ਹਿਮਾਚਲ ''ਚ ਭਿਆਨਕ ਹਾਦਸਾ; ਘਰ ''ਚ ਦਾਖ਼ਲ ਹੋਈ ਬੇਕਾਬੂ ਬੱਸ, ਕੰਡਕਟਰ ਦੀ ਮੌਤ

Wednesday, May 03, 2023 - 12:35 PM (IST)

ਹਿਮਾਚਲ ''ਚ ਭਿਆਨਕ ਹਾਦਸਾ; ਘਰ ''ਚ ਦਾਖ਼ਲ ਹੋਈ ਬੇਕਾਬੂ ਬੱਸ, ਕੰਡਕਟਰ ਦੀ ਮੌਤ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ 'ਚ ਬੁੱਧਵਾਰ ਨੂੰ ਇਕ ਬੱਸ ਹਾਦਸਾ ਵਾਪਰ ਗਿਆ। ਦਰਅਸਲ ਇਕ ਬੇਕਾਬੂ ਬੱਸ ਘਰ ਦੇ ਅੰਦਰ ਦਾਖ਼ਲ ਹੋ ਗਈ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਬੱਸ ਹਰਿਆਣਾ ਦੇ ਬੱਲਭਗੜ੍ਹ ਤੋਂ ਕਾਂਗੜਾ ਦੇ ਬੈਜਨਾਥ ਜਾ ਰਹੀ ਸੀ, ਤਾਂ ਸਵੇਰੇ ਸਵਾ 4 ਵਜੇ ਇਹ ਹਾਦਸਾ ਵਾਪਰਿਆ।

ਪੁਲਸ ਮੁਤਾਬਕ ਬੱਸ ਦਰੱਖ਼ਤ ਨਾਲ ਟਕਰਾਉਣ ਮਗਰੋਂ ਘਰ ਦੀ ਕੰਧ ਨਾਲ ਜਾ ਟਕਰਾਈ, ਜਿਸ ਨਾਲ ਬੱਸ ਦੇ ਕੰਡਕਟਰ ਵਰਿੰਦਰ ਦੀ ਮੌਤ ਹੋ ਗਈ ਅਤੇ ਬੱਸ 'ਚ ਸਵਾਰ ਯਾਤਰੀਆਂ ਸਮੇਤ ਘਰ 'ਚ ਰਹਿਣ ਵਾਲੇ ਕਈ ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ ਵਿਚ ਇਕ ਬੱਚੇ ਸਮੇਤ ਇਕ ਹੀ ਪਰਿਵਾਰ ਦੇ 3 ਲੋਕ ਸ਼ਾਮਲ ਹਨ। ਪੁਲਸ ਨੇ ਕਿਹਾ ਕਿ ਫ਼ਿਲਹਾਲ ਬੱਸ ਡਰਾਈਵਰ ਖ਼ਿਲਾਫ਼ ਲਾਪ੍ਰਵਾਹੀ ਨਾਲ ਵਾਹਨ ਚਲਾਉਣ ਦਾ ਮਾਮਲਾ ਦਰਜ ਕੀਤਾ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।


author

Tanu

Content Editor

Related News