ਹਿਮਾਚਲ ਜਾਣ ਵਾਲਿਆਂ ਲਈ ਅਹਿਮ ਖ਼ਬਰ, ਈ-ਪਾਸ ਤੋਂ ਬਿਨਾਂ ‘ਨੋ ਐਂਟਰੀ’

Tuesday, Apr 27, 2021 - 01:49 PM (IST)

ਹਿਮਾਚਲ ਜਾਣ ਵਾਲਿਆਂ ਲਈ ਅਹਿਮ ਖ਼ਬਰ, ਈ-ਪਾਸ ਤੋਂ ਬਿਨਾਂ ‘ਨੋ ਐਂਟਰੀ’

ਸ਼ਿਮਲਾ— ਹਿਮਾਚਲ ਪ੍ਰਦੇਸ਼ ’ਚ ਮੰਗਲਵਾਰ ਯਾਨੀ ਕਿ ਅੱਜ ਤੋਂ ਬਾਹਰ ਤੋਂ ਆਉਣ ਵਾਲੇ ਲੋਕਾਂ ਨੂੰ ਈ ਪਾਸ ਨਾਲ ਹੀ ਐਂਟਰੀ ਮਿਲੇਗੀ। ਈ-ਪਾਸ ਤੋਂ ਬਾਅਦ ਹੀ ਹਿਮਾਚਲ ’ਚ ਐਂਟਰੀ ਦਿੱਤੀ ਜਾਵੇਗੀ। ਊਨਾ ਦੇ ਬਾਰਡਰ ’ਤੇ ਯਾਤਰੀ ਬੱਸਾਂ, ਨਿੱਜੀ ਵਾਹਨਾਂ ਦੀ ਵੀ ਚੈਕਿੰਗ ਕੀਤੀ ਜਾਵੇਗੀ। ਜੇਕਰ ਇਨ੍ਹਾਂ ਵਾਹਨਾਂ ਜ਼ਰੀਏ ਆਉਣ ਵਾਲੇ ਲੋਕਾਂ ਕੋਲ ਈ-ਪਾਸ ਹੈ ਤਾਂ ਉਹ ਹਿਮਾਚਲ ’ਚ ਐਂਟਰੀ ਕਰ ਸਕਣਗੇ। ਜੇਕਰ ਨਹੀਂ ਹੈ ਤਾਂ ਉਨ੍ਹਾਂ ਨੂੰ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਇਸ ਦੇ ਤਹਿਤ ਪ੍ਰਦੇਸ਼ ਵਿਚ ਕੋਵਿਡ ਈ-ਪਾਸ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। 

ਇਹ ਵੀ ਪੜ੍ਹੋ– ਹਿਮਾਚਲ ਦੇ ਚਾਰ ਜ਼ਿਲ੍ਹਿਆਂ ’ਚ ਲੱਗਾ ਕੋਰੋਨਾ ਕਰਫਿਊ

ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਦੇ 4 ਜ਼ਿਲ੍ਹਿਆਂ- ਊਨਾ, ਕਾਂਗੜਾ, ਸਿਰਮੋਰ ਅਤੇ ਸੋਲਨ ’ਚ ਅੱਜ ਤੋਂ ਨਾਈਟ ਕਰਫਿਊ ਲਾ ਦਿੱਤਾ ਜਾਵੇਗਾ, ਜੋ ਕਿ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ। ਨਾਈਟ ਕਰਫਿਊ ਦੌਰਾਨ ਲੋਕਾਂ ਦੀ ਆਵਾਜਾਈ ’ਤੇ ਪਾਬੰਦੀ ਰਹੇਗੀ। ਹਾਲਾਂਕਿ ਇਸ ਦੌਰਾਨ ਢੋਆ-ਢੁਆਈ ਵਾਲੇ ਵਾਹਨ, ਮੈਡੀਕਲ ਐਮਰਜੈਂਸੀ, ਇੰਟਰ ਸਟੇਟ ਬੱਸਾਂ ਅਤੇ ਦਾਹ ਸੰਸਕਾਰ ਲਈ ਜਾਣ ਵਾਲੇ ਲੋਕਾਂ ਨੂੰ ਆਵਾਜਾਈ ’ਚ ਛੋਟ ਪ੍ਰਦਾਨ ਕੀਤੀ ਗਈ ਹੈ।

ਇਹ ਵੀ ਪੜ੍ਹੋ– ਦੇਸ਼ 'ਚ ਨਹੀਂ ਰੁਕ ਰਹੀ ਕੋਰੋਨਾ ਦੀ ਰਫ਼ਤਾਰ, 24 ਘੰਟਿਆਂ 'ਚ 3.23 ਲੱਖ ਨਵੇਂ ਮਾਮਲੇ ਆਏ ਸਾਹਮਣੇ

ਕੋਰੋਨਾ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਸਬੰਧੀ ਗੱਲ ਕਰਦਿਆਂ ਊਨਾ ਦੇ ਡੀ. ਸੀ. ਰਾਘਵ ਸ਼ਰਮਾ ਨੇ ਕਿਹਾ ਕਿ ਸੂਬੇ ਵਿਚ ਆਉਣ ਵਾਲੇ ਲੋਕਾਂ ਨੂੰ 72 ਘੰਟੇ ਪਹਿਲਾਂ ਆਰ. ਟੀ. ਪੀ. ਸੀ. ਆਰ. ਨੈਗੇਟਿਵ ਰਿਪੋਰਟ ਲੈ ਕੇ ਆਉਣੀ ਹੋਵੇਗੀ। ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਵਿਅਕਤੀ ਜਿਸ ਵੀ ਸਥਾਨ ’ਤੇ ਜਾ ਰਿਹਾ ਹੈ, ਉੱਥੇ ਹੀ ਉਸ ਨੂੰ ਕੋਵਿਡ ਨਿਯਮਾਂ ਤਹਿਤ 14 ਦਿਨਾਂ ਲਈ ਕੁਆਰੰਟਾਈਨ ਟਾਈਮ ਕਰਨਾ ਹੋਵੇਗਾ। ਇਸ ਦੌਰਾਨ 7 ਦਿਨ ਬਾਅਦ ਉਕਤ ਵਿਅਕਤੀ ਦਾ ਕੋਰੋਨਾ ਟੈਸਟ ਹੋਵੇਗਾ। ਡੀ. ਸੀ. ਨੇ ਕਿਹਾ ਕਿ ਵਿਆਹਾਂ ਲਈ ਲਾੜਾ ਅਤੇ ਲਾੜੀ ਦੋਹਾਂ ਪੱਖਾਂ ਵਲੋਂ ਕੁੱਲ 50 ਲੋਕਾਂ ਦੀ ਆਗਿਆ ਹੈ, ਜੇਕਰ ਕੋਈ ਇਸ ਦਾ ਉਲੰਘਣ ਕਰਦਾ ਹੈ ਤਾਂ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ। 

ਇਹ ਵੀ ਪੜ੍ਹੋ– ‘ਮਈ ਦੇ ਅੱਧ ’ਚ ਸਿਖਰ ’ਤੇ ਹੋਵੇਗਾ ਕੋਰੋਨਾ, ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਹੋਵੇਗੀ ਇੰਨੇ ਲੱਖ’

 


author

Tanu

Content Editor

Related News