ਹਿਮਾਚਲ ਚੋਣਾਂ : BJP ਦੀ ਹਾਰ 'ਤੇ ਇਸ ਅਦਾਕਾਰ ਨੇ ਕੰਗਨਾ 'ਤੇ ਕੱਸਿਆ ਤੰਜ, ਕਿਹਾ- ਮੈਡਮ ਦੀ ਤਾਂ ਬੇਇੱਜ਼ਤੀ ਹੋ ਗਈ

Friday, Dec 09, 2022 - 10:13 AM (IST)

ਹਿਮਾਚਲ ਚੋਣਾਂ : BJP ਦੀ ਹਾਰ 'ਤੇ ਇਸ ਅਦਾਕਾਰ ਨੇ ਕੰਗਨਾ 'ਤੇ ਕੱਸਿਆ ਤੰਜ, ਕਿਹਾ- ਮੈਡਮ ਦੀ ਤਾਂ ਬੇਇੱਜ਼ਤੀ ਹੋ ਗਈ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਕਮਾਲ ਰਾਸ਼ਿਦ ਖ਼ਾਨ ਉਰਫ ਕੇ. ਆਰ. ਕੇ (KRK) ਹਰ ਮੁੱਦੇ 'ਤੇ ਆਪਣੀ ਰਾਏ ਦਿੰਦੇ ਹਨ। ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਚ ਕਾਂਗਰਸ ਨੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ। ਅਜਿਹੇ 'ਚ ਕੇ. ਆਰ. ਕੇ. ਨੇ ਇਕ ਵਾਰ ਫਿਰ ਬਾਲੀਵੁੱਡ ਦੀ ਕੰਟਰੋਵਰਸ਼ੀਅਲ ਕੁਈਨ ਕੰਗਨਾ ਰਣੌਤ 'ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਟਵੀਟ 'ਚ ਕਿਹਾ ਹੈ ਕਿ ਕੰਗਨਾ ਦੀ ਪਾਰਟੀ ਭਾਜਪਾ ਹਾਰ ਗਈ ਹੈ।

ਕੇ. ਆਰ. ਕੇ. ਨੇ ਕੰਗਨਾ ਨੂੰ ਆਖੀ ਇਹ ਗੱਲ
ਆਪਣੇ ਟਵਿੱਟਰ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕਰਦਿਆਂ ਕਮਾਲ ਰਾਸ਼ਿਦ ਖ਼ਾਨ ਨੇ ਲਿਖਿਆ, ''ਬਹੁਤ ਅਫਸੋਸ ਦੀ ਗੱਲ ਹੈ ਕਿ ਕੰਗਨਾ ਰਣੌਤ ਦੇ ਸੂਬੇ ਹਿਮਾਚਲ ਪ੍ਰਦੇਸ਼ ਚੋਣਾਂ 2022 'ਚ ਮੈਡਮ ਦੀ ਪਾਰਟੀ ਹਾਰ ਗਈ। ਮੈਡਮ ਦੀ ਇਹ ਬਹੁਤ ਵੱਡੀ ਬੇਇੱਜ਼ਤੀ ਹੋ ਗਈ ਹੈ। ਦੱਸਿਆ ਜਾਂਦਾ ਹੈ ਕਿ ਕੰਗਨਾ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਹੈ ਅਤੇ ਉਹ ਕਈ ਮੌਕਿਆਂ 'ਤੇ ਭਾਰਤੀ ਜਨਤਾ ਪਾਰਟੀ ਦਾ ਖੁੱਲ੍ਹ ਕੇ ਸਮਰਥਨ ਕਰਦੀ ਨਜ਼ਰ ਆ ਚੁੱਕੀ ਹੈ।''

'ਆਪ' ਦੀ ਜਿੱਤ ਤੋਂ ਬਾਅਦ ਕੇ. ਆਰ. ਕੇ. ਦਾ ਦਾਅਵਾ
ਇਸ ਤੋਂ ਪਹਿਲਾਂ ਕੇ. ਆਰ. ਕੇ. ਨੇ ਦਿੱਲੀ ਐੱਮ. ਸੀ. ਡੀ. ਚੋਣਾਂ 'ਚ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਵਧਾਈ ਦਿੱਤੀ ਸੀ। ਉਨ੍ਹਾਂ ਟਵੀਟ ਕੀਤਾ ਕਿ ਭਾਜਪਾ ਹੁਣ 25 ਸਾਲਾਂ ਤੱਕ ਦਿੱਲੀ 'ਚ ਕੋਈ ਚੋਣ ਨਹੀਂ ਜਿੱਤ ਸਕੇਗੀ। ਮੁੱਖ ਮੰਤਰੀ ਕੇਜਰੀਵਾਲ ਨੇ ਦਿੱਲੀ ਨੂੰ ਭਾਜਪਾ ਮੁਕਤ ਕਰ ਦਿੱਤਾ ਹੈ।

PunjabKesari

ਸੀ. ਐੱਮ. ਅਰਵਿੰਦ ਕੇਜਰੀਵਾਲ ਨੂੰ ਵਧਾਈ
ਕੇ. ਆਰ. ਕੇ. ਨੇ ਟਵੀਟ ਕੀਤਾ, 'ਆਖ਼ਰਕਾਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਨੂੰ ਭਾਜਪਾ ਮੁਕਤ ਕਰ ਦਿੱਤਾ। ਹੁਣ ਭਾਜਪਾ ਅਗਲੇ 25 ਸਾਲਾਂ ਤੱਕ ਦਿੱਲੀ 'ਚ ਕੋਈ ਵੀ ਚੋਣ ਨਹੀਂ ਜਿੱਤ ਸਕੇਗੀ। ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਨੂੰ ਸ਼ੁਭਕਾਮਨਾਵਾਂ।

PunjabKesari

ਕੇ. ਆਰ. ਕੇ. ਨੇ ਅਕਸ਼ੇ ਕੁਮਾਰ ਨੂੰ ਵੀ ਲਿਆ ਘੇਰੇ 'ਚ 
ਜ਼ਿਕਰਯੋਗ ਹੈ ਕਿ ਕੇ. ਆਰ. ਕੇ. ਨੇ ਹਾਲ ਹੀ 'ਚ ਅਕਸ਼ੇ ਕੁਮਾਰ ਦਾ ਨਾਂ ਲਏ ਬਿਨਾਂ ਕੈਨੇਡੀਅਨ ਨਾਗਰਿਕਤਾ ਨੂੰ ਲੈ ਕੇ ਤੰਜ ਕੱਸਿਆ ਸੀ। ਉਨ੍ਹਾਂ ਨੇ ਟਵੀਟ 'ਚ ਲਿਖਿਆ, 'ਇਹ ਅਦਾਕਾਰ ਹਰ ਮਹੀਨੇ ਕਹਿੰਦਾ ਹੈ ਕਿ ਮੈਂ ਬਹੁਤ ਜਲਦੀ ਵਿਦੇਸ਼ੀ ਨਾਗਰਿਕਤਾ ਛੱਡ ਕੇ ਭਾਰਤੀ ਨਾਗਰਿਕਤਾ ਲੈ ਰਿਹਾ ਹਾਂ ਪਰ ਉਹ ਅਜਿਹਾ ਬਿਲਕੁਲ ਨਹੀਂ ਕਰੇਗਾ। ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਜਿਵੇਂ ਹੀ ਕੇਂਦਰ ਸਰਕਾਰ ਬਦਲੇਗੀ, ਉਸ ਤੋਂ ਬਾਅਦ ਉਹ ਜੇਲ੍ਹ ਜਾਣਗੇ। ਈ. ਡੀ. ਉਨ੍ਹਾਂ ਦੀ ਦੇਖਭਾਲ ਲਈ ਤਿਆਰ ਰਹੇਗੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News