ਹਿਮਾਚਲ ''ਚ ਕੋਰੋਨਾ ਦੇ 136 ਨਵੇਂ ਪਾਜ਼ੇਟਿਵ ਮਾਮਲਿਆਂ ਦੀ ਹੋਈ ਪੁਸ਼ਟੀ

Saturday, Aug 29, 2020 - 05:54 PM (IST)

ਹਿਮਾਚਲ ''ਚ ਕੋਰੋਨਾ ਦੇ 136 ਨਵੇਂ ਪਾਜ਼ੇਟਿਵ ਮਾਮਲਿਆਂ ਦੀ ਹੋਈ ਪੁਸ਼ਟੀ

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 136 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੋਰੋਨਾ ਪੀੜਤਾਂ ਦਾ ਅੰਕੜਾ 5661 ਪਹੁੰਚ ਗਿਆ ਹੈ। ਸੂਬੇ 'ਚ ਹੁਣ ਤੱਕ 141 ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। ਐਡੀਸ਼ਨਲ ਮੁੱਖ ਸਕੱਤਰ ਸਿਹਤ ਅਤੇ ਕੋਵਿਡ-19 ਦੇ ਨੋਡਲ ਅਧਿਕਾਰੀ ਆਰ.ਡੀ. ਧੀਮਾਨ ਨੇ ਇਸ ਦੀ ਪੁਸ਼ਟੀ ਕਰਦੇ ਅੱਜ ਯਾਨੀ ਸ਼ਨੀਵਾਰ ਨੂੰ ਇੱਥੇ ਦੱਸਿਆ ਕਿ ਸਿਰਮੌਰ 'ਚ 35, ਸੋਲਨ 'ਚ 19, ਕਾਂਗੜਾ 'ਚ 30, ਚੰਬਾ 'ਚ 16, ਬਿਲਾਸਪੁਰ 'ਚ 3, ਹਮੀਰਪੁਰ 'ਚ 2, ਕਿੰਨੌਰ 'ਚ 2, ਮੰਡੀ 'ਚ 1, ਊਨਾ 'ਚ 15 ਅਤੇ ਸ਼ਿਮਲਾ 'ਚ 12 ਨਵੇਂ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਨੇ ਕਿਹਾ ਕਿ 5 ਲੋਕ ਪੀ.ਐੱਨ.ਬੀ. ਸ਼ਿਮਲਾ ਬਰਾਂਚ ਦੇ ਸਿੱਧੇ ਸੰਪਰਕ ਨਾਲ ਹੈ, 2 ਹੋਰ ਸ਼ਹਿਰ ਦੇ ਹਨ ਇਕ ਜਨਾਨੀ ਦੇ ਐੱਨ.ਐੱਚ. 'ਚ ਸਰਜਰੀ ਦੌਰਾਨ ਕੋਰੋਨਾ ਪਾਜ਼ੇਟਿਵ ਪਾਈ ਗਈ।

ਇਹ ਜਨਾਨੀ ਹਮੀਰਪੁਰ ਦੀ ਰਹਿਣ ਵਾਲੀ ਹੈ, ਤਿੰਨ ਹੋਰ ਵਿਅਕਤੀ ਆਈ.ਜੀ.ਐੱਮ.ਸੀ. 'ਚ ਕੋਰੋਨਾ ਪਾਜ਼ੇਟਿਵ ਦੇ ਸਿੱਧੇ ਸੰਪਰਕ ਨਾਲ ਸਾਹਮਣੇ ਆਏ ਹਨ। 6 ਮਜ਼ਦੂਰ ਸੇਬ ਕਾਰੋਬਾਰ ਲਈ ਬਾਹਰੋਂ ਆਏ ਹਨ। ਜ਼ਿਲ੍ਹਾ ਚੰਬਾ 'ਚ ਮੇਮਨ ਇੰਡੀਆ ਕੰਪਨੀ ਦੇ 7 ਕੇਸ ਸਾਹਮਣੇ ਆਏ ਹਨ, ਜ਼ਿਲ੍ਹਾ ਸਿਰਮੌਰ 'ਚ 10 ਵਿਅਕਤੀ ਫਾਰਮਾ ਕੰਪਨੀ ਦੇ ਹਨ, ਜੋ ਕਿ ਮੋਗੀ ਨੰਦ ਮੁਹੱਲੇ ਤੋਂ ਹਨ ਤਿੰਨ ਹੋਰ ਵਿਅਕਤੀ ਇਸੇ ਖੇਤਰ ਦੇ ਨੇੜੇ-ਤੇੜੇ ਦੇ ਹਨ। ਜ਼ਿਲ੍ਹਾ ਬਿਲਾਸਪੁਰ 'ਚ ਵੀ ਤਿੰਨ ਮਾਮਲੇ ਸਾਹਮਣੇ ਆਏ ਹਨ, ਹਾਲਾਂਕਿ ਸਾਬਕਾ ਵਿਧਾਇਕ ਬੰਬਰ ਠਾਕੁਰ ਦੀ ਪਤਨੀ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਪ੍ਰਦੇਸ਼ 'ਚ 141 ਲੋਕ ਸਿਹਤਯਾਬ ਹੋ ਕੇ ਘਰ ਗਏ ਹਨ, ਜਿਸ 'ਚ ਬਿਲਾਸਪੁਰ ਤੋਂ 8, ਚੰਬਾ ਤੋਂ 10, ਹਮੀਰਪੁਰ ਤੋਂ 5, ਕਾਂਗੜਾ ਤੋਂ 10, ਕਿੰਨੌਰ ਤੋਂ 4, ਮੰਡੀ ਤੋਂ 32, ਊਨਾ ਤੋਂ 6, ਸ਼ਿਮਲਾ ਤੋਂ 7 ਅਤੇ ਸਿਰਮੌਰ ਤੋਂ 12 ਲੋਕ ਠੀਕ ਹੋ ਕੇ ਘਰ ਗਏ ਹਨ। ਅੱਜ ਆਏ ਕੋਰੋਨਾ ਵਾਇਰਸ ਦੇ 27 ਨਵੇਂ ਮਾਮਲੇ ਸਾਹਮਣੇ ਆਏ ਹਨ। ਹਮੀਰਪੁਰ 14, ਸ਼ਿਮਲਾ 6, ਚੰਬਾ 3, ਸਿਰਮੌਰ ਇਕ ਅਤੇ ਬਿਲਾਸਪੁਰ 'ਚ 3 ਨਵੇਂ ਮਾਮਲੇ ਆਏ ਹਨ। ਪ੍ਰਦੇਸ਼ 'ਚ 31 ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ 42 ਮਰੀਜ਼ ਠੀਕ ਹੋ ਕੇ ਸੂਬੇ ਦੇ ਬਾਹਰ ਚੱਲੇ ਗਏ ਹਨ।


author

DIsha

Content Editor

Related News