ਹਿਮਾਚਲ ''ਚ ਕਾਲਾਅੰਬ ਸਥਿਤ 2 ਫਾਰਮਾ ਉਦਯੋਗਾਂ ਦੀਆਂ ਦਵਾਈਆਂ ਦੇ ਸੈਂਪਲ ਫੇਲ
Saturday, Sep 12, 2020 - 04:00 PM (IST)
ਨਾਹਨ- ਦੇਸ਼ ਭਰ ਦੀ ਫੇਲ ਹੋਈਆਂ 22 ਦਵਾਈਆਂ 'ਚ ਹਿਮਾਚਲ ਪ੍ਰਦੇਸ਼ ਦੇ ਫਾਰਮਾ ਉਦਯੋਗਾਂ ਦੀਆਂ 4 ਦਵਾਈਆਂ ਮਾਨਕਾਂ 'ਤੇ ਖਰੀ ਨਹੀਂ ਉਤਰੀਆਂ ਹਨ। ਇਸ 'ਚ ਉਦਯੋਗਿਕ ਖੇਤਰ ਕਾਲਾਅੰਬ ਦੇ 2 ਫਾਰਮਾ ਉਦਯੋਗਾਂ ਦੀਆਂ ਦਵਾਈਆਂ ਸ਼ਾਮਲ ਹਨ। ਸਹਾਇਕ ਦਵਾਈ ਕੰਟਰੋਲਰ ਨੇ ਇਨ੍ਹਾਂ ਨੂੰ ਨੋਟਿਸ ਜਾਰੀ ਕਰ ਕੇ ਬਜ਼ਾਰ ਤੋਂ ਸਟਾਕ ਨੂੰ ਰਿਕਾਲ ਕਰ ਲਿਆ ਗਿਆ ਹੈ।
ਦੱਸਣਯੋਗ ਹੈ ਕਿ ਸਿਰਮੌਰ ਜ਼ਿਲ੍ਹੇ ਦੇ ਕਾਲਾਅੰਬ ਉਦਯੋਗਿਕ ਖੇਤਰ ਦੇ ਓਗਲੀ ਸਥਿਤ ਡਿਜ਼ੀਟਲ ਵਿਜਨ ਕੰਪਨੀ ਦੀ ਏਸੀਕਲੋਵਿਰ ਟੈਬਲੇਟ (ਹਪਰਾਈਵੀਰ-800) ਬੈਚ ਨੰਬਰ ਡੀ.ਵੀ.ਟੀ.197055 ਅਤੇ ਕਾਲਾਅੰਬ ਉਦਯੋਗਿਕ ਖੇਤਰ ਦੇ ਰਾਮਪੁਰ ਜਟਾਂ 'ਚ ਬੈਕਟੀਰੀਅਲ ਇਨਫੈਕਸ਼ਨ ਲਈ ਦਿੱਤੀ ਜਾਣ ਵਾਲੀ ਐਂਟੀਬਾਇਓਟੇਕ ਸਿਫਿਕਸੀਮ ਡਿਸਪ੍ਰਾਈਬ ਬੈਚ ਨੰਬਰ ਐੱਫ.ਬੀ.ਟੀ.19-186ਬੀ ਦੀ ਦਵਾਈ ਦੇ ਸੈਂਪਲ ਫੇਲ ਹੋਏ ਹਨ। ਦਵਾਈ ਕੰਟਰੋਲਰ ਡਾ. ਕਮਲੇਸ਼ ਨਾਇਕ ਨੇ ਦੱਸਿਆ ਕਿ ਸੈਂਪਲ ਫੇਲ ਹੋਣ ਵਾਲੇ ਉਦਯੋਗਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ।