ਹਿਮਾਚਲ 'ਚ ਬਰਫਬਾਰੀ, ਮਨਾਲੀ-ਲੇਹ ਹਾਈਵੇਅ 'ਤੇ ਲੱਗਾ ਜਾਮ

Monday, Oct 07, 2019 - 10:47 AM (IST)

ਹਿਮਾਚਲ 'ਚ ਬਰਫਬਾਰੀ, ਮਨਾਲੀ-ਲੇਹ ਹਾਈਵੇਅ 'ਤੇ ਲੱਗਾ ਜਾਮ

ਕੁੱਲੂ— ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ਅਤੇ ਕੁੱਲੂ ਜ਼ਿਲੇ 'ਚ ਸੋਮਵਾਰ ਨੂੰ ਬਰਫਬਾਰੀ ਹੋਈ। ਬਰਫਬਾਰੀ ਕਾਰਨ ਰੋਹਤਾਂਗ ਦਰਰੇ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਭਾਰੀ ਬਰਫਬਾਰੀ ਕਾਰਨ ਮਨਾਲੀ-ਲੇਹ ਹਾਈਵੇਅ 'ਤੇ ਵਾਹਨਾਂ ਦਾ ਲੰਬਾ ਜਾਮ ਲੱਗ ਗਿਆ। ਕਿਲੋਂਗ-ਮਨਾਲੀ ਰੂਟ 'ਤੇ ਸਾਰੀਆਂ ਬੱਸਾਂ ਨੂੰ ਰੋਕ ਦਿੱਤਾ ਗਿਆ ਹੈ। ਸਵੇਰ ਤੋਂ ਹੀ ਰੋਹਤਾਂਗ ਦਰਰੇ ਵਿਚਾਲੇ ਵਾਹਨਾਂ ਦਾ ਜਾਮ ਲੱਗਾ ਹੋਇਆ ਹੈ, ਜਿਸ ਕਾਰਨ ਸੈਂਕੜੇ ਲੋਕ ਫਸੇ ਹੋਏ ਹਨ। ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਐੱਚ. ਆਰ. ਟੀ. ਸੀ.) ਬੱਸ 34 ਯਾਤਰੀਆਂ ਨਾਲ ਰਾਹਲੀ ਨਾਲਾ 'ਚ ਫਸ ਗਈ। 

ਓਧਰ ਕਿਲੋਂਗ 'ਚ ਲਾਹੌਲ-ਸਪੀਤੀ ਜ਼ਿਲੇ ਦੇ ਐੱਚ. ਆਰ. ਟੀ. ਸੀ. ਡਿਪੋ ਦੇ ਖੇਤਰੀ ਪ੍ਰਬੰਧਕ ਮੰਗਲ ਚੰਦ ਨੇ ਕਿਹਾ ਕਿ ਤਾਜ਼ਾ ਬਰਫਬਾਰੀ ਕਾਰਨ ਬੱਸ ਨੂੰ ਮਨਾਲੀ ਵਾਪਸ ਲਿਆਂਦਾ ਗਿਆ ਹੈ। ਬੱਸ ਮਨਾਲੀ ਤੋਂ ਕਿਲੋਂਗ ਜਾ ਰਹੀ ਸੀ। ਇਸ ਖੇਤਰ ਵਿਚ ਹੋਰ ਕਈ ਵਾਹਨ ਫਸੇ ਹੋਏ ਹਨ। ਫਸੇ ਹੋਏ ਯਾਤਰੀਆਂ ਨੂੰ ਕੱਢਣ ਲਈ ਪ੍ਰਸ਼ਾਸਨ ਨੇ ਪੁਲਸ ਕਰਮਚਾਰੀਆਂ ਨੂੰ ਲਾਇਆ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਵਿਚ ਹਲਕੀ ਬਾਰਿਸ਼ ਪੈ ਸਕਦੀ ਹੈ। ਇੱਥੇ ਦੱਸ ਦੇਈਏ ਕਿ ਪਹਾੜੀ ਇਲਾਕਿਆਂ ਵਿਚ ਠੰਡ ਨੇ ਦਸਤਕ ਦੇ ਦਿੱਤੀ ਹੈ। ਬਰਫਬਾਰੀ ਕਾਰਨ ਠੰਡ ਵੱਧਣੀ ਸ਼ੁਰੂ ਹੋ ਗਈ ਹੈ।


author

Tanu

Content Editor

Related News