ਹਿਮਾਚਲ ਦੇ ਲਾਹੌਲ-ਸਪੀਤੀ ''ਚ ਭਾਰੀ ਬਰਫ਼ਬਾਰੀ, ਰਸਤਾ ਬਲਾਕ ਹੋਣ ਕਾਰਨ ਵੱਧੀ ਲੋਕਾਂ ਦੀ ਪਰੇਸ਼ਾਨੀ
Sunday, Jan 24, 2021 - 12:15 PM (IST)
ਹਿਮਾਚਲ- ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ 'ਚ ਐਤਵਾਰ ਨੂੰ ਭਾਰੀ ਬਰਫ਼ਬਾਰੀ ਦੇਖੀ ਗਈ। ਜਿਸ ਤੋਂ ਬਾਅਦ ਲਾਹੌਲ-ਸਪੀਤੀ ਜ਼ਿਲ੍ਹੇ ਦੇ ਸਿੱਸੂ 'ਚ ਰਾਸ਼ਟਰੀ ਰਾਜਮਾਰਗ 3 ਬਲਾਕ ਹੋ ਗਿਆ। ਜਿਸ ਕਾਰਨ ਸਥਾਨਕ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਰਾਸ਼ਟਰੀ ਰਾਜਮਾਰਗ 3 ਬਲਾਕ ਹੋਣ ਕਾਰਨ ਲੋਕਾਂ ਨੂੰ ਆਵਾਜਾਈ 'ਚ ਪਰੇਸ਼ਾਨੀ ਹੋਵੇਗੀ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਸੀ ਕਿ ਐਤਵਾਰ ਨੂੰ ਭਾਰੀ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਬਰਫ਼ਬਾਰੀ ਅਤੇ ਰਸਤਾ ਰੁਕਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਇਕ ਵਾਰ ਮੁੜ ਵੱਧ ਗਈਆਂ ਹਨ।
ਪੱਛਮੀ ਹਿਮਾਲਿਆ 'ਚ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਵੀ ਭਾਰੀ ਬਰਫ਼ਬਾਰੀ ਅਤੇ ਮੀਂਹ ਦੇਖੀ ਗਈ ਅਤੇ ਮੈਦਾਨੀ ਇਲਾਕੇ, ਪੰਜਾਬ ਅਤੇ ਉਸ ਦੇ ਨੇੜਲੇ ਇਲਾਕਿਆਂ 'ਤੇ ਇਕ ਚੱਕਰਵਾਤੀ ਸੰਚਾਰ ਸ਼ੁਰੂ ਹੁੰਦਾ ਦੇਖਿਆ ਗਿਆ। ਇਕ ਪੱਛਮੀ ਗੜਬੜੀ ਉੱਤਰੀ ਪਾਕਿਸਤਾਨ ਅਤੇ ਉਸ ਨੇ ਗੁਆਂਢ 'ਤੇ ਇਕ ਚੱਕਰਵਾਤੀ ਸੰਚਾਰ ਦੇ ਰੂਪ 'ਚ ਪੈਦਾ ਹੋਇਆ। ਆਈ.ਐੱਮ.ਡੀ. ਦੇ ਸ਼ਨੀਵਾਰ ਦੇ ਬੁਲੇਟਿਨ ਅਨੁਸਾਰ ਉਸੇ ਕਾਰਨਾਂ ਕਰ ਕੇ ਜੰਮੂ-ਕਸ਼ਮੀਰ, ਲੱਦਾਖ, ਗਿੱਲੀ-ਬਾਲਤਿਸਤਾਨ, ਮੁਜ਼ੱਫਰਾਬਾਦ 'ਚ ਹਲਕਾ ਮੀਂਹ ਅਤੇ ਬਰਫ਼ਬਾਰੀ ਦੇਖਣ ਨੂੰ ਮਿਲ ਸਕਦੀ ਹੈ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ