ਹਿਮਾਚਲ 'ਚ ਆਫਤ ਬਣਿਆ ਮੀਂਹ, 19 ਲੋਕਾਂ ਦੀ ਮੌਤ

08/18/2019 6:47:45 PM

ਸ਼ਿਮਲਾ— ਉੱਤਰ ਭਾਰਤ ਦੇ ਕਈ ਇਲਾਕਿਆਂ ਵਿਚ ਭਾਰੀ ਮੀਂਹ ਕਾਰਨ ਜਨ ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੈ। ਹਿਮਾਚਲ ਪ੍ਰਦੇਸ਼ 'ਚ ਵੀ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਪ੍ਰਦੇਸ਼ ਦੀਆਂ ਨਦੀਆਂ ਉਫਾਨ 'ਤੇ ਹਨ ਅਤੇ ਥਾਂ-ਥਾਂ ਜ਼ਮੀਨ ਖਿਸਕ ਰਹੀ ਹੈ, ਜਿਸ ਕਾਰਨ 19 ਲੋਕਾਂ ਦੀ ਮੌਤ ਹੋ ਗਈ ਹੈ। ਸਭ ਤੋਂ ਜ਼ਿਆਦਾ 10 ਮੌਤਾਂ ਸ਼ਿਮਲਾ 'ਚ ਹੋਈਆਂ ਹਨ। ਕਈ ਜ਼ਿਲਿਆਂ 'ਚ ਹੜ੍ਹ ਕਾਰਨ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ। ਜ਼ਮੀਨ ਖਿਸਕਣ ਕਾਰਨ ਕਈ ਰਸਤੇ ਬੰਦ ਹੋ ਗਏ ਹਨ ਅਤੇ ਨੈਸ਼ਨਲ ਹਾਈਵੇਅ ਨੰਬਰ-5 'ਤੇ ਵਾਹਨਾਂ ਦੀ ਆਵਾਜਾਈ ਬੰਦ ਹੋ ਗਈ ਹੈ।

PunjabKesari

ਪਿਛਲੇ 24 ਘੰਟਿਆਂ ਵਿਚ ਬਿਲਾਸਪੁਰ ਜ਼ਿਲੇ 'ਚ ਸਥਿਤ ਨੈਨਾ ਦੇਵੀ 'ਚ 360 ਮਿਲੀਮੀਟਰ ਰਿਕਾਰਡ ਮੀਂਹ ਦਰਜ ਕੀਤਾ ਗਿਆ ਹੈ। ਸ਼ਿਮਲਾ ਦੇ ਆਰ. ਟੀ. ਓ. ਦਫਤਰ ਕੋਲ ਜ਼ਮੀਨ ਖਿਸਕਣ ਦੀ ਘਟਨਾ 'ਚ 3  ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਇਸ ਘਟਨਾ 'ਚ ਇਕ ਹੋਰ ਸ਼ਖਸ ਦੇ ਮਲਬੇ ਹੇਠਾਂ ਦਬੇ ਹੋਣ ਦੀ ਖਬਰ ਹੈ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਭਾਰੀ ਮੀਂਹ ਕਾਰਨ ਪ੍ਰਦੇਸ਼ ਵਿਚ 1,000 ਕਰੋੜ ਰੁਪਏ ਦਾ ਨੁਕਸਾਨ ਹੋਇਆ, ਜਦਕਿ 19 ਲੋਕਾਂ ਦੀ ਮੌਤ ਹੋ ਗਈ ਹੈ। ਸਰਕਾਰ ਨੇ ਪ੍ਰਸ਼ਾਸਨ ਨੂੰ ਅਲਰਟ 'ਤੇ ਰੱਖਿਆ ਹੈ।

PunjabKesari


Tanu

Content Editor

Related News