ਹਿਮਾਚਲ ਸਮੇਤ ਕਈ ਇਲਾਕਿਆਂ ''ਚ ਹੋਈ ਬਰਫਬਾਰੀ, ਬਦਰੀਨਾਥ ''ਚ 10 ਫੁੱਟ ਤੱਕ ਬਰਫਬਾਰੀ

03/17/2019 11:17:14 AM

ਸ਼ਿਮਲਾ-ਇਸ ਸਮੇਂ ਬਦਰੀਨਾਥ ਧਾਮ 'ਤੇ ਭਾਰੀ ਬਰਫਬਾਰੀ ਹੋ ਰਹੀ ਹੈ। ਇੱਥੇ ਜਨਵਰੀ ਤੋਂ ਲਗਾਤਾਰ ਬਰਫਬਾਰੀ ਹੋਣ ਕਾਰਨ ਮੰਦਰ ਸਮੇਤ ਪੂਰਾ ਬਦਰੀਨਾਥ ਧਾਮ ਬਰਫ ਨਾਲ ਢੱਕਿਆ ਹੋਇਆ ਹੈ। ਚਾਰੇ ਪਾਸੇ ਨਜ਼ਰ ਮਾਰੀਏ ਤਾਂ ਸਿਰਫ ਬਰਫ ਹੀ ਨਜ਼ਰ ਆ ਰਹੀ ਹੈ।

PunjabKesari

ਬਦਰੀਨਾਥ ਮੰਦਰ ਦੇ ਬਾਹਰ 10 ਫੁੱਟ ਤੱਕ ਜੰਮੀ ਬਰਫ-
ਬਦਰੀਨਾਥ ਧਾਮ ਦੇ ਮੁੱਖ ਮੰਦਰ 'ਤੇ ਜਿੱਥੇ ਯਾਤਰੀਆਂ ਦੀ ਭਾਰੀ ਭੀੜ ਹੁੰਦੀ ਹੈ। ਇਸ ਸਮੇਂ ਕਪਾਟ ਬੰਦ ਹਨ ਅਤੇ ਪੂਰੇ ਮੰਦਰ ਦੀ ਇਮਾਰਤ 'ਚ 10 ਫੁੱਟ ਤੋਂ ਜ਼ਿਆਦਾ ਬਰਫ ਜੰਮੀ ਹੋਈ ਹੈ। ਤਾਪਮਾਨ ਹੁਣ ਵੀ ਮਾਈਨਸ 7 ਤੋਂ 8 ਡਿਗਰੀ ਦੇ ਨੇੜੇ ਹੈ ਅਤੇ ਧਾਮ ਦੇ ਰਸਤੇ ਪੂਰੀ ਤਰ੍ਹਾਂ ਨਾਲ ਬੰਦ ਪਏ ਹਨ।

ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਬਰਫੀਲੀ ਆਫਤ-
ਇਸ ਸਮੇਂ ਸੜਕ ਮਾਰਗ ਨੂੰ ਖੋਲਣ ਦਾ ਕੰਮ ਸ਼ੁਰੂ ਹੋ ਗਿਆ ਹੈ ਪਰ ਵੱਡੇ-ਵੱਡੇ ਗਲੇਸ਼ੀਅਰ ਹੋਣ ਕਾਰਨ ਰਸਤੇ ਖੋਲਣ 'ਚ ਬਹੁਤ ਸਮਾਂ ਲੱਗ ਰਿਹਾ ਹੈ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਬਰਫੀਲੀ ਆਫਤ ਜਾਰੀ ਹੈ। ਕਈ ਥਾਵਾਂ 'ਤੇ ਹੁਣ ਵੀ 3 ਤੋਂ 4 ਫੁੱਟ ਬਰਫ ਜੰਮੀ ਹੈ, ਜਿਸ ਕਾਰਨ ਤਾਪਮਾਨ ਮਾਈਨਸ 10 ਡਿਗਰੀ ਤੋਂ ਵੀ ਹੇਠਾ ਦੱਸਿਆ ਜਾ ਰਿਹਾ ਹੈ।

PunjabKesari

ਬਰਫਬਾਰੀ ਦੇ ਕਾਰਨ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਿਮਾਚਲ ਦੇ ਕਾਜਾ ਇਲਾਕੇ 'ਚ ਲਗਭਗ 3 ਫੁੱਟ ਬਰਫ 'ਚ ਰਸਤਾ ਬਣਾ ਕੇ ਇਕ ਸਖਸ਼ ਮੋਢੇ 'ਤੇ ਸਿਲੰਡਰ ਰੱਖ ਕੇ ਲਿਜਾ ਰਿਹਾ ਹੈ ਅਤੇ ਦੂਜਾ ਸਖਸ਼ ਰਸਤਾ ਬਣਾ ਰਿਹਾ ਹੈ। ਦੂਜੇ ਪਾਸੇ ਹਿਮਾਚਲ ਦੇ ਕੇਲਾਂਗ 'ਚ ਵੀ ਬਰਫੀਲੀ ਆਫਤ ਦੇਖਣ ਨੂੰ ਮਿਲ ਰਹੀ ਹੈ। ਬਰਫਬਾਰੀ ਰੁਕਣ ਤੋਂ ਬਾਅਦ ਪੀ. ਡਬਲਿਊ. ਦੇ ਕਰਮਚਾਰੀ ਸੜਕਾਂ 'ਤੇ ਬਰਫ ਹਟਾਉਣ 'ਚ ਜੁੱਟ ਗਏ ਹਨ ਪਰ ਇੱਥੇ ਵੀ ਬਰਫ ਦੀ ਇੰਨੀ ਮੋਟੀ ਚਾਦਰ ਫੈਲੀ ਹੋਈ ਹੈ ਕਿ ਪੂਰੀ ਸੜਕ ਨੂੰ ਸਾਫ ਕਰਨ 'ਚ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

PunjabKesari


Iqbalkaur

Content Editor

Related News