ਸੈਲਾਨੀਆਂ ਲਈ ਅਹਿਮ ਖ਼ਬਰ: ਹਿਮਾਚਲ ਦੀਆਂ ਇਨ੍ਹਾਂ 3 ਪੰਚਾਇਤਾਂ ਨੇ ਯਾਤਰੀਆਂ ਦੀ ਆਮਦ 'ਤੇ ਲਾਈ ਰੋਕ

Thursday, Nov 12, 2020 - 11:24 AM (IST)

ਸੈਲਾਨੀਆਂ ਲਈ ਅਹਿਮ ਖ਼ਬਰ: ਹਿਮਾਚਲ ਦੀਆਂ ਇਨ੍ਹਾਂ 3 ਪੰਚਾਇਤਾਂ ਨੇ ਯਾਤਰੀਆਂ ਦੀ ਆਮਦ 'ਤੇ ਲਾਈ ਰੋਕ

ਕੁੱਲੂ- ਕੋਰੋਨਾ ਲਾਗ ਦੀ ਬੀਮਾਰੀ ਦੇ ਵਧਦੇ ਮਾਮਲਿਆਂ ਦਰਮਿਆਨ ਘਾਟੀ 'ਚ ਸੈਲਾਨੀਆਂ ਦੀ ਆਵਾਜਾਈ ਵੀ ਵਧ ਗਈ ਹੈ, ਜਿਸ ਕਾਰਨ ਲਾਹੌਲ ਦੀਆਂ ਤਿੰਨ ਪੰਚਾਇਤਾਂ ਨੇ 25 ਨਵੰਬਰ ਤੱਕ ਸਾਰੀਆਂ ਸੈਰ-ਸਪਾਟਾ ਗਤੀਵਿਧੀਆਂ ਰੋਕਣ ਦਾ ਫ਼ੈਸਲਾ ਕੀਤਾ ਹੈ। ਸਿਸੂ, ਕੋਕਸਰ ਅਤੇ ਖਾਂਗਸਰ ਪੰਚਾਇਤਾਂ ਅਤੇ ਵਸਨੀਕਾਂ ਨੇ ਸਾਰਿਆਂ ਦੀ ਸਹਿਮਤੀ ਨਾਲ ਕੋਵਿਡ ਲੜੀ ਨੂੰ ਤੋੜਨ ਲਈ ਸੈਲਾਨੀਆਂ ਲਈ ਹੋਟਲ, ਗੈਸਟ ਹਾਊਸ, ਢਾਬਿਆਂ ਅਤੇ ਹੋਰ ਮਹਿਮਾਨ ਇਕਾਈਆਂ ਦੇ ਸੰਚਾਲਨ ਨੂੰ ਰੋਕਣ 'ਤੇ ਸਹਿਮਤੀ ਜਤਾਈ ਹੈ। ਇਸ ਤੋਂ ਇਲਾਵਾ ਇਹ ਵੀ ਫ਼ੈਸਲਾ ਲਿਆ ਗਿਆ ਹੈ ਕਿ ਸਕੀਇੰਗ ਅਤੇ ਫੋਟੋਗ੍ਰਾਫ਼ੀ ਵਰਗੀਆਂ ਸੈਰ-ਸਪਾਟਾ ਗਤੀਵਿਧੀਆਂ ਨੂੰ ਵੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਤਿੰਨੋਂ ਪੰਚਾਇਤਾਂ ਨੇ 25 ਨਵੰਬਰ ਤੱਕ ਸੈਲਾਨੀਆਂ ਲਈ ਹੋਟਲ, ਗੈਸਟ ਹਾਊਸ ਅਤੇ ਢਾਬਿਆਂ ਦਾ ਸੰਚਾਲਨ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ : ਆਨਲਾਈਨ ਕਲਾਸ ਮਗਰੋਂ 11 ਸਾਲ ਦੇ ਮਾਸੂਮ ਵਿਦਿਆਰਥੀ ਨੇ ਆਪਣੀ ਟਾਈ ਨਾਲ ਲਿਆ ਫਾਹਾ

ਸਿਸੂ ਪੰਚਾਇਤ ਪ੍ਰਧਾਨ ਸੁਮਨ ਠਾਕੁਰ ਦਾ ਕਹਿਣਾ ਹੈ ਕਿ ਵਸਨੀਕਾਂ ਨੇ ਤਾਲਾਬੰਦੀ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਸਭਾ ਜਾਂ ਬੈਠਕ ਤੋਂ ਬਚਣ ਦਾ ਫ਼ੈਸਲਾ ਲਿਆ ਹੈ। ਇੱਥੋਂ ਤੱਕ ਕਿ ਜ਼ਰੂਰੀ ਵਸਤੂਆਂ ਦਾ ਆਦਾਨ-ਪ੍ਰਦਾਨ ਕਰਨ ਵਾਲੀਆਂ ਦੁਕਾਨਾਂ ਵੀ ਸੀਮਿਤ ਸਮੇਂ ਲਈ ਖੋਲ੍ਹੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅਜੇ  25 ਨਵੰਬਰ ਤੱਕ ਸੈਰ-ਸਪਾਟਾ ਗਤੀਵਿਧੀਆਂ ਨੂੰ ਰੋਕਣ ਦਾ ਫ਼ੈਸਲਾ ਕੀਤਾ ਗਿਆ ਹੈ ਪਰ ਕੋਵਿਡ ਦੇ ਮਾਮਲਿਆਂ ਦੀ ਗਿਣਤੀ ਦੇ ਆਧਾਰ 'ਤੇ ਅੱਗੇ ਦੀ ਰਣਨੀਤੀ ਬਾਰੇ ਬਾਅਦ 'ਚ ਫ਼ੈਸਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਘਾਟੀ 'ਚ ਲੋਂੜੀਦੀਆਂ  ਸਿਹਤ ਸਹੂਲਤਾਂ ਨਹੀਂ ਹਨ, ਇਸ ਲਈ ਲੋਕਾਂ ਨੂੰ ਖ਼ੁਦ ਹੀ ਸਾਵਧਾਨੀ ਵਰਤਣੀ ਹੋਵੇਗੀ। ਅਟਲ ਟਨਲ ਮਨਾਲੀ ਦੇ ਸੈਲਾਨੀਆਂ ਦਰਮਿਆਨ ਆਕਰਸ਼ਨ ਦਾ ਕੇਂਦਰ ਬਣਿਆ ਹੋਇਆ ਹੈ, ਜਿਸ ਕਾਰਨ ਵੱਡੀ ਗਿਣਤੀ 'ਚ ਸੈਲਾਨੀ ਲਾਹੌਲ ਘਾਟੀ ਵਿਚ ਆਉਂਦੇ ਹਨ। ਵਸਨੀਕਾਂ ਨੇ ਘਾਟੀ ਦੇ ਵੱਖ-ਵੱਖ ਸੈਰ-ਸਪਾਟਾ ਸਥਾਨਾਂ 'ਤੇ ਸੈਲਾਨੀਆਂ ਨੂੰ ਚਾਹ ਅਤੇ ਨਾਸ਼ਤਾ ਉਪਲੱਬਧ ਕਰਵਾਉਣ ਲਈ ਅਸਥਾਈ ਸਟਾਲ ਸ਼ੁਰੂ ਕੀਤੇ ਹਨ। ਸਥਾਨਕ ਲੋਕਾਂ ਨੇ ਸਕੀਇੰਗ ਅਤੇ ਫੋਟੋਗ੍ਰਾਫ਼ੀ ਵਰਗੀਆਂ ਵੱਖ-ਵੱਖ ਗਤੀਵਿਧੀਆਂ ਵੀ ਸ਼ੁਰੂ ਕੀਤੀਆਂ ਹਨ। ਹਾਲਾਂਕਿ ਖੇਤਰ 'ਚ ਕੋਵਿਡ ਕਾਰਨ ਹਾਲ ਹੀ 'ਚ ਹੋਈਆਂ ਮੌਤਾਂ ਨਾਲ, ਵਸਨੀਕਾਂ ਨੇ ਸਵੈ ਤਾਲਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ : ਵਿਆਹ ਤੋਂ ਪਹਿਲਾਂ ਫੋਟੋਸ਼ੂਟ ਕਰਵਾ ਰਹੇ ਲਾੜਾ-ਲਾੜੀ ਦੀ ਝੀਲ 'ਚ ਡੁੱਬਣ ਨਾਲ ਮੌਤ


author

DIsha

Content Editor

Related News