ਵਿਧਾਇਕ ਨੇ ਕੋਰੋਨਾ ਜਾਂਚ ਰਿਪੋਰਟ ਲੁਕਾਉਣ ਦਾ ਦੋਸ਼ ਲਗਾਉਣ ਵਾਲਿਆਂ ਨੂੰ ਕਾਰਵਾਈ ਦੀ ਚੇਤਾਵਨੀ ਦਿੱਤੀ

Wednesday, Oct 07, 2020 - 12:58 PM (IST)

ਵਿਧਾਇਕ ਨੇ ਕੋਰੋਨਾ ਜਾਂਚ ਰਿਪੋਰਟ ਲੁਕਾਉਣ ਦਾ ਦੋਸ਼ ਲਗਾਉਣ ਵਾਲਿਆਂ ਨੂੰ ਕਾਰਵਾਈ ਦੀ ਚੇਤਾਵਨੀ ਦਿੱਤੀ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਭਾਜਪਾ ਵਿਧਾਇਕ ਸੁਰੇਂਦਰ ਸ਼ੌਰੀ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਗੱਲ ਕਿਸੇ ਤੋਂ ਨਹੀਂ ਲੁਕਾਈ ਅਤੇ ਅਜਿਹੀਆਂ ਖ਼ਬਰਾਂ ਫੈਲਾਉਣ ਵਾਲਿਆਂ ਵਿਰੁੱਧ ਉਹ ਕਾਨੂੰਨੀ ਕਾਰਵਾਈ ਕਰਨਗੇ। ਸ਼ੌਰੀ ਨੂੰ 3 ਅਕਤੂਬਰ ਨੂੰ 'ਅਟਲ ਸੁਰੰਗ' ਦੇ ਉਦਘਾਟਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਕ ਜਨ ਸਭਾ 'ਚ ਹਿੱਸਾ ਲੈਣਾ ਸੀ ਪਰ 2 ਅਕਤੂਬਰ ਨੂੰ ਉਨ੍ਹਾਂ ਦੇ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਕਰਮੀ ਤੁਰੰਤ ਹੀ ਏਕਾਂਤਵਾਸ 'ਚ ਚੱਲੇ ਗਏ ਸਨ ਪਰ ਕੁਝ ਲੋਕ ਜਾਂਚ ਰਿਪੋਰਟ ਲੁਕਾਉਣ ਨੂੰ ਲੈ ਕੇ ਝੂਠੀਆਂ ਖ਼ਬਰਾਂ ਫੈਲਾ ਰਹੇ ਹਨ।

ਸ਼ੌਰੀ ਨੇ ਕਿਹਾ ਕਿ ਠੀਕ ਹੋਣ ਤੋਂ ਬਾਅਦ ਉਹ 'ਸਵਾਰਥੀ ਰਾਜਨੀਤੀ ਮਕਸਦ' ਲਈ ਉਨ੍ਹਾਂ ਦੀ ਅਤੇ ਰਾਜ ਸਰਕਾਰ ਦੀ ਅਕਸ ਖ਼ਰਾਬ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨਗੇ। ਸ਼ੌਰੀ ਨੇ ਫੇਸਬੁੱਕ 'ਤੇ ਕਿਹਾ ਕਿ ਉਨ੍ਹਾਂ 'ਚ ਕੋਈ ਲੱਛਣ ਨਹੀਂ ਸੀ ਅਤੇ ਵਿਸ਼ੇਸ਼ ਸੁਰੱਖਿਆ ਦਲ (ਐੱਸ.ਪੀ.ਜੀ.) ਦੇ ਨਿਰਦੇਸ਼ 'ਤੇ ਕੋਰੋਨਾ ਵਾਇਰਸ ਦੀ ਜਾਂਚ ਕਰਵਾਈ ਸੀ, ਇਸ ਲਈ ਨਹੀਂ ਕਿ ਮੇਰੇ 'ਚ ਕੋਈ ਲੱਛਣ ਸੀ। ਪ੍ਰਧਾਨ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਐੱਸ.ਪੀ.ਜੀ. ਸੰਭਾਲਦੀ ਹੈ। ਉਨ੍ਹਾਂ ਨੇ ਕਿਹਾ,''ਮੇਰੀ ਕੋਰੋਨਾ ਵਾਇਰਸ ਦੀ ਜਾਂਚ ਰਿਪੋਰਟ ਆਉਂਦੇ ਹੀ, ਮੈਂ ਅਤੇ ਮੇਰੇ ਸਾਰੇ ਕਰਮੀ ਏਕਾਂਤਵਾਸ 'ਚ ਚੱਲੇ ਗਏ ਸਨ।'' ਬੰਜਾਰ ਦੇ ਵਿਧਾਇਕ ਕੋਰੋਨਾ ਵਾਇਰਸ ਦੀ ਲਪੇਟ 'ਚ ਆਏ ਸੂਬੇ ਦੇ 8ਵੇਂ ਵਿਧਾਇਕ ਹਨ।


author

DIsha

Content Editor

Related News