱਖਿਆ ਵਿਭਾਗ, ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਅਹੁਦਾ ਅਧਿਕਾਰੀਆਂ ਨੂੰ ਚਿੱਠੀ ਭੇਜ ਕੇ ਉਸ ਨੂੰ ਜਮਾਤ 8ਵੀਂ ’ਚ ਦਾਖਲਾ ਲੈਣ, ਜਮਾਤ 8ਵੀਂ ’ਚ ਪ੍ਰੀਖਿਆ ’ਚ ਬੈਠਣਦੀ ਆਗਿਆ ਦੇਣ ਦੀ ਬੇਨਤੀ ਕੀਤੀ ਸੀ।

ਇਹ ਵੀ ਪੜ੍ਹੋ: ਬੇਂਗਲੁਰੂ ’ਚ NCB ਦੀ ਛਾਪੇਮਾਰੀ, ਕਾਰੋਬਾਰੀ ਕੋਲੋਂ ਮਿਲਿਆ ‘ਖਜ਼ਾਨਾ’

28 ਅਪ੍ਰੈਲ ਨੂੰ ਹੋਵੇਗੀ ਅਗਲੀ ਸੁਣਵਾਈ-
ਪਿਤਾ ਦੀ ਪਟੀਸ਼ਨ ’ਤੇ ਸੁਣਵਾਈ ਤੋਂ ਬਾਅਦ ਕੋਰਟ ਨੇ ਹੁਕਮ ਦਿੱਤਾ ਕਿ ਜੇਕਰ ਕਾਸ਼ਵੀ ਸਕੂਲ ’ਚ ਜਮਾਤ 8ਵੀਂ ’ਚ ਅਸਥਾਈ ਪ੍ਰਵੇਸ਼ ਲੈਂਦੀ ਹੈ ਤਾਂ ਉਸ ਦੀ ਤਰੱਕੀ ਦੀ ਨਿਗਰਾਨੀ ਸਬੰਧਤ ਸਕੂਲ ਅਧਿਕਾਰੀਆਂ ਵਲੋਂ ਨਿਯਮਿਤ ਆਧਾਰ ’ਤੇ ਕੀਤੀ ਜਾਵੇਗੀ। ਕਾਸ਼ਵੀ ਦੀ ਹਰ ਖੇਤਰ ’ਚ ਤਰੱਕੀ ਬਾਰੇ ਰਿਪੋਰਟ ਵੀ ਕੋਰਟ ’ਚ ਦਾਖ਼ਲ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 28 ਅਪ੍ਰੈਲ ਨੂੰ ਹੋਵੇਗੀ।

ਨੋਟ-  ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

Tanu

Content Editor

Related News