B.Ed ਦਾ ਇਮਤਿਹਾਨ ਚੰਗਾ ਨਹੀਂ ਹੋਇਆ ਤਾਂ ਨੂੰਹ ਨੇ ਲਾਇਆ ਫਾਹਾ, ਸੱਸ ਨੇ ਇੰਝ ਬਚਾਈ ਜਾਨ

10/15/2020 6:03:18 PM

ਬਿਲਾਸਪੁਰ— ਇਮਤਿਹਾਨ ਚੰਗੇ ਨਾ ਹੋਣ ਅਤੇ ਘੱਟ ਨੰਬਰ ਆਉਣ 'ਤੇ ਨੌਜਵਾਨ ਖ਼ੁਦਕੁਸ਼ੀ ਜਿਹਾ ਕਦਮ ਚੁੱਕਦੇ ਹਨ। ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਵਿਆਹੁਤਾ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਦਰਅਸਲ ਬੀ. ਐੱਡ ਦਾ ਇਮਤਿਹਾਨ ਚੰਗਾ ਨਾ ਹੋਣ 'ਤੇ ਜਨਾਨੀ ਨੇ ਅਜਿਹਾ ਕਦਮ ਚੁੱਕਿਆ। ਚੰਗੀ ਗੱਲ ਇਹ ਰਹੀ ਕਿ ਜਨਾਨੀ ਦੀ ਸੱਸ ਨੇ ਉਸ ਨੂੰ ਅਜਿਹਾ ਕਰਦਿਆਂ ਵੇਖ ਲਿਆ ਅਤੇ ਉਸ ਨੂੰ ਬਚਾ ਲਿਆ।  ਗੰਭੀਰ ਹਾਲਤ ਵਿਚ ਜਨਾਨੀ ਨੂੰ ਆਈ. ਜੀ. ਐੱਮ. ਸੀ. ਸ਼ਿਮਲਾ ਰੈਫਰ ਕਰ ਦਿੱਤਾ ਗਿਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਪੁਲਸ ਮੁਤਾਬਕ 27 ਸਾਲਾ ਵਿਆਹੁਤਾ ਨੇ ਸਵੇਰੇ ਕਰੀਬ 6 ਵਜੇ ਘਰ ਦੇ ਕਮਰੇ ਵਿਚ ਫਾਹਾ ਲਾਉਣ ਦੀ ਕੋਸ਼ਿਸ਼ ਕੀਤੀ। ਜਨਾਨੀ ਦਾ ਵਿਆਹ ਇਕ ਸਾਲ ਪਹਿਲਾਂ ਸਵਰੂਪ ਸਿੰਘ ਨਾਲ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬੀ. ਐੱਡ ਦਾ ਇਮਤਿਹਾਨ ਚੰਗਾ ਨਾ ਹੋਣ ਕਾਰਨ ਉਹ ਤਣਾਅ ਵਿਚ ਸੀ। ਇਸ ਦੇ ਚੱਲਦੇ ਉਸ ਨੇ ਅਜਿਹਾ ਕਦਮ ਚੁੱਕਿਆ। ਜਨਾਨੀ ਦੇ ਸਹੁਰੇ ਪੱਖ ਦੇ ਲੋਕਾਂ ਨੇ ਦਿੱਤੇ ਪੁਲਸ ਨੂੰ ਬਿਆਨ 'ਚ ਦੱਸਿਆ ਕਿ ਜਦੋਂ ਵਿਆਹੁਤਾ ਨੇ ਫਾਹਾ ਲਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਸ ਸਮੇਂ ਉਸ ਦੀ ਸੱਸ ਪਹੁੰਚ ਗਈ। ਉਸ ਨੇ ਫਾਹੇ ਨਾਲ ਲਟਕੇ ਵੇਖ ਕੇ ਉਸ ਨੂੰ ਫੜ ਲਿਆ ਅਤੇ ਆਵਾਜ਼ ਲਾ ਕੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਬੁਲਾਇਆ। ਜਨਾਨੀ ਨੂੰ ਤੁਰੰਤ ਜ਼ਿਲਾ ਹਸਪਤਾਲ ਲਿਜਾਇਆ ਗਿਆ। ਇੱਥੋਂ ਗੰਭੀਰ ਹਾਲਤ ਦੇ ਚੱਲਦੇ ਆਈ. ਜੀ. ਐੱਮ. ਸੀ. ਸ਼ਿਮਲਾ ਰੈਫਰ ਕਰ ਦਿੱਤਾ ਗਿਆ ਹੈ। ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਸਹੁਰੇ ਪੱਖ ਦੇ ਬਿਆਨ ਦਰਜ ਕਰ ਲਏ ਹਨ ਅਤੇ ਕਾਰਵਾਈ ਕਰ ਰਹੀ ਹੈ।


Tanu

Content Editor

Related News