ਹਿਮਾਚਲ ਵਿਧਾਨ ਸਭਾ ਚੋਣਾਂ: BJP ਨੇ ਦੂਜੀ ਸੂਚੀ ਕੀਤੀ ਜਾਰੀ, ਕੁੱਲ 68 ਉਮੀਦਵਾਰਾਂ ਦਾ ਕੀਤਾ ਐਲਾਨ

Thursday, Oct 20, 2022 - 04:33 PM (IST)

ਹਿਮਾਚਲ ਵਿਧਾਨ ਸਭਾ ਚੋਣਾਂ: BJP ਨੇ ਦੂਜੀ ਸੂਚੀ ਕੀਤੀ ਜਾਰੀ, ਕੁੱਲ 68 ਉਮੀਦਵਾਰਾਂ ਦਾ ਕੀਤਾ ਐਲਾਨ

ਸ਼ਿਮਲਾ- ਭਾਜਪਾ ਪਾਰਟੀ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਵੀਰਵਾਰ ਯਾਨੀ ਕਿ ਅੱਜ 6 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ। ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ’ਚ ਇਨ੍ਹਾਂ ਨਾਵਾਂ ਨੂੰ ਮਨਜ਼ੂਰੀ ਦਿੱਤੀ ਗਈ। ਇਸ ਸੂਚੀ ’ਚ ਦੇਹਰਾ ਤੋਂ ਰਮੇਸ਼ ਧਵਾਲਾ, ਜਵਾਲਾਮੁਖੀ ਤੋਂ ਰਵਿੰਦਰ ਸਿੰਘ ਰਵੀ, ਕੁੱਲੂ ਤੋਂ ਮਹੇਸ਼ਵਰ ਸਿੰਘ, ਬੜਸਰ ਤੋਂ ਮਾਇਆ ਸ਼ਰਮਾ, ਹਰੋਲੀ ਤੋਂ ਪ੍ਰੋਫੈਸਰ ਰਾਮਕੁਮਾਰ ਅਤੇ ਰਾਮਪੁਰ ਤੋਂ ਕੌਲ ਨੇਗੀ ਨੂੰ ਟਿਕਟ ਦਿੱਤੀ ਗਈ ਹੈ। 

ਇਹ ਵੀ ਪੜ੍ਹੋ- ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ : ਭਾਜਪਾ ਨੇ 62 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

PunjabKesari

ਦੱਸ ਦੇਈਏ ਕਿ ਭਾਜਪਾ ਨੇ ਬੁੱਧਵਾਰ ਨੂੰ 62 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ, ਜਿਸ ’ਚ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਸਿਰਾਜ ਸੀਟ ਤੋਂ ਟਿਕਟ ਦਿੱਤੀ ਗਈ ਹੈ। ਪਾਰਟੀ ਨੇ ਪਹਿਲੀ ਸੂਚੀ ’ਚ ਇਕ ਮੰਤਰੀ ਸਮੇਤ 11 ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟ ਦਿੱਤੀ ਹੈ। ਪਹਿਲੀ ਸੂਚੀ ’ਚ 5 ਔਰਤਾਂ ਨੂੰ ਟਿਕਟ ਦਿੱਤੀ ਗਈ ਹੈ, ਜਦਕਿ ਦੂਜੀ ਸੂਚੀ ’ਚ ਇਕ ਔਰਤ ਸ਼ਾਮਲ ਹੈ। ਇਸ ਤਰ੍ਹਾਂ ਨਾਲ ਹੁਣ ਤੱਕ ਐਲਾਨੇ 68 ਉਮੀਦਵਾਰਾਂ ’ਚ 6 ਔਰਤਾਂ ਹਨ।


author

Tanu

Content Editor

Related News