ਹਿਮਾਚਲ ਪ੍ਰਦੇਸ਼ ''ਚ 11 ਫਾਰਮਾ ਫਰਮਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ

Saturday, May 27, 2023 - 11:25 AM (IST)

ਹਿਮਾਚਲ ਪ੍ਰਦੇਸ਼ ''ਚ 11 ਫਾਰਮਾ ਫਰਮਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ

ਸੋਲਨ- ਡਰੱਗ ਕੰਟਰੋਲ ਐਡਮਨਿਸਟ੍ਰੇਸ਼ਨ (DCA) ਨੇ ਬੱਦੀ-ਬੋਰਟੀਵਾਲਾ-ਨਾਲਾਗੜ੍ਹ ਅਤੇ ਸਿਰਮੌਰ ਤੇ ਕਾਂਗੜਾ ਜ਼ਿਲ੍ਹਿਆਂ 'ਚ ਉਦਯੋਗਿਕ ਕੇਂਦਰ 'ਚ 11 ਫਾਰਮਾਸਿਊਟੀਕਲ ਫਰਮਾਂ ਨੂੰ ਹਾਲ ਹੀ ਵਿਚ ਕੀਤੇ ਗਏ ਜ਼ੋਖ਼ਮ ਆਧਾਰਿਤ ਨਿਰੀਖਣਾਂ ਦੌਰਾਨ ਇਸ ਦੇ ਕੰਮਕਾਜ ਵਿਚ ਮਹੱਤਵਪੂਰਨ ਖ਼ਾਮੀਆਂ ਦਾ ਪਤਾ ਲੱਗਣ ਮਗਰੋਂ ਨਿਰਮਾਣ ਕੰਮ ਬੰਦ ਦੇ ਆਦੇਸ਼ ਦਿੱਤੇ ਹਨ। ਸਟੇਟ ਡਰੱਗਜ਼ ਕੰਟਰੋਲਰ ਨਵਨੀਤ ਮਰਵਾਹਾ ਨੇ ਕਿਹਾ ਕਿ ਪਿਛਲੇ ਦੋ ਮਹੀਨਿਆਂ 'ਚ ਸੂਬੇ ਦੇ DCA ਅਤੇ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਵਲੋਂ ਸਾਂਝੇ ਤੌਰ 'ਤੇ ਕਰਵਾਏ ਗਏ ਨਿਰੀਖਣ ਦੇ ਦੂਜੇ ਪੜਾਅ ਵਿਚ 29 ਫਰਮਾਂ ਦਾ ਨਿਰੀਖਣ ਕੀਤਾ ਗਿਆ।

ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940 ਦੇ ਚੰਗੇ ਨਿਰਮਾਣ ਅਭਿਆਸ ਦੀ ਲਿਸਟ ਨਾਲ ਸਬੰਧਤ ਖ਼ਾਮੀਆਂ ਕਾਰਨ 11 ਫਰਮਾਂ ਨੂੰ ਬੰਦ ਕਰਨ ਲਈ ਕਿਹਾ ਗਿਆ। ਬਾਕੀ 18 ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਫਾਰਮਾਂ ਨੇ ਖ਼ਾਮੀਆਂ ਨੂੰ ਦੂਰ ਕਰਨ ਲਈ ਕਿਹਾ ਗਿਆ ਹੈ। ਹਾਲਾਂਕਿ ਅਧਿਕਾਰੀਆਂ ਨੇ ਇਸ ਤਰ੍ਹਾਂ ਦੀ ਕਾਰਵਾਈ ਦੇ ਪਿੱਛੇ ਕੀਤੀਆਂ ਗਈਆਂ ਟਿੱਪਣੀਆਂ ਜਾ ਕਾਰਨਾਂ ਨੂੰ ਸਾਂਝਾ ਨਹੀਂ ਕੀਤਾ ਪਰ ਇਹ ਪਤਾ ਲੱਗਾ ਹੈ ਕਿ ਇਨ੍ਹਾਂ ਫਾਰਮਾ ਵਿਚ ਸੂਖਮ ਪ੍ਰਯੋਗਸ਼ਾਲਾ ਵਿਚ ਮਹੱਤਵਪੂਰਨ ਨਿਰੀਖਣਾਂ ਜਿਵੇਂ ਕਿ ਗੈਰ-ਕਾਰਜਸ਼ੀਲ ਏਅਰ ਹੈਂਡਲਿੰਗ ਯੂਨਿਟ ਅਤੇ ਬੰਦ ਹੋ ਚੁੱਕੇ ਪ੍ਰਯੋਗਸ਼ਾਲਾ ਉਪਕਰਣਾਂ ਦਾ ਪਤਾ ਲਗਾਇਆ ਗਿਆ ਸੀ।

ਮਸ਼ੀਨਰੀ ਦੀ ਤਸਦੀਕ ਵਰਗੇ ਮੁੱਖ ਮੁੱਦਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਇਹ ਦੇਖਿਆ ਗਿਆ ਹੈ ਕਿ ਬਹੁਤ ਸਾਰੀਆਂ ਕੰਪਨੀਆਂ ਆਪਣੀ ਮਸ਼ੀਨਰੀ ਦੀ ਸਹੀ ਸਾਂਭ-ਸੰਭਾਲ ਨੂੰ ਯਕੀਨੀ ਬਣਾਉਣ 'ਚ ਅਸਫਲ ਰਹਿੰਦੀਆਂ ਹਨ, ਜਿਸ ਨਾਲ ਦਵਾਈਆਂ ਦੀ ਗੁਣਵੱਤਾ 'ਤੇ ਬੁਰਾ ਅਸਰ ਪੈਂਦਾ ਹੈ। ਮਰਵਾਹਾ ਨੇ ਹਾਲਾਂਕਿ ਕਿਹਾ ਕਿ ਵਾਰ-ਵਾਰ ਘਟੀਆ ਦਵਾਈਆਂ ਦੇ ਮਹੀਨਾਵਾਰ ਚੇਤਾਵਨੀਆਂ ਦੀ ਸੂਚੀ ਵਿਚ ਆਉਣ ਵਾਲੀਆਂ ਫਰਮਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ।


author

Tanu

Content Editor

Related News