ਹਿਮਾਚਲ ''ਚ ਸੋਕੇ ਦੇ ਹਾਲਾਤ, ਮਾਨਸੂਨ ਤੱਕ ਪਾਣੀ ਦੇ ਨਵੇਂ ਕਮਰਸ਼ੀਅਲ ਕਨੈਕਸ਼ਨ ''ਤੇ ਰੋਕ

Saturday, Apr 10, 2021 - 05:21 PM (IST)

ਹਿਮਾਚਲ ''ਚ ਸੋਕੇ ਦੇ ਹਾਲਾਤ, ਮਾਨਸੂਨ ਤੱਕ ਪਾਣੀ ਦੇ ਨਵੇਂ ਕਮਰਸ਼ੀਅਲ ਕਨੈਕਸ਼ਨ ''ਤੇ ਰੋਕ

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਪਾਣੀ ਦੇ ਸੰਕਟ ਨੂੰ ਦੇਖਦੇ ਹੋਏ ਮਾਨਸੂਨ ਤੱਕ ਪਾਣੀ ਦੇ ਨਵੇਂ ਕਮਰਸ਼ੀਅਲ ਕਨੈਕਸ਼ਨ 'ਤੇ ਜੁਲਾਈ ਤੱਕ ਰੋਕ ਲਗਾ ਦਿੱਤੀ ਹੈ। ਪਾਣੀ ਦੀ ਕਮੀ ਅਤੇ ਸੋਕੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਜਲ ਸ਼ਕਤੀ ਵਿਭਾਗ ਨੇ ਇਹ ਫ਼ੈਸਲਾ ਲਿਆ ਹੈ। ਪਾਣੀ ਘਰੇਲੂ ਕਨੈਕਸ਼ਨ ਵਾਲਿਆਂ ਨੂੰ ਮਿਲਦਾ ਰਹੇਗਾ। ਸੋਕਾ ਪੀੜਤ ਏਰੀਆ 'ਚ ਮੁੱਖ ਮੰਤਰੀ ਵਿਭਾਗ ਨੂੰ ਹੈਂਡਪੰਪ ਲਗਾਉਣ ਦੀ ਮਨਜ਼ੂਰੀ ਦੇਣਗੇ। ਇਸ ਲਈ ਮੁੱਖ ਮੰਤਰੀ ਦੀ ਪ੍ਰਧਾਨਗੀ 'ਚ ਇਕ ਰਾਜ ਪੱਧਰੀ ਕਮੇਟੀ ਗਠਿਤ ਕੀਤੀ ਜਾਵੇਗੀ। ਸੋਕੇ ਦੇ ਹਾਲਾਤ ਨਾਲ ਨਜਿੱਠਣ ਲਈ ਸਰਕਾਰ ਨੇ ਵਿਧਾਨ ਸਭਾ ਬਜਟ ਸੈਸ਼ਨ 'ਚ ਹੈਂਡਪੰਪਾਂ ਨੂੰ ਲਗਾਉਣ 'ਤੇ ਲੱਗੀ ਰੋਕ ਹਟਾਉਣ ਦੀ ਗੱਲ ਕਹੀ ਸੀ। ਪਿਛਲੇ 3 ਸਾਲਾਂ ਤੋਂ ਪ੍ਰਦੇਸ਼ 'ਚ ਨਵੇਂ ਹੈਂਡਪੰਪ ਲਗਾਉਣ 'ਤੇ ਪੂਰੀ ਤਰ੍ਹਾਂ ਪਾਬੰਦੀ ਰਹੀ ਹੈ ਪਰ ਇਸ ਸਾਲ ਨਾ ਚੰਗਾ ਮੀਂਹ ਪਿਆ ਅਤੇ ਨਾ ਹੀ ਸਰਦੀਆਂ ਦੇ ਮੌਸਮ 'ਚ ਚੰਗੀ ਬਰਫ਼ਬਾਰੀ ਹੋਈ ਹੈ। ਇਸ ਨਾਲ ਪ੍ਰਦੇਸ਼ 'ਚ ਸੋਕੇ ਦੇ ਹਾਲਾਤ ਅਪ੍ਰੈਲ 'ਚ ਹੀ ਦਿੱਸਣਾ ਸ਼ੁਰੂ ਹੋ ਗਏ ਹਨ।

ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ ਵਿੱਚ ਸਾਰੇ ਵਿਦਿਅਕ ਅਦਾਰੇ 21 ਅਪ੍ਰੈਲ ਤੱਕ ਰਹਿਣਗੇ ਬੰਦ

ਜਲ ਸ਼ਕਤੀ ਵਿਭਾਗ ਨੇ ਦੱਸਿਆ ਕਿ ਪ੍ਰਦੇਸ਼ 'ਚ ਸੋਕੇ ਦੇ ਹਾਲਤ ਪੈਦਾ ਹੋਣ ਲੱਗ ਪਏ ਹਨ। ਹਰ ਦਿਨ ਪਾਣੀ ਦੀਆਂ ਸਕੀਮਾਂ 'ਚ ਪਾਣੀ ਦਾ ਪੱਧਰ ਘੱਟ ਰਿਹਾ ਹੈ। ਪਿਛਲੇ ਇਕ ਹਫ਼ਤੇ ਅੰਦਰ 12 ਹੋਰ ਨਵੀਆਂ ਸਕੀਮਾਂ 'ਚ ਪਾਣੀ ਦਾ ਪੱਧਰ ਘੱਟ ਹੋਇਆ ਹੈ। ਇਸ ਨਾਲ ਵਿਭਾਗ ਦੀਆਂ 720 ਛੋਟੀਆਂ ਵੱਡੀਆਂ ਪਾਣੀ ਦੀਆਂ ਸਕੀਮਾਂ ਪ੍ਰਭਾਵਿਤ ਹੋ ਚੁਕੀਆਂ ਹਨ, ਜੋ ਪਿਛਲੇ ਹਫਤੇ 708 ਸੀ, ਜਿਸ 'ਚ ਪਾਣੀ ਦੀ ਕਮੀ ਹੋਈ ਹੈ। ਇਸ ਨਾਲ ਸੂਬੇ ਦੀਆਂ 2789 ਬਸਤੀਆਂ ਹਨ, ਜਿੱਥੇ ਪਾਣੀ ਪਹੁੰਚਾਉਣ 'ਚ ਪਰੇਸ਼ਾਨੀ ਆ ਗਈ ਹੈ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਡਿਪਟੀ ਕਮਿਸ਼ਨਰਾਂ ਨੂੰ ਆਪਣੇ-ਆਪਣੇ ਜ਼ਿਲ੍ਹੇ 'ਚ ਸੋਕੇ ਦੀ ਸਥਿਤੀ 'ਤੇ ਨਜ਼ਰ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚਾਰੇ ਦੀ ਉਪਲੱਬਧਤਾ ਦੀ ਨਿਯਮਿਤ ਨਿਗਰਾਨੀ ਵੀ ਕਰਨੀ ਚਾਹੀਦੀ ਹੈ ਤਾਂ ਕਿ ਕਿਸਾਨਾਂ ਨੂੰ ਕਿਸੇ ਅਸਹੂਲਤ ਦਾ ਸਾਹਮਣਾ ਨਾ ਕਰਨਾ ਪਵੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News