ਜੈਨ ਦਾ ਦਾਅਵਾ- ਹਿਮਾਚਲ ਵਿਧਾਨ ਸਭਾ ਚੋਣਾਂ ’ਚ AAP ਅਤੇ ਭਾਜਪਾ ਚ ਹੋਵੇਗਾ ਸਿੱਧਾ ਮੁਕਾਬਲਾ

05/04/2022 4:30:54 PM

ਨਵੀਂ ਦਿੱਲੀ/ਸ਼ਿਮਲਾ– ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਸਤੇਂਦਰ ਜੈਨ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਇਸ ਸਾਲ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਦੀ ਪਾਰਟੀ ਅਤੇ ਭਾਜਪਾ ਵਿਚਾਲੇ ‘ਸਿੱਧਾ ਮੁਕਾਬਲਾ’ ਹੋਵੇਗਾ, ਜਿਸ ’ਚ ‘ਆਪ’ ਨੂੰ ਜਿੱਤ ਮਿਲੇਗੀ। ਜੈਨ ਨੇ ਪੱਤਰਕਾਰ ਸੰਮੇਲਨ ’ਚ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ (ਹਿਮਾਚਲ ਪ੍ਰਦੇਸ਼) ਦੇ ਪ੍ਰਮੁੱਖ ਅਤੇ ਵਕੀਲ ਅਨੇਂਦਰ ਸਿੰਘ ਨੌਟੀ ਅਤੇ ਉਨ੍ਹਾਂ ਦੇ 30 ਸਾਥੀ ‘ਆਪ’ ’ਚ ਸ਼ਾਮਲ ਹੋਏ ਹਨ।

ਜੈਨ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਹੁਣ ਇਕ ਥਾਂ ਤੋਂ ਦੂਜੀ ਥਾਂ ਜਾ ਰਹੇ ਹਨ, ਪ੍ਰਾਜੈਕਟਾਂ ਦਾ ਉਦਘਾਟਨ ਕਰ ਰਹੇ ਹਨ ਅਤੇ ਲੋਕਾਂ ਨੂੰ ਦੱਸ ਰਹੇ ਹਨ ਕਿ ਜੇਕਰ ਉਨ੍ਹਾਂ ਦੀ ਸਰਕਾਰ ਸੱਤਾ ’ਚ ਆਈ ਤਾਂ ਉਹ ਕੀ ਕਰੇਗੀ। ਜੈਨ ਮੁਤਾਬਕ ਉਨ੍ਹਾਂ ਨੂੰ ਆਪਣੀ ਸਰਕਾਰ ਵਲੋਂ ਕੀਤੇ ਗਏ ਕੰਮਾਂ ਦੇ ਆਧਾਰ ’ਤੇ ਵੋਟ ਮੰਗਣੇ ਚਾਹੀਦੇ ਹਨ। ਜੈਨ ਨੇ ਦਾਅਵਾ ਕੀਤਾ ਕਿ ਇਸ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਾਲੇ ਸਿੱਧਾ ਮੁਕਾਬਲਾ ਹੋਵੇਗਾ, ਜਦਕਿ ਕਾਂਗਰਸ ਮੁਕਾਬਲੇ ’ਚ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ’ਚ ‘ਕਲੇਸ਼’ ਮਚਿਆ ਹੈ ਅਤੇ ਬੁੱਧਵਾਰ ਨੂੰ ‘ਆਪ’ ’ਚ ਸ਼ਾਮਲ ਹੋਏ ਕੁਝ ਨੇਤਾ ਪਹਿਲਾਂ ਕਾਂਗਰਸ ਦੇ ਸਨ। ਦੱਸ ਦੇਈਏ ਕਿ ਜੈਨ ਪਾਰਟੀ ਦੇ ਹਿਮਾਚਲ ਪ੍ਰਦੇਸ਼ ਮਾਮਲਿਆਂ ਦੇ ਮੁਖੀ ਵੀ ਹਨ।


Tanu

Content Editor

Related News