ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ
Monday, Dec 14, 2020 - 02:09 PM (IST)
ਹੈਦਰਾਬਾਦ- ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ ਦੀ ਕਾਰ ਸੋਮਵਾਰ ਨੂੰ ਰਾਸ਼ਟਰੀ ਰਾਜਮਾਰਗ 65 'ਤੇ ਫਿਸਲ ਕੇ ਸੜਕ ਤੋਂ ਉਤਰ ਗਈ। ਹਾਲਾਂਕਿ ਉਹ ਇਸ ਹਾਦਸਾ 'ਚ ਵਾਲ-ਵਾਲ ਬਚ ਗਏ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰੀ ਰਾਜਮਾਰਗ 65 (ਹੈਦਰਾਬਾਦ-ਵਿਜੇਵਾੜਾ) 'ਤੇ ਹੋਏ ਇਸ ਹਾਦਸੇ 'ਚ ਕੋਈ ਜ਼ਖਮੀ ਨਹੀਂ ਹੋਇਆ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਕਾਰਨ ਅੱਜ ਕਈ ਰੂਟ ਬੰਦ, ਦਿੱਲੀ ਆਉਣਾ ਹੈ ਤਾਂ ਇਸ ਰਸਤੇ ਦੀ ਕਰੋ ਵਰਤੋਂ
ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਤੌਰ 'ਤੇ ਮਿਲੀ ਜਾਣਕਾਰੀ ਅਨੁਸਾਰ ਚਾਲਕ ਨੇ ਕਾਰ ਦਾ ਸਟੇਅਰਿੰਗ ਅਚਾਨਕ ਖੱਬੇ ਪਾਸੇ ਮੋੜ ਦਿੱਤਾ, ਜਿਸ ਨਾਲ ਉਹ ਆਪਣਾ ਵਾਹਨ ਤੋਂ ਕੰਟਰੋਲ ਗਵਾ ਬੈਠਾ ਅਤੇ ਕਾਰ ਸੜਕ 'ਤੇ ਫਿਸਲ ਗਈ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਰਾਸ਼ਟਰੀ ਰਾਜਮਾਗ 65 'ਤੇ ਹੋਇਆ। ਰਾਜਪਾਲ ਹੈਦਰਾਬਾਦ ਤੋਂ ਨਲਗੋਂਡਾ ਜ਼ਿਲ੍ਹੇ 'ਚ ਇਕ ਪ੍ਰੋਗਰਾਮ 'ਚ ਹਿੱਸਾ ਲੈਣ ਜਾ ਰਹੇ ਸਨ। ਹਾਲਾਂਕਿ ਉਨ੍ਹਾਂ ਨੇ ਦੂਜੇ ਵਾਹਨ ਦੀ ਵਰਤੋਂ ਕਰਦੇ ਹੋਏ ਆਪਣੀ ਅੱਗੇ ਦੀ ਯਾਤਰਾ ਜਾਰੀ ਰੱਖੀ।
ਇਹ ਵੀ ਪੜ੍ਹੋ : RSS ਦੀ ਇਕਾਈ ਨੇ ਫ਼ਸਲਾਂ 'ਤੇ MSP ਦੀ ਗਰੰਟੀ ਦੇਣ ਦਾ ਕੀਤਾ ਸਮਰਥਨ