ਹਿਮਾਚਲ ਪ੍ਰਦੇਸ਼ : ਸ਼ਹਿਰੀ ਵਿਕਾਸ ਮੰਤਰੀ ਸੁਰੇਸ਼ ਭਾਰਦਵਾਜ ਨਿਕਲੇ ਕੋਰੋਨਾ ਵਾਇਰਸ ਪਾਜ਼ੇਟਿਵ

10/07/2020 4:19:28 PM

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਸ਼ਹਿਰੀ ਵਿਕਾਸ ਮੰਤਰੀ ਸੁਰੇਸ਼ ਭਾਰਦਵਾਜ ਬੁੱਧਵਾਰ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ। ਭਾਰਦਵਾਜ ਹਿਮਾਚਲ ਪ੍ਰਦੇਸ਼ ਦੇ ਤੀਜੇ ਮੰਤਰੀ ਅਤੇ 68 ਮੈਂਬਰਾਂ ਵਾਲੀ ਵਿਧਾਨ ਸਭਾ ਦੇ 9ਵੇਂ ਮੈਂਬਰ ਹਨ, ਜੋ ਇਨਫੈਕਸ਼ਨ ਦੀ ਲਪੇਟ 'ਚ ਆਏ ਹਨ। ਅਧਿਕਾਰੀ ਨੇ ਦੱਸਿਆ ਕਿ ਸ਼ਿਮਲਾ ਤੋਂ 4 ਵਾਰ ਵਿਧਾਇਕ ਚੁਣੇ 68 ਸਾਲਾ ਮੰਤਰੀ ਇੰਦਰਾ ਗਾਂਧੀ ਮੈਡੀਕਲ ਕਾਲਜ (ਆਈ.ਜੀ.ਐੱਮ.ਸੀ.) 'ਚ ਹੋਈ ਜਾਂਚ 'ਚ ਪੀੜਤ ਪਾਏ ਗਏ। ਇਸ ਤੋਂ ਪਹਿਲਾਂ ਊਰਜਾ ਮੰਤਰੀ ਸੁਖਰਾਜ ਚੌਧਰੀ ਅਤੇ ਜਲ ਸ਼ਕਤੀ ਮੰਤਰੀ ਮਹੇਂਦਰ ਸਿੰਘ ਠਾਕੁਰ ਕੋਰੋਨਾ ਵਾਇਰਸ ਨਾਲ ਪੀੜਤ ਹੋ ਗਏ ਸਨ। ਦੋਵੇਂ ਹੀ ਮੰਤਰੀ ਇਨਫੈਕਸ਼ਨ ਤੋਂ ਸਿਹਤਯਾਬ ਹੋ ਚੁਕੇ ਹਨ।

ਚੌਧਰੀ ਅਤੇ ਦੂਨ ਤੋਂ ਵਿਧਾਇਕ ਪਰਮਜੀਤ ਸਿੰਘ ਨੇ ਪਿਛਲੇ ਮਹੀਨੇ ਸਿਹਤਯਾਬ ਹੋਣ ਤੋਂ ਬਾਅਦ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ 'ਚ ਹਿੱਸਾ ਲਿਆ ਸੀ। ਮੰਗਲਵਾਰ ਨੂੰ ਭਾਜਪਾ ਵਿਧਾਇਕ ਸੁਰੇਂਦਰ ਸ਼ੌਰੀ ਨੇ ਦੱਸਿਆ ਸੀ ਕਿ ਉਹ 2 ਅਕਤੂਬਰ ਨੂੰ ਪੀੜਤ ਪਾਏ ਗਏ ਸਨ। 22 ਸਤੰਬਰ ਨੂੰ ਨਾਚਨ ਤੋਂ ਭਾਜਪਾ ਵਿਧਾਇਕ ਵਿਨੋਦ ਕੁਮਾਰ ਚੌਹਾਨ ਇਨਫੈਕਟਡ ਮਿਲੇ, ਜਦੋਂ ਕਿ ਸੁੰਦਰਨਗਰ ਦੇ ਭਾਜਪਾ ਵਿਧਾਇਕ ਰਾਕੇਸ਼ ਜਾਮਵਾਲ 20 ਸਤੰਬਰ ਨੂੰ ਪੀੜਤ ਪਾਏ ਗਏ। 7 ਸਤੰਬਰ ਨੂੰ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਇੰਦੌਰਾ ਦੀ ਵਿਧਾਇਕ ਰੀਤਾ ਦੇਵੀ ਪੀੜਤ ਪਾਈ ਗਈ ਸੀ। ਕੋਵਿਡ-19 ਜਾਂਚ ਤੋਂ ਪਹਿਲਾਂ ਉਨ੍ਹਾਂ ਨੇ ਸੈਸ਼ਨ 'ਚ ਹਿੱਸਾ ਲਿਆ ਸੀ। ਨਾਲਾਗੜ੍ਹ ਤੋਂ ਕਾਂਗਰਸ ਵਿਧਾਇਕ ਲਖਵਿੰਦਰ ਰਾਣਾ 6 ਸਤੰਬਰ ਨੂੰ ਪੀੜਤ ਪਾਏ ਗਏ ਸਨ।


DIsha

Content Editor

Related News