ਹਿਮਾਚਲ ਚੋਣ ਨਤੀਜੇ: ਹਮੀਰਪੁਰ ਸੀਟ ’ਤੇ ਆਜ਼ਾਦ ਉਮੀਦਵਾਰ ਆਸ਼ੀਸ਼ ਸ਼ਰਮਾ ਜਿੱਤੇ

Thursday, Dec 08, 2022 - 03:25 PM (IST)

ਸ਼ਿਮਲਾ- ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਭਾਜਪਾ ਪਾਰਟੀ ਦੇ ਬਾਗੀ ਅਤੇ ਆਜ਼ਾਦ ਉਮੀਦਵਾਰ ਆਸ਼ੀਸ਼ ਸ਼ਰਮਾ ਨੇ ਹਮੀਰਪੁਰ ਸੀਟ ’ਤੇ ਜਿੱਤ ਦਰਜ ਕਰ ਲਈ ਹੈ। ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਆਸ਼ੀਸ਼ ਸ਼ਰਮਾ ਨੇ ਕਾਂਗਰਸ ਉਮੀਦਵਾਰ ਪੁਸ਼ਪੇਂਦਰ ਵਰਮਾ ਨੂੰ 12,899 ਵੋਟਾਂ ਦੇ ਫ਼ਰਕ ਨਾਲ ਮਾਤ ਦਿੱਤੀ ਹੈ। 

ਇਹ ਵੀ ਪੜ੍ਹੋ- ਹਿਮਾਚਲ ਚੋਣ ਨਤੀਜੇ: CM ਜੈਰਾਮ ਠਾਕੁਰ ਦੀ ਰਿਕਾਰਡ ਜਿੱਤ, ਸਿਰਾਜ ਸੀਟ ਤੋਂ ਲਗਾਤਾਰ 6ਵੀਂ ਵਾਰ ਜਿੱਤੇ

ਦੱਸ ਦੇਈਏ ਕਿ ਸ਼ੁਰੂਆਤੀ ਰੁਝਾਨਾਂ ’ਚ ਸੂਬੇ ਦੀ ਸੱਤਾਧਾਰੀ ਭਾਜਪਾ ਪਾਰਟੀ 13, ਜਦਕਿ ਵਿਰੋਧੀ ਧਿਰ ਕਾਂਗਰਸ 39 ਸੀਟ ਨਾਲ ਅੱਗੇ ਚੱਲ ਰਹੀ ਹੈ। ਦੋਵੇਂ ਪਾਰਟੀਆਂ ਵਿਚਾਲੇ ਸਖ਼ਤ ਮੁਕਾਬਲਾ ਚੱਲ ਰਿਹਾ ਹੈ। ਆਜ਼ਾਦ ਉਮੀਦਵਾਰਾਂ ਨੂੰ 3 ਸੀਟਾਂ ਮਿਲੀਆਂ ਹਨ, ਜਦਕਿ ਆਮ ਆਮਦੀ ਪਾਰਟੀ ਨੇ ਅਜੇ ਖਾਤਾ ਨਹੀਂ ਖੋਲ੍ਹਿਆ। ਭਾਜਪਾ ਨੇ 13 ਸੀਟ ’ਤੇ ਜਿੱਤ ਦਰਜ ਕਰ ਲਈ ਹੈ, ਜਦਕਿ ਕਾਂਗਰਸ ਨੇ ਵੀ 13 ਸੀਟਾਂ ’ਤੇ ਆਪਣਾ ਕਬਜ਼ਾ ਕਰ ਲਿਆ ਹੈ।

ਇਹ ਵੀ ਪੜ੍ਹੋ- ਹਿਮਾਚਲ ਚੋਣ ਨਤੀਜੇ: ਕਾਂਗਰਸ ਨੇ ਬਣਾਈ ਲੀਡ, ਜਿੱਤੀਆਂ 10 ਸੀਟਾਂ, ਜਾਣੋ BJP ਦੀ ਸਥਿਤੀ

ਦੱਸ ਦੇਈਏ ਕਿ ਸੂਬੇ ਦੀ 68 ਮੈਂਬਰੀ ਵਿਧਾਨ ਸਭਾ ਲਈ ਬੀਤੀ 12 ਨਵੰਬਰ ਨੂੰ ਚੋਣਾਂ ਹੋਈਆਂ ਸਨ, ਜਿਸ ’ਚ 412 ਉਮੀਦਵਾਰਾਂ ਦੀ ਸਿਆਸੀ ਕਿਸਮਤ EVM ’ਚ ਕੈਦ ਹੋ ਗਈ। ਇਸ ਵਾਰ ਵਿਧਾਨ ਸਭਾ ਚੋਣਾਂ ’ਚ 76.6 ਫ਼ੀਸਦੀ ਵੋਟਰਾਂ ਨੇ ਵੋਟਿੰਗ ਕੇਂਦਰਾਂ ’ਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਕੇ ਇਤਿਹਾਸ ਰਚ ਦਿੱਤਾ। 


Tanu

Content Editor

Related News