ਹਿਮਾਚਲ ''ਚ ਕੋਵਿਡ-19 ਦੇ ਕੁੱਲ ਮਾਮਲੇ 3,207 ਹੋਏ, ਹੁਣ ਤੱਕ 13 ਮਰੀਜ਼ਾਂ ਦੀ ਹੋਈ ਮੌਤ

08/08/2020 4:37:09 PM

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਸ਼ਨੀਵਾਰ ਨੂੰ 56 ਹੋਰ ਲੋਕਾਂ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ, ਜਿਸ ਤੋਂ ਬਾਅਦ ਸੂਬੇ 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 3,207 ਹੋ ਗਈ। ਅਧਿਕਾਰੀਆਂ ਨੇ ਇੱਥੇ ਇਹ ਜਾਣਕਾਰੀ ਦਿੱਤੀ। ਮੁੱਖ ਸਕੱਤਰ ਡੀ. ਆਰ. ਧੀਮਾਨ ਨੇ ਕਿਹਾ ਕਿ ਇਨਫੈਕਸ਼ਨ ਦੇ ਨਵੇਂ ਮਾਮਲਿਆਂ 'ਚੋਂ ਚੰਬਾ ਤੋਂ 43, ਹਮੀਰਪੁਰ ਤੋਂ 8, ਕੁੱਲੂ ਤੋਂ 4 ਅਤੇ ਸ਼ਿਮਲਾ ਤੋਂ ਇਕ ਮਰੀਜ਼ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਵਿਚ ਸੋਲਨ ਦੇ 42, ਸ਼ਿਮਲਾ ਦੇ 9 ਅਤੇ ਹਮੀਰਪੁਰ ਦੇ ਤਿੰਨ ਮਰੀਜ਼ ਯਾਨੀ ਕੁੱਲ 54 ਮਰੀਜ਼ਾਂ ਨੂੰ ਸਿਹਤਮੰਦ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

ਉਨ੍ਹਾਂ ਨੇ ਕਿਹਾ ਕਿ ਸੂਬੇ 'ਚ ਹੁਣ ਤੱਕ ਕੋਵਿਡ-19 ਦੇ 2008 ਮਰੀਜ਼ ਠੀਕ ਹੋ ਚੁਕੇ ਹਨ ਅਤੇ 26 ਮਰੀਜ਼ ਸੂਬੇ ਤੋਂ ਬਾਹਰ ਚੱਲੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਨਾਲ ਹੁਣ ਤੱਕ 13 ਮਰੀਜ਼ਾਂ ਦੀ ਮੌਤ ਹੋ ਚੁਕੀ ਹੈ। ਉਨ੍ਹਾਂ ਨੇ ਕਿਹਾ ਕਿ 1,158 ਮਰੀਜ਼ ਇਲਾਜ ਅਧੀਨ ਹਨ। ਸੋਲਨ 'ਚ ਸਭ ਤੋਂ ਵੱਧ 367 ਮਰੀਜ਼ ਇਲਾਜ ਅਧੀਨ ਹਨ, ਉੱਥੇ ਹੀ ਮੰਡੀ 'ਚ 137, ਕਾਂਗੜਾ 'ਚ 101, ਊਨਾ 'ਚ 94, ਸਿਰਮੌਰ 'ਚ 92, ਬਿਲਾਸਪੁਰ 'ਚ 68, ਸ਼ਿਮਲਾ 'ਚ 58, ਕੁੱਲੂ 'ਚ 69, ਚੰਬਾ 'ਚ 106, ਹਮੀਰਪੁਰ 'ਚ 56 ਅਤੇ ਕਿੰਨੌਰ 'ਚ 10 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।


DIsha

Content Editor

Related News