ਹਿਮਾਚਲ ''ਚ ਉਮੜਿਆ ਸੈਲਾਨੀਆਂ ਦਾ ਸੈਲਾਬ, 24 ਘੰਟਿਆਂ ''ਚ ਅਟਲ ਟਨਲ ਤੋਂ ਲੰਘੇ 19 ਹਜ਼ਾਰ ਵਾਹਨ
Monday, Dec 26, 2022 - 03:29 PM (IST)
ਮਨਾਲੀ- ਹਿਮਾਚਲ ਪ੍ਰਦੇਸ਼ 'ਚ ਬਰਫ਼ਬਾਰੀ ਦੇ ਆਸਾਰ ਅਤੇ ਕ੍ਰਿਸਮਸ ਦੇ ਨਾਲ-ਨਾਲ ਨਵਾਂ ਸਾਲ ਮਨਾਉਣ ਲਈ ਸੈਲਾਨੀਆਂ ਦਾ ਸੈਲਾਬ ਉਮੜਿਆ ਰਿਹਾ ਹੈ। ਮਨਾਲੀ ਸਮੇਤ ਸੂਬੇ ਦੇ ਤਮਾਮ ਟੂਰਿਜ਼ਟ ਸਪਾਟਸ ਇਨ੍ਹੀਂ ਦਿਨੀਂ ਸੈਲਾਨੀਆਂ ਨਾਲ ਮਹਿਕ ਰਿਹਾ ਹੈ। ਆਲਮ ਇਹ ਹੈ ਕਿ ਮਨਾਲੀ ਤਾਂ ਰਿਕਾਰਡ ਤੋੜ ਸੈਲਾਨੀ ਪਹੁੰਚ ਰਹੇ ਹਨ।
ਕ੍ਰਿਸਮਸ ਦੇ ਦਿਨ ਅਟਲ ਟਨਲ ਰੋਹਤਾਂਗ ਤੋਂ ਰਿਕਾਰਡ ਤੋੜ ਗੱਡੀਆਂ ਲੰਘੀਆਂ। ਲਾਹੌਲ ਸਪੀਤੀ ਨੂੰ ਬਾਕੀ ਦੁਨੀਆ ਨਾਲ ਜੋੜਨ ਵਾਲੀ ਅਟਲ ਟਨਲ ਤੋਂ ਪਿਛਲੇ 24 ਘੰਟਿਆਂ ਵਿਚ ਰਿਕਾਰਡ 19 ਹਜ਼ਾਰ ਵਾਹਨ ਲੰਘੇ। ਇਨ੍ਹਾਂ ਵਿਚੋਂ ਜ਼ਿਆਦਾਤਰ ਬਾਹਰੀ ਸੂਬਿਆਂ ਦੇ ਸੈਲਾਨੀਆਂ ਦੇ ਵਾਹਨ ਹਨ। ਪਿਛਲੇ 48 ਘੰਟਿਆਂ ਵਿਚ ਅਟਲ ਟਨਲ ਰੋਹਤਾਂਗ ਤੋਂ ਕਰੀਬ 40 ਹਜ਼ਾਰ ਵਾਹਨ ਲੰਘੇ ਹਨ। ਐਤਵਾਰ ਸਵੇਰੇ 8 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 8 ਵਜੇ ਦਰਮਿਆਨ ਅਟਲ ਟਨਲ ਰੋਹਤਾਂਗ ਵਿਚ 19 ਹਜ਼ਾਰ ਵਾਹਨ ਆਰ-ਪਾਰ ਲੰਘੇ। ਲਾਹੌਲ-ਸਪੀਤੀ ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ।