ਹਿਮਾਚਲ ਰੋਡਵੇਜ਼ ਦੀ ਬੱਸ ਪਹਾੜੀ ਨਾਲ ਟਕਰਾਈ, ਡਰਾਈਵਰ ਦੀ ਮੌਤ

04/04/2022 4:47:50 PM

ਸ਼ਿਮਲਾ- ਹਿਮਾਚਲ ਪਰਦੇਸ਼ ਦੇ ਮੰਡੀ ਜ਼ਿਲ੍ਹੇ ’ਚ ਪੰਡੋਹ ਦੇ ਨੇੜੇ ਹਿਮਾਚਲ ਰੋਡਵੇਜ਼ ਟਰਾਂਸਪੋਰਟ ਨਿਗਮ (ਐੱਚ. ਆਰ. ਟੀ. ਸੀ.) ਦੀ ਬੱਸ ਦੇ ਪਹਾੜੀ ਨਾਲ ਟਕਰਾ ਜਾਣ ਕਾਰਨ ਡਰਾਈਵਰ ਦੀ ਮੌਤ ਹੋ ਗਈ ਅਤੇ 20 ਯਾਤਰੀ ਜ਼ਖਮੀ ਹੋ ਗਏ। ਪੁਲਸ ਸੁਪਰਡੈਂਟ ਮੰਡੀ ਸ਼ਾਲਿਨੀ ਅਗਨੀਹੋਤਰੀ ਨੇ ਅੱਜ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਸ ਨੂੰ ਮੌਕੇ ’ਤੇ ਭੇਜਿਆ ਗਿਆ ਅਤੇ ਰਾਹਤ ਕੰਮ ਜਾਰੀ ਹੈ। 

ਸ਼ਾਲਿਨੀ ਨੇ ਦੱਸਿਆ ਕਿ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ ਪੰਡੋਹ ਨੇੜੇ ਮਨਾਲੀ ਤੋਂ ਸ਼ਿਮਲਾ ਜਾ ਰਹੀ ਐੱਚ. ਆਰ. ਟੀ. ਸੀ. ਦੀ ਬੱਸ ਬੇਕਾਬੂ ਹੋ ਕੇ ਪਹਾੜੀ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ’ਚ ਡਰਾਈਵਰ ਦੀ ਮੌਤ ਹੋ ਗਈ ਅਤੇ 20 ਯਾਤਰੀ ਜ਼ਖਮੀ ਹੋ ਗਏ। 

ਜ਼ਖਮੀਆਂ ਨੂੰ ਐਂਬੂਲੈਂਸ ਜ਼ਰੀਏ ਖੇਤਰੀ ਹਸਪਤਾਲ ਮੰਡੀ ਪਹੁੰਚਾਇਆ ਗਿਆ, ਜਦਕਿ ਕੁਝ ਜ਼ਖਮੀਆਂ ਨੂੰ ਪੰਡੋਹ ਸਿਹਤ ਕੇਂਦਰ ’ਚ ਇਲਾਜ ਦਿੱਤਾ ਜਾ ਰਿਹਾ ਹੈ। ਇਹ ਹਾਦਸਾ ਕਰੀਬ ਪੌਣੇ 1 ਵਜੇ ਵਾਪਰਿਆ। ਜ਼ਖਮੀਆਂ ’ਚ ਸ਼ਾਮਲ ਇਕ ਬੱਚੇ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ।


Tanu

Content Editor

Related News