ਹਿਮਾਚਲ ''ਚ ਉੱਚਾਈ ਵਾਲੇ ਇਲਾਕਿਆਂ ''ਚ ਬਰਫਬਾਰੀ ਕਾਰਨ 3 ਕੌਮੀ ਹਾਈਵੇਅ ਸਮੇਤ 350 ਸੜਕਾਂ ਜਾਮ

02/01/2023 10:27:20 AM

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਉੱਚਾਈ ਵਾਲੇ ਅਤੇ ਜਨਜਾਤੀ ਇਲਾਕਿਆਂ ਵਿਚ ਤਾਜ਼ਾ ਬਰਫ਼ਬਾਰੀ ਕਾਰਨ 3 ਕੌਮੀ ਹਾਈਵੇਅ ਸਮੇਤ 350 ਤੋਂ ਵਧ ਸੜਕਾਂ ਆਵਾਜਾਈ ਲਈ ਬੰਦ ਹੋ ਗਈਆਂ ਹਨ। ਅਧਿਕਾਰੀਆਂ ਮੁਤਾਬਕ ਪਿਛਲੇ 24 ਘੰਟਿਆਂ 'ਚ ਬਰਫ਼ਬਾਰੀ ਕਾਰਨ ਬੰਦ 450 ਤੋਂ ਵਧ ਸੜਕਾਂ 'ਚੋਂ 140 ਨੂੰ ਖੋਲ੍ਹ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ 357 ਸੜਕਾਂ ਅਜੇ ਵੀ ਬੰਦ ਹਨ। ਅਧਿਕਾਰੀਆਂ ਨੇ ਕਿਹਾ ਕਿ ਲਾਹੌਲ-ਸਪੀਤੀ ਵਿਚ ਸਭ ਤੋਂ ਵਧ 154 ਸੜਕਾਂ, ਸ਼ਿਮਲਾ 'ਚ 86, ਕਿੰਨੌਰ 'ਚ 73, ਕੁੱਲੂ 'ਚ 26, ਚੰਬਾ 'ਚ 13, ਮੰਡੀ 'ਚ 3 ਅਤੇ ਕਾਂਗੜਾ 'ਚ 2 ਸੜਕਾਂ ਬੰਦ ਹਨ।

PunjabKesari

ਸੂਬਾ ਐਮਰਜੈਂਸੀ ਸੰਚਾਲਨ ਸੈਂਟਰ ਦੇ ਅੰਕੜਿਆਂ ਅਨੁਸਾਰ ਸੂਬੇ ਭਰ ' 540 ਟਰਾਂਸਫਾਰਮਰ ਅਤੇ 34 ਜਲ ਸਪਲਾਈ ਯੋਜਨਾਵਾਂ ਵਿਚ ਵੀ ਵਿਘਨ ਪਿਆ ਹੈ। ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਰਫ਼ਬਾਰੀ ਵਾਲੇ ਇਲਾਕਿਆਂ 'ਚ ਸੜਕਾਂ ਤੋਂ ਬਰਫ ਹਟਾਉਣ ਲਈ ਕਰਮੀਆਂ ਅਤੇ ਮਸ਼ੀਨਾਂ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਉਹ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਹਨ।

PunjabKesari

ਸਥਾਨਕ ਮੌਸਮ ਵਿਗਿਆਨ ਕੇਂਦਰ ਨੇ 2 ਫਰਵਰੀ ਨੂੰ ਮੱਧਮ ਅਤੇ ਉੱਚਾਈ ਵਾਲੇ ਪਹਾੜੀ ਖੇਤਰਾਂ ਦੇ ਕੁਝ ਹਿੱਸਿਆਂ 'ਚ ਮੀਂਹ ਜਾਂ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਹੈ। ਇਸ ਤੋਂ ਇਲਾਵਾ ਸੂਬੇ 'ਚ 4 ਫਰਵਰੀ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਸ਼ਿਮਲਾ ਅਤੇ ਕਿਨੌਰ ਦੇ ਸੇਬ ਉਤਪਾਦਕ ਬਰਫਬਾਰੀ ਤੋਂ ਖੁਸ਼ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਫ਼ਸਲ ਨੂੰ ਫਾਇਦਾ ਹੋਵੇਗਾ।
 


Tanu

Content Editor

Related News